ਪੰਨਾ:Alochana Magazine 1st issue June 1955.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਨੀਆਂ ਇਸੇ ਲਈ ਮੌਤ ਤੋਂ ਡਰਦੀ ਹੈ, ਕਿ ਦੁਨੀਆਂ ਦੇ ਮਨ ਵਿਚੋਂ ਵਿਸ਼ਵਾਸ਼ ਦੇ ਟੇਕ ਢਹਿ ਚੁਕੀ ਹੈ । ਵਿਸ਼ਵਾਸ਼ ਦੀ ਥਾਂ ਸ਼ੱਕ ਵਧ ਰਿਹਾ ਹੈ । ਫਲਸਫਾ ਨਵੀਆਂ ਨਵੀਆਂ ਥੀਉਰੀਆਂ ਘੜ ਕੇ ਹੰਭ ਚੁਕਾ ਹੈ ਅਤੇ ਅਮਲ ਵੀ ਅਧਵਾਟੇ ਹੀ ਖੜਾ ਹੈ:-

ਜਾਂ ਮਿਜਾਜ਼ੀ ਨੂੰ ਮਜ਼ਾ ਆਇਆ, ਹਕੀਕੀ ਹੋਇਆ,
ਸੂਫੀਆਂ ਵੀ ਨਾ ਸੁਣਾਇਆ; ਕਿ ਅਗਾਂ ਕੀ ਹੋਇਆ ?
ਐਡੀਆਂ ਘਾਲਾਂ ਦਾ ਭੀ ਸਿੱਟਾ, ਉਹੋ ਹੀ ਹੋਇਆ,
ਦੜ ਲਈ ਵੱਟ ਕਿਸੇ, ਕੋਈ ਸੁਦਾਈ ਹੋਇਆ।
ਫ਼ਲਸਫ਼ਾ ਹੰਭ ਗਿਆ, ਝੀਊਰੀਆਂ ਘੜਦਾ ਘੜਦਾ।
ਬਹਿ ਗਿਆ ਥਕ ਕੇ ਅਮਲ, ਪੌੜੀਆਂ ਚੜਦਾ ਚੜਦਾ।

[ਚੰਦਨਵਾੜੀ-ਪੰਨਾ ੧੪]

ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਇਸੇ ਲਈ ਆਖਿਆ ਸੀ, “ਹੋਸ਼ਾਂ ਨਾਲੋਂ ਮਸਤੀ ਚੰਗੀ, ਕਿਉਂਕਿ ਇਹ ਵਿਸ਼ਵਾਸ਼ ਦੀ ਮਸਤੀ ਮਨ ਨੂੰ ‘ਸਦਾ ਟਿਕਾਣੇ ਰਖਦੀ ਹੈ । ਚਾਤ੍ਰਿਕ ਦੇ ਮਨ ਨੂੰ ਵਿਸ਼ਵਾਸ਼ ਦੀ ਟੇਕ ਹੈ । ਉਹ ‘ਤਾਰ ਹਿਲਾਉਣ ਵਾਲੇ ਉਤੇ ਤਕਵਾ ਰੱਖੀ ‘ਜੀਵਨ-ਪੁਤਲੀ ਨੂੰ, ਉਸ ਦੇ ਇਸ਼ਾਰਿਆਂ ਉਤੇ ਨਚਾਉਂਦਾ ਹੈ:-

ਦੇਸ਼-ਕਾਲ ਦਾ ਕੀ ਅੰਦਾਜ਼ਾ,

ਮੱਲ ਛੱਡਿਆ ਮੁਹਕਮ ਦਰਵਾਜ਼ਾ,

ਪੁਤਲੀ ਨੱਚੇ ਤਕਵਾ ਰੱਖੀ,

ਤਾਰ ਹਿਲਾਉਣ ਹਾਰੇ ਤੇ ।

ਮੋਮਨ ਹਾਂ, ਕਾਫਰ ਹਾਂ ਮੈਂ,

ਸਮਝ ਰੱਖੀ ਹੈ ਆਪਨੀ ਥਾਂ ਮੈਂ,

ਕਤਰਾ ਸਾਗਰ ਵਿਚ ਮਿਲ ਜਾਣਾ,

ਝਟਕੇ ਨਾਲ ਇਸ਼ਾਰੇ ਤੇ ।

[ਸੂਫੀ ਖਾਨਾ-ਪੰਨਾ ੩੦]


‘ਕਤਰਾ ਸਾਗਰ ਵਿਚ ਮਿਲ ਜਾਣਾ ਇਹੋ ਵਿਸ਼ਵਾਸ਼ ਉਸਦੇ ਮਨ ਵਿੱਚ ਮੌਤ ਦਾ ਤੇ ਨਹੀਂ ਆਉਣ ਦਿੰਦਾ। ‘ਸੂਫੀਖਾਨੇ ਦੀਆਂ ਕਵਿਤਾਵਾਂ ਵਿਚ ਆਦਰਸ਼-ਪਰਾਪਤੀ ਵਿਚ ਇਤਨਾ ਪੱਕਾ ਵਿਸ਼ਵਾਸ਼ ਪਹਿਲੀਆਂ ਸਭ ਰਚਨਾਵਾਂ ਨਾਲੋਂ ਬਹੁਤ ਜ਼ਿਆਦਾ ਵਧ

੩੮