ਪੰਨਾ:Alochana Magazine 1st issue June 1955.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਲ ਪਏ ਨਵੀਂ ਹਵਾ,
ਜਵਾਨਾ! ਹਿਮਤ ਜ਼ਰਾ ਵਿਖਾ।

ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ:-

ਕਿਸਾਨਾ! ਮਜ਼ੂਰਾ! ਤ੍ਰਖਾਣਾ! ਲੁਹਾਰਾ!
ਮੇਰੇ ਕਸਬੀਆ! ਕਿਰਤੀਆ ਦਸਤਕਾਰਾ!
ਤੂੰ ਹੈ ਦੇਸ ਦਾ ਆਸਰਾ ਤੇ ਸਹਾਰਾ,
ਇਹ ਰੌਣਕ ਤੇ ਦੌਲਤ ਵਧੇ ਨਾਲ ਤੇਰੇ,
ਵਧੀ ਚਲ ਅਗੇਰੇ, ਵਧੀ ਚਲ ਅੰਗਰੇ।
ਤੇਰੀ ਧਰਤਿ ਅੰਨਾਂ ਧਨ ਦਾ ਭੰਡਾਰਾ,
ਇਹ ਫਸਲਾਂ, ਇਹ ਮੇਵੇ ਇਹ ਸਬਜ਼ੀ,
ਇਹ ਚਾਰਾ, ਤੇਰੇ ਡੌਲਿਆਂ ਦਾ ਨਜ਼ਾਰਾ ਇਹ ਸਾਰਾ,
ਤੂੰਹੇ ਢੇਰ ਲਾਏ ਉਚੇਰੇ ਉਚੇਰੇ !

ਵਿਕਾਸ ਵਾਦੀ ਕਵੀ ਜੀਵਨ ਵਿਚ ਗਤੀਸ਼ੀਲਤਾ ਦਾ, ਉਦਮ ਦਾ ਤੇ ਘੋਲ ਦਾ ਹਾਮੀ ਹੈ.-

ਸਮੁੰਦਰ ਤੋਂ ਨਿਖਰ ਕੇ ਭੀ,
ਤੂੰ ਕਤਰਾ ਹੈ ਸਮੁੰਦਰ ਦਾ ।
 ਉਛਾਲਾ ਮਾਰ ਕੇ ਇਸ ਵਿਚ,
ਕੋਈ ਤੁਫਾਨ ਪੈਦਾ ਕਰ।
 ਤੂੰ ਜੀਵਨ ਹੈਂ ਜਹਾਨਾਂ ਦਾ,
ਨਾ ਬਹੁ ਬੇਜਾਨ ਬੁਤ ਬਣ ਕੇ।
 ਜੋ ਨਕਸ਼ਾ ਪਲਟ ਦੇ ਦੁਨੀਆਂ ਦਾ,
ਉਹ ਘਮਸਾਨ ਪੈਦਾ ਕਰ।
ਤੇਰਾ ਇਸ ਤੰਗ ਧਰਤੀ ਤੇ,
ਗੁਜ਼ਾਰਾ ਹੈ ਬੜਾ ਮੁਸ਼ਕਿਲ।
ਸਤਾਰਾ ਬਣ ਕੇ, ਚਮਕਣ ਵਾਸਤੇ,
ਅਸਮਾਨ ਪੈਦਾ ਕਰ।

ਜਗਤ ਨਿਰੰਤਰਤਾ ਤੋਂ ਜੀਵਨ ਦਾ ਰਾਜ਼ ਪੁਛਦਾ ਹੋਇਆ ਕਵੀ ਆਪਣੇ

33