ਪੰਨਾ:Alochana Magazine 1st issue June 1955.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗੜ ਜਾਣ ਦਾ ਅਸ਼ੁਭ ਚਿੰਨ੍ਹ ਹੈ ਪਰ ਭੰਗੀ ਦਾ ਵਿਖੀਜਣਾ ਆਸ ਜਨਕ ਹੈ।

ਕਈ ਲੋਗ ਆਪਣੇ ਸੰਕੇਤ ਵੀ ਘੜਦੇ ਤੇ ਪਰਚਲਿਤ ਕਰਦੇ ਹਨ । ਇਸਨੂੰ ਵਹਿਮ ਕਹੋ ਜਾਂ ਕਲਪਨਾ, ਵਿਚਾਰ ਹੀਨ ਕਹੋ ਜਾਂ ਵਿਚਾਰਸ਼ੀਲ, ਮਿਥਿਆ ਵਾਦ ਕਹੋ ਜਾਂ ਦਰਸ਼ਨ, ਸੰਕੇਤ ਦੇ ਉਪਯੋਗ ਨਾਲ ਕਲਾ ਵਿਅੰਜਕ (suggestive) , ਭਾਵੁਕ (emotional) ਤੋਂ ਕਾਵਿਮਈ (poetic) ਜ਼ਰੂਰ ਹੋ ਜਾਂਦੀ ਹੈ। ਦਰਸ਼ਕ ਜਾਂ ਪਾਠਕ ਦੀ ਕਲਪਨਾ ਨੂੰ ਪਰੇਰਦੀ ਹੈ। ਉਸ ਵਿਚ ਸੂਚਿਤ ਭਾਵ ਉਜਾਗਰ ਕਰਦੀ ਹੈ ਤੇ ਅਦਭੁਤ ਰਸ ਦਾ ਆਨੰਦ ਦਿੰਦੀ ਹੈ। ਚਿਨਾਤਮਕ ਸੰਕੇਤ ਜਾਂ ਸੰਕੇਤਆਤਮਕ ਚਿੰਨ ਬੜੀ ਸੋਚ ਤੇ ਕਾਢ ਦਾ ਫਲ ਹਨ। ਇਨ੍ਹਾਂ ਵਿਚ ਦਾਰਸ਼ਨਿਕ, ਕਲਪਨਾਤਮਕ ਤੇ ਕਾਵਿਤਮਕ ਕੀਮਤਾਂ ਭਰ ਦਿਤੀਆਂ ਜਾਂਦੀਆਂ ਹਨ, ਜਿਹੜੀਆਂ ਹਰ ਕਿਸੇ ਨੂੰ ਸਮਝ ਨਹੀਂ ਆਂਦੀਆਂ। ਇਹ ਵਿਧੀਆਂ ਜਾਂ ਪੋ੍ਯਗ ਜਾਂ ਸਾਧਨ ਵਿਸ਼ੇਸ਼ ਗਿਆਨ, ਸੂਝ, ਪੰਡਤਾਈ ਨਾਲ ਪਾਰਖੂਆਂ ਨੂੰ ਸਮਝ ਆ ਸਕਦੇ ਹਨ। ਇਸ ਲਈ ਸੰਤਵਾਂ ਕੁੱਝ ਕਠਨ ਹੈ। ਹਾਂ ਜੇ ਸੰਕੇਤ ਵਿਅਕਤੀਗਤ ਦੀ ਥਾਂ ਤੇ ਪਰਚਲਤ ਹੋਵਨ ਤਾਂ ਸੰਕੇਤਵਾਦ ਜਨਤਾ ਕਲਾ ਨੂੰ ਅਧਿਕ ਲੋਕਪ੍ਰਿਆ ਬਣਾ ਦਿੰਦੀ ਹੈ।'ਸੋਹਣੀ' ਦਾ ਕੱਚਾ ਘੜਾ ਸੰਸਾਰਕ ਪਰੇਮ ਦਾ ਚਿੰਨ ਹੈ ਜਿਸ ਦਾ ਅੰਤ ਦੁਖਾਂਤਮਕ ਹੈ। ਧਾਰਮਿਕ ਗੁਰੂ ਨੂੰ‘ਜਹਾਜ਼' ਆਖਿਆ ਜਾਂਦਾ ਹੈ ਜੋ ਭਵਸਾਗਰ ਤੋਂ ਪਾਰ ਲੈ ਜਾਂਦਾ ਹੈ ਅਜੇਹੇ ' ਕਲਪਨਾ ਤੇ ਭਾਵਾਂ ਨੂੰ ਖੂਬ ਖਿਚਦੇ ਹੈ।

(੩) ਪਛਮੀ ਸਾਹਿਤ ਵਿਚ ਪ੍ਰਤੀਕਵਾਦ ਅਰਥਾਤ ਚਿੰਨ੍ਹਾਂ ਦੀ ਵਰਤੋਂ ਅਫ਼ਲਾਤੂਨ ਦੇ ਜੁਗ ਤੋਂ ਆਰੰਭ ਹੁੰਦੀ ਹੈ। ਉਹ ਆਪ ਵੀ ਚਿੰਨ੍ਹਾਂ ਦਾ ਉਪਯੋਗ ਕਰਦਾ ਸੀ ਕਿਉਂਕਿ ਚਿੰਨ੍ਹਾਂ ਦੀ ਵਰਤੋਂ ਨਾਲ ਗਲ ਚੰਗੀ ਤਰ੍ਹਾਂ ਸਮਝਾਈ ਜਾਂ ਵਰਣਨ ਕੀਤੀ ਜਾ ਸਕਦੀ ਹੈ। ਉਂਝ ਵੀ ਪਰਾਚੀਨ ਕਾਲ ਵਿਚ ਲੋਕ ਆਪਣੀ ਬੋਲੀ ਵਿਚ ਅਲੰਕਾਰ ਅਧਿਕ ਵਰਤਦੇ ਸਨ। ਬੋਲੀ ਅਜੇ ਘੜੀ ਜਾ ਰਹੀ ਸੀ। ਵਿਚਾਰਾਂ ਦੀ ਅਪੇਖਿਆ ਪਦਾਰਥਾਂ ਦੀ ਗਿਣਤੀ ਬਹੁਤੀ ਸੀ।ਹਰ ਪਦਾਰਥ ਲਈ ਨਵਾਂ ਸਬਦ ਘਆ ਜਾਂਦਾ ਸੀ। ਇਸ ਤਰਾ ਆਰੰਭ ਵਿਚ ਹਰ ਇਕ ਸਬਦ ਜਾਂ ਆਵਾਜ ਕਿਸੇ ਠੋਸ ਵਸਤ ਦਾ ਜਾਂ ਭੈ ਤੇ ਦੁਖ ਦੀ ਮਾਨਸਿਕ ਅਵਸਥਾ ਦਾ ਚਿਨ ਸੀ।

ਅਫਲਾਤੂਨ ਦੇ ਚੇਲਿਆਂ ਨੇ ਪਹਿਲਾਂ ਪਹਿਲ ਇਸ ਵਰਤੋਂ ਜਾਂ ਰਵਾਜ ਨੂੰ ਸਾਹਿਤਕ ਮਤ ਦੀ ਸ਼ਕਲ ਦਿਤੀ। ਅੱਗ, ਸੂਰਜ ਤੇ ਬਿੰਬ ਦੇ ਚਿੰਨ ਉਨ੍ਹਾਂ ਦੇ ਭਾਵ ਭਲੀ ਭਾਂਤ ਭਲੀ ਪਰਗਟ ਕਰਦੇ ਸਨ । ਉਸ ਦੇ ਬਾਦ ਮਧ ਕਾਲ ਵਿਚ ਈਸਾਈ ਧਾਰਮਕਿ ਚਿੰਨ ਅਧਿਕ ਪ੍ਰਚਲਿਤ ਹੋ ਗਏ । ਸਾਹਿਤਕ ਜਾਗ੍ਰਿਤੀ ਦੇ ਜੁਗ ਵਿਚ ਅਰਥਾਤ ਪੰਦਰਵੀ

40