ਅੰਦਾਜ਼ ਵਿਚ ਕਹਿੰਦਾ ਹੈ:-
ਖ਼ਬਰੇ ਕਦੋਂ ਦਾ ਰਾਜ਼ ਪੁਰਾਣਾ ਏ,
ਖ਼ਬਰੇ ਕਦੋਂ ਤੋਂ ਸਮਝਿਆ ਜਾਣਾ ਏ,
ਕਿੰਨੇ ਚਿਰ ਦੀਆਂ ਨੇ ਇੰਤਜ਼ਾਰੀਆਂ,
ਤੇਰੇ ਭੇਦਾਂ ਤੋਂ ਸਦਕੇ ਵਾਰੀਆਂ!
ਕਿੱਦਣ ਖੁਲੀ' ਸਮਾਧੀ ਸੁੰਨ ਦੀ,
ਕਿਥੇ ਹੋਏ ਇਸ਼ਾਰਤ ਕੁੱਨ ਦੀ,
ਕੀਕਰ ਖੁਲ੍ਹੀਆਂ ਹੁਸਨ ਪਟਾਰੀਆਂ,
ਤੇਰੇ ਭੇਦਾਂ ਤੋਂ ਸਦਕੇ ਵਾਰੀਆਂ!
“ਅਨਾਦਿ ਨਿਰੰਤਰਤਾ ਨਾਲ ਵਿਅਕਤੀ ਦਾ ਸਬੰਧ ਪੈਦਾ ਕਰਨ ਲਈ ਕਵੀ ਆਪਣੀ ਖ਼ੁਦੀ ਨੂੰ ਨਿਤਾਣਾ ਜਤਾ ਕੇ ਕਹਿੰਦਾ ਹੈ:-
ਤੂੰ ਬਿਸੁਰਤ ਮੁਰਤ ਜਗਾ ਮੇਰੀ,
ਤੂੰ ਹਿਲਾ ਕੇ, ਤਰਬ ਬੁਲਾ ਮਰੀ,
ਨਿਗਹ ਪਾ ਕੇ, ਕਰਦੇ ਜਿਲਾ ਮੇਰੀ,
ਕੋਈ ਹੋਸ਼ ਵਾਲਾਂ ਖੁਮਾਰ ਦੇ!
ਪਰ ਜਦ ਜੀਵਨ ਵਿਚ ਤੂਫਾਨ ਚਲਦਾ ਹੈ ਉਸ ਵਕਤ ਖ਼ੁਦੀ ਹੀ ਖੁਦਾ ਬਣ ਜਾਂਦੀ ਹੈ :-
ਸੋਈਓ! ਸਾਨੂੰ ਕੁਝ ਨਾ ਆਖੋ, ਛਡ ਦਿਓ ਲੰਮੀ ਡੋਰ, ਨੀ।
ਅੰਦਰ ਵਸਦਾ ਚੋਰ
ਨੀ! ਮੇਰੇ ਅੰਦਰ ਵਸਦਾ।
ਵਾਗ ਲਗਾਮ ਨ ਜਾਏ ਸੰਭਾਲੀ, ਇਸ਼ਕ ਮੇਰਾ ਮੂੰਹ ਜ਼ੋਰ ਨੀ।
ਹੁਸਨ ਮੇਰੇ ਹਰਜਾਈ ਦੇ ਨੇ, ਕੀਤੀ ਨਿਗਹ ਚਕੋਰ, ਨੀ।.....
ਤਰਬ ਤਰਬ ਵਿਚ ਗੂੰਜ ਉਸੇ ਦੀ ਘਟ ਘਟ ਵਿਚ ਘਨਘੋਰ, ਨੀ।
ਕਾਂਸ਼ੀ ਕਾਬਾ ਕੋਈ ਨ ਸੁਝਦਾ, ਆਇਆ ਐਸਾ ਲੋਰ ਨੀ।
ਅੰਦਰ ਵਸਦਾ ਚੋਰ
ਨੀ। ਮੇਰੇ ਅੰਦਰ ਵਸਦਾ।