ਪੰਨਾ:Alochana Magazine 1st issue June 1955.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਇਆ ਹੈ:-

ਹੈ ਲੰਮਾ ਰਾਹ ਲੈ-ਪਰਲੈ ਦਾ, ਆਸ਼ਾ ਹੈ ਬੜੀ ਉੱਚੀ,

ਕਦਮ ਹੈ ਇਕ ਦੁਆਰੇ ਵਲ, ਨਿਗਾਹ ਹੈ ਇਕ ਬਤਾਰੇ ਤੇ।

ਹਨੇਰੀ ਰਾਤ, ਘੁੱਮਣ ਘੇਰ, ਡਗਮਗ ਡੋਲਦੀ ਬੇੜੀ,

ਤਸੱਲੀ ਹੈ, ਕਿਸੇ ਦਿਨ ਪਹੁੰਚ ਜਾਣਾ ਹੈ ਕਿਨਾਰੇ ਤੇ ।

[ਸੂਫੀਖਾਨਾ-ਪੰਨ ਪ]

ਜਦੋਂ ਕਵੀ ਦਾ ਮਨ ਡੋਲਣ ਲਗਦਾ ਹੈ, ਉਹ ਅਰਦਾਸ ਦਾ ਸਹਾਰਾ ਲੈ ਲੈਂਦਾ ਹੈ। ਉਹ ਮੌਤ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ, ਪਰ ਇਹ ਤਿਆਰੀ ਜੀਵਨ ਦੀਆਂ ਮੁਸ਼ਕਲਾਂ ਤੋਂ ਦੌੜ ਕੇ 'ਕਬਰਸਤਾਨ' ਦੀ ਇਕਾਂਤ ਵਿਚ ਸ਼ਾਂਤੀ ਦੂੰਡਰ ਵਾਲੀ ਨਹੀਂ, ਸਗੋਂ ਇਸ ਦੇ ਉਲਟ ਮੌਤ ਲਈ ਇਹੋ ਜਿਹੀ ਤਿਆਰੀ ਇਸ ਗੱਲ ਦੀ ਸੂਚਨਾ ਹੈ, ਕਿ ਜੀਵਨ ਦੀ ਖੇਡ ਕਵੀ ਨੇ ਇਕ ਸਫ਼ਲ ਖਿਡਾਰੀ ਵਾਂਗ ਖੇਡ ਲਈ ਹੈ। ਨਵੇਂ ਸਫ਼ਰ ਲਈ ਤਿਆਰ ਹੋਣ ਵਾਸਤੇ ਉਹ ਪੁਰਾਣੇ ਚੋਲੇ ਨੂੰ ਬਦਲਣਾ ਚਾਹੁੰਦਾ ਹੈ, ਕਿਉਂਕਿ ਪੁਰਾਣਾ ਚੋਲਾ ਜੀਵਨ ਦੀ ਖੇਡ ਲਈ ਕਿਸੇ ਕੰਮ ਦਾ ਨਹੀਂ ਰਿਹਾ:-

ਤੇਲ ਵਿਹੂਣੇ ਦੀਵਿਆਂ ਬਾਝੋਂ, ਸਾਨੂੰ ਚੰਗਾ ਏ ਇਹੋ ਹਨੇਰਾ

[ਸੂਫੀਖਾਨਾ-ਪੰਨਾ ੩੧

ਅਤੇ

ਤੁਲਾ ਜਰਜਰਾ, ਤੂਰ ਕਿਨਾਰਾ

[ਪੰਨਾ-੬੩

ਅਰਦਾਸ ਵਿਚ ਕਿਤਨੀ ਨਿਮਰਤਾ, ਕਿਤਨਾ ਠਰੰਮਾਂ ਅਤੇ ਕਿਤਨਾ ਪਿਆਰ ਹੈ। ਆਪਣੇ "ਆਦਰਸ਼" ਨਾਲ ਕਵੀ ਇਸਤਰ੍ਹਾਂ ਗੱਲਾਂ ਕਰਦਾ ਪ੍ਰਤੀਤ ਹੂੰਦਾ ਹੈ, ਜਿਵੇਂ ਉਸਨੇ "ਆਦਰਸ਼" ਨੂੰ ਲਗ ਪਗ ਪਾ ਲਿਆ ਹੋਵੇ:-

ਡੂੰਘਾ ਦਰਿਆ, ਰਾਤ ਕਾਲੀ, ਕੰਬੇ ਦਿਲ,

ਕਰ ਦਿਓ ਨਿਸ਼ਚਿੰਤ ਪਾਰ ਉਤਾਰ ਕੇ

ਬੰਦਾ ਹਾਂ ਆਖਿਰ, ਫਰਿਸ਼ਤਾ ਤੇ ਨਹੀਂ

ਥੱਕ ਗਿਆਂ ਬੇਅੰਤ ਮੰਜ਼ਲਾਂ ਮਾਰ ਕੇ।

ਹੁਣ ਤੇ ਹੈ ਇੱਕੋ ਈ ਤਕਣਾ ਆਸਰਾ,

ਚਾ ਲਓਗੇ ਆਪੇ ਬਾਂਹ ਉਲਾਰ ਕੇ।

ਆ ਕੇ ਲੈ ਜਾਓ ਤਾਂ ਮੇਰਾ ਮਾਣ ਹੈ,