ਪੰਨਾ:Alochana Magazine 1st issue June 1955.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਸ਼ਨ ਲਾਲ ‘ਆਹੂਜਾ’

ਧਨੀ ਰਾਮ ਚਾਤ੍ਰਿਕ

(੧੮੭੬-੧੯੫੪)

ਧਨੀ ਰਾਮ ਚਾਤ੍ਰਿਕ ਨਵੇਂ ਪੰਜਾਬ ਦਾ ਪ੍ਰਤੀਨਿਧ ਹੈ। ਉਸ ਦੀ ਵਿਅਕਤੀ ਵਿਚ ਨਵੀਂ ਚੇਤਨਤਾ, ਮੂਰਤੀ ਮਾਨ ਹੈ। ਚਾਤ੍ਰਿਕ ਦਾ ਛੰਦ ਨਵੇਂ ਪੰਜਾਬ ਦਾ ਦਰਸ਼ਨ ਹੈ। ਚਾਤ੍ਰਿਕ ਦੇ ਭਾਵਾਂ ਵਿਚ ਨਵੇਂ ਪੰਜਾਬ ਦੀ ਧੜਕਨ ਹੈ। ਚਾਤ੍ਰਿਕ ਨਵੇਂ ਪੰਜਾਬ ਦੀ ਆਵਾਜ਼ ਹੈ। ਚਾਤ੍ਰਿਕ ਕਵੀ ਦੇ ਮਨੁਖੀ ਸਾਜ਼ ਤੇ ਨਵੇਂ ਜੁਗ ਨੇ ਕਈ ਕਈ ਰਾਗ ਕਢੇ ਹਨ। ਜਿਸ ਤਰ੍ਹਾਂ ਮੇਰੇ ਸਾਈਆਂ ਜੀਊ?” ਭਾਈ ਵੀਰ ਸਿੰਘ ਦੀ ਰਹਸਿਵਾਦੀ ਜੀਵਨੀ ਹੈ, ਉਸੇ ਤਰ੍ਹਾਂ ਚਾਤ੍ਰਿਕ ਦੀ ਕਵਿਤਾ ਨਵੇਂ ਪੰਜਾਬ ਦੀ ਆਤਮਿਕ ਜੀਵਨੀ ਹੈ। ਜਿਥੇ ਆਰੰਭ ਵਿਚ 'ਭਰਤਰੀ ਹਰੀ' ਤੇ ਨਲ ਦਮਯਨਤੀ ਵਰਗੀਆਂ ਪੁਰਾਣੀ ਸਭਿਅਤਾ ਦੀਆਂ ਗੂੰਜਾਂ ਹਨ, ਉਥੇ ਨਵੀਂ ਸਵੇਰ ਦੇ ਪੰਛੀ ਦੇ ਅਲਾਪ ਵੀ ਹਨ:-

ਸੌਂ ਉਠਿਆ ਬਾਹਮਣ ਮੌਲਾਣਾ,

ਜਾਣ ਵਲ੍ਹੇਟੀ ਜਾਲ ਪੁਰਾਣਾ,

ਹਿੰਮਤ ਦੇ ਦਰਵਾਜ਼ੇ ਖੁਲ੍ਹ ਗਏ,

ਕਿਸਮਤ ਪੈ ਗਈ ਮਾਤ।

ਮੁਸਾਫਿਰ!ਜਾਗ ਹੋਈ ਪਰਝਾਤ।

ਖਿਲਰ ਗਏ ਪਿੰਜਰੇ ਦੇ ਤੀਲੇ

,

ਜਾਗ ਉਠੇ ਜੀਵਨ ਦੇ ਹੀਲੇ।

ਕੁਦਰਤ ਨੇ ਪੰਛੀ ਨੂੰ ਬਖਸ਼ੀ।

ਆਜ਼ਾਦੀ ਦੀ ਦਾਤ।

ਮੁਸਾਫਿਰ!ਜਾਗ ਹੋਈ ਪਰਭਾਤ।


ਚਾਤ੍ਰਿਕ ਆਧੁਨਿਕ ਕਾਲ ਦੀ ਦੂਜੀ ਨਸਲ ਵਿਚੋਂ ਸੀ, ਜਿਸ ਦੇ ਆਗੂ ਬਿਹਾਰੀ ਲਾਲ, ਭਾਈ ਦਿਤ ਸਿੰਘ ਤੇ ਸਰਧਾ ਰਾਮ ਸਨ। ਜਿਨ੍ਹਾਂ ਵਿਚ ਨਵੀਂ ਚੇਤਨਤਾ ਫੁਰੀ ਤੇ

੪੧