'ਕਾਲੀ' ਦੇਵੀ ਦੇ ਗੱਲ ਵਿਚ ਖੋਪਰੀਆਂ ਦਾ ਹਾਰ ਪਾਇਆ ਹੋਇਆ ਵਿਖਾਇਆ ਜਾਂਦਾ ਹੈ । ‘ਕਾਲੀ ਦੇਵੀ' ਹੱਤਿਆ ਦਾ ਚਿੰਨ ਹੈ ਜਿਸ ਤਰ੍ਹਾਂ 'ਸਾਵਿਤਰੀ' ਸਤੀ ਜੀਵਨ ਰਖਿਆ ਦਾ | ਸਾਰੇ ਦੇਵੀ ਦੇਵਤਾ ਸਾਡੇ ਪੁਰਾਣੇ ਸਾਹਿਤ ਦੀ ਪ੍ਰਤੀਕਵਾਦੀ ਬਿਰਤੀ ਦੇ ਘੜੇ ਹੋਏ ਨਮੂਨੇ ਹਨ ।'ਕਮਲ' ਨਿਰਮੋਹ ਦਾ ਪਛਮੀ ਚਿੰਨ ਹੈ । 'ਹੰਸ' ਆਤਮਾ ਦਾ ਤੇ' ਚਾਤ੍ਕ` ਜਿਗਿਆਸੂ ਦਾ | ਸਾਹਿਤ ਵਿਚ ਪ੍ਰਤੀਕਵਾਦ ਦੀ ਮਾਤਰਾ ਬਹੁਤ ਹੈ । ਸਾਹਿਤ ਵਿਚ ਹੈ ਕਿਉਂਕਿ ਜੀਵਨ ਵਿਚ ਸਪਸ਼ਟ ਹੈ । ਉਦਾਹਰਣ ਲਈ ਰਾਸ਼ਟਰੀ ਝੰਡਾ ਵੇਖੋ । ਇਹ ਕੇਵਲ ਕਪੜੇ ਦਾ ਟੁਕੜਾ ਹੀ ਨਹੀਂ, ਕੇਵਲ ਕਲਾਤਮਕ ਨਮੂਨਾ ਹੀ ਨਹੀਂ। ਸਗੋਂ ਹਜ਼ਾਰਾਂ, ਲਖਾਂ ਕਰੋੜਾਂ ਆਦਮੀਆਂ ਦੀ ਦੇਸ਼ਭਗਤੀ ਦਾ ਚਿੰਨ ਹੈ । ਸ਼ਰਧਾ, ਤਿਆਗ ਤੇ ਸੁਤੰਤਰਤਾ ਦਾ ਸੰਦੇਸਾ ਹੈ । ਇਸ ਦੀ ਆਨ ਸਾਰੀ ਕੌਮ ਦੀ ਆਨ ਹੈ । ਇਸ ਦਾ ਨਿਰਾਦਰ ਸਾਰਿਆਂ ਦੀ ਬੇਇਜ਼ਤੀ ਤੇ ਸ਼ਰਮ ਦਾ ਕਾਰਣ ਹੈ, ਜਿਸ ਦੇ ਕਾਰਣ ਕੌਮਾਂ ਵਿਚ ਸੰਗਰਾਮ ਹੋ ਜਾਂਦੇ ਹਨ ।
ਚਿੰਨ ਇਕ ਅਜੇਹਾ ਪਦਾਰਥ ਹੈ ਜਿਸ ਦੀਆਂ ਦੋ ਪਰਕਾਰ ਦੀਆਂ ਕੀਮਤਾਂ ਹੁੰਦੀਆਂ ਹਨ । ਇਕ ਅੰਦਰਲੀ ਤੇ ਦੂਜੀ ਬਾਹਰਲੀ । ਇਕ ਦਾ ਅਰਥ ਜਾਂ ਪ੍ਰਯੋਗ ਸਾਧਾਰਣ ਹੁੰਦਾ ਹੈ, ਦੂਜੇ ਦਾ ਵਿਸ਼ੇਸ਼ । ਮਾਝੇ ਦੇ ਆਦਮੀ ਲਈ ਬਾਈਬਲ ਇਕ ਅੰਗਰੇਜ਼ੀ ਦੀ ਕਿਤਾਬ ਹੈ ਜਿਸ ਦਾ ਮੁਲ ਰਦੀ ਤੋਂ ਵਧ ਕੇ ਨਹੀਂ, ਪਰ ਈਸਾਈ ਲਈ ਪੂਜਾ ਜੋਗ ਗੰਥ ਹੈ ਕਿਉਂਕਿ ਉਸ ਦੇ ਧਰਮ ਦਾ ਸੋਮਾ ਤੇ ਚਿੰਨ੍ਹ ਹੈ | ਧਰਮ ਵਿਚ ਚਿੰਨ੍ਹਾਂ ਦੀ ਮਾਤਰਾ ਅਧਿਕ ਹੁੰਦੀ ਹੈ । ਰਾਜਨੀਤੀ ਵਿਚ ਉਸ ਤੋਂ ਘਟ । ਹਿਟਲਰ ਨੇ ਸੁਅਸਤੀਕਾ ਨੂੰ ਆਪਣਾ ਰਾਜਸੀ ਚਿੰਨ ਬਣਾਇਆ ਹੋਇਆ ਸੀ ਜਿਸ ਵਿਚ ਉਸ ਆਪਣਾ ਆਰੀਆ ਜਾਤੀ ਵਾਲਾ ਸਿਧਾਂਤ ਤੇ ਉਸ ਦੀ ਵਿਜੈ ਦਾ ਭਾਵ ਭਰ ਦਿਤਾ ਸੀ ।
ਧਾਰਮਿਕ ਤੇ ਰਾਜਸਿਕ ਚਿੰਨ੍ਹ ਪਰਚਲਿਤ ਚਿੰਨ੍ਹ ਹੁੰਦੇ ਹਨ । ਇਨ੍ਹਾਂ ਦੇ ਅਤੀਰਿਕਤ ਚਿੰਨ੍ਹ ਵਿਗਿਆਨ ਵਿਚ ਵਰਤੇ ਜਾਂਦੇ ਹਨ । ਗਣਿਤ ਸ਼ਾਸਤਰ ਜਾਂ ਮੈਥੀਮੈਟਿਕਸ ਵਿਚ ਤਾਂ ਚਿੰਨ ਹੀ ਚਿੰਨ੍ਹ ਵਰਤੇ ਜਾਂਦੇ ਹਨ | ਵਰਨ-ਮਾਲਾ ਵਿਚ ਆਵਾਜ਼ਾਂ ਦੇ ਚਿੰਨ੍ਹ ਦਿਤੇ ਜਾਂਦੇ ਹਨ । ਇਸੇ ਤਰਾਂ ਸਾਹਿਤ ਵਿਚ, ਕਵਿਤਾ ਵਿਚ ਵਿਸ਼ੇਸ਼ ਕਰਕੇ ਸੰਕੇਤ ਇਕ ਉਚਾ ਲਖਸ਼ਣ ਸਮਝਿਆ ਜਾਂਦਾ ਹੈ | ਪਰਕਿਰਤੀ ਦੇ ਪਦਾਰਥ ਜਾਂ ਵਸਤਾਂ ਕਵੀ ਲਈ ਸੰਕੇਤ ਦਾ ਕੰਮ ਦਿੰਦੀਆਂ ਹਨ ।' ਬੇੜੀ' ਜੀਵਨ ਯਾਤਰਾ ਦਾ ਸੰਕੇਤ ਹੈ 'ਸਾਗਰ’ ਸੰਸਾਰ ਦਾ । ‘ਲਿਲੀ' ਅੰਗਰੇਜ਼ੀ ਵਿਚ ਪਵਿਤਰਤਾ ਦਾ ਚਿੰਨ੍ਹ ਹੈ ਤੇ 'ਲੋਟਸ’ ਜਾਂ ਕਮਲ ਸਾਡੇ ਲਈ ਲਿਰਲੇਪਤਾ ਦਾ । ‘ਬਦਲ` ਪਰੇਮੀਆਂ ਲਈ ਅੰਧੇਰੇ ਤੇ ਨਿਰਾਸਤਾ ਦਾ ਹੈ, ਪਰ ‘ਚੰਨ' ਸੰਜੋਗ ਤੇ ਆਨੰਦ ਦਾ ਚਿੰਨ ਹੈ । ਕਾਂ ਦਾ ਬੋਲਨਾ ਪਰਹੁਣੇ ਸਜਨ ਦੇ ਆਣ ਦੀ ਨਿਸ਼ਾਨੀ ਹੈ ਪਰ ਉੱਲੂ ਦਾ ਉਜਾੜ ਤੇ ਬਰਬਾਦੀ ਦੀ । ਕੁਤੇ ਦੀ ਰੋਣੀ ਮੌਤ ਆਣ ਦੀ ਨਿਸ਼ਾਨੀ ਹੈ ਪਰ ਲੇਖਣੀ ਦਾ ਡਿਗਣਾ ਕਿਸੇ ਦੀ ਯਾਦ ਕਰਨ ਦੀ । ਕਾਲੀ ਬਲੀ ਕੰਮ ਦੇ
੪੯