ਪੰਨਾ:Alochana Magazine 1st issue June 1955.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਤਿਕ ਬੈਠਾ ਏ ਖੰਭ ਸੁਆਰ ਕੇ

[ਸੂਫੀਖਾਨਾ-ਪੰਨਾ ੮੯


ਮੌਤ ਲਈ ਖੰਭ ਸੁਆਰ ਕੇ ਬੈਠਾ ਚਾਤ੍ਰਿਕ ਇਸੇ ਲਈ ਆਪਣੀ ਮੌਤ ਤੋਂ ਪਿਛੋਂ ਮਾਤਮ ਦੀ ਮਨਾਹੀ ਕਰਦਾ ਹੈ, ਕਿ ਉਹ ਮਰ ਕੇ ਆਪਣੇ ਆਦਰਸ਼ ਨੂੰ ਪਾ ਲਵੇਗੀ ਅਤੇ ਆਦਰਸ਼ ਦੀ ਪਰਾਪਤੀ ਸਮੇਂ ਮਾਤਮ ਦੀ ਥਾਂ ਵਧਾਈ ਮੰਗਣੀ ਹੀ ਸ਼ੋਭਦੀ ਸੀ। ਸੋ ਉਸ ਨੇ ਵਧਾਈ ਹੀ ਮੰਗੀ:-

ਮਿਰੀ ਮੌਤ ਤੇ ਲੋਕੋ ਮਾਤਮ ਨਾ ਕਰਨਾ,

ਮਿਲੇ ਬੰਦੂ ਚਾਤ੍ਰਿਕ ਨੂੰ ਦੇਣਾ ਵਧਾਈ।

"ਸਵਾਂਤ ਬੂੰਦ" ਮਿਲਣ ਦੀ ਖੁਸ਼ੀ ਵਿਚ ਉਹ ਖੁਦ ਵੀ ਨਹੀਂ ਰੋਇਆ, ਸਗੋਂ ਹਸਦਾ ਹਸਦਾ ਦੁਨੀਆਂ ਤੋਂ ਵਿਛੜਿਆ। ਉਸਨੇ ਕਈ ਵਰ੍ਹੇ ਪਹਿਲਾਂ ਲਿਖ ਛੱਡਿਆ ਸੀ:-

ਜਿਸ ਘੜੀ ਬੁਲਾਵਾ ਆਵੇਗਾ,
ਹਥ ਜੋੜ ਹੁਕਮ ਭੁਗਤਾਵਾਂਗੇ।

ਔਂਦੀ ਵਾਰ ਕੁਝ ਰੋਏ ਸਾਂ,
ਪਰ ਹਸਦੇ ਹਸਦੇ ਜਾਵਾਂਗੇ।

[ਸੂਫੀਖਾਨਾ-ਪੰਨਾ ੧੨੮]

ਅਤੇ ਚਾਤ੍ਰਿਕ ਨੇ ਹੁਕਮ ਦੀ ਪਾਲਣਾ ੧੭ ਦਸੰਬਰ ੧੯੫੪ ਨੂੰ ਹਸਦੇ ਹਸਦਿਆਂ ਕਰ ਲਈ:--

ਪ੍ਰੇਮ ਪਰਵਾਨ ਹੋ ਗਿਆ,
ਰਿਹਾ ਸਾਗਰੋਂ ਨਾ ਬੁਲਬੁਲਾ ਨਿਆਰਾ।

[ਸੂਫੀਖਾਨਾ-ਪੰਨਾ ੩੬]