ਨਿਰੋਲ ਚਿੰਨ੍ਹ ਵਾਦ ਦਾ ਦੂਜਾ ਉਦਾਹਰਣ ਦੁਗਲ ਦੇ ਮਨੋਵਿਗਿਆਨਕ ਰੂਪਕ 'ਆਤਮ ਘਾਤ' ਵਿਚ ਮਿਲਦਾ ਹੈ।| ਨ ਬ ਵਿਦਿਆਰਥੀ ਛਾਇਆ ਲਈ ਤੜਪ ਰਿਹਾ ਹੈ।ਉਸ ਦੀ ਆਤਮਾ ਦਿਵਯ ਮੂਰਤੀ ਦੇ ਰੂਪ ਵਿਚ ਉਸ ਨੂੰ ਸਮਝਾਂਦੀ ਤੇ ਰੋਕਦੀ ਹੈ ਪਰ ਉਹ ਪਰੇਮ ਵਸ ਹੈ। ਉਸ ਦੀ ਇਕ ਨਹੀਂ ਸੁਣਦਾ | ਛਾਇਆ ਸੱਚ ਮੁਚ ਛਾਇਆ ਸਾਬਤ ਹੁੰਦੀ ਹੈ। ਦੁਗਲ ਨੇ ਇਸ ਵਿਚ ਕਾਮਨੀ ਦੇ ਪਰੇਮ ਨੂੰ ਅਸਥਿਰ ਦਰਸਾਇਆ ਹੈ। ਇਹ ਉਸ ਦਾ ਦੂਜਾ ਚਿੰਨ ਹੈ। ਨਿਰਾਸ਼ ਨਾਥ ਦੇ ਮਨ ਵਿਚ ਪਰੇਮ ਦੀ ਤਿਸ਼ਣਾ ਕਾਮਵਾਸ਼ਨਾ ਵਿਚ ਬਦਲ ਜਾਂਦੀ ਹੈ ਜਿਹੜੀ ਪਰੇਮ ਨੂੰ ਮਿਥਿਆ ਜਤਾ ਕੇ ਉਸ ਨੂੰ ਵੇਸਵਾ ਵਲ ਲੈ ਜਾਂਦੀ ਹੈ। ਇਕ 'ਸਿਫਰ ਸਿਫਰ' ਸਿਖਿਆ ਰੂਪਕ ਹੈ ਜਿਸ ਵਿਚ ਸ਼ੁਹਰਤ ਜਾਂ ਜੱਸ (ਯਸ਼) ਨੂੰ ਇਕ ਸੁੰਦਰ ਮੁਟਿਆਰ ਵਰ ਦੀ ਅਭਿਲਾਸ਼ਾ ਵਾਲੀ ਕੁੜੀ ਦਾ ਰੂਪ ਦਿੱਤਾ ਹੈ।
| ਦੁਗਲ ਦਾ ਤੀਜਾ ਚਿੰਨ ਵਾਦ ਰੂਪਕ ‘ਖਿਡੋਣੇ' ਹੈ। ਤਿੰਨ ਖਡੌਣੇ ਤੇ ਉਨ੍ਹਾਂ ਦੇ ਸਵਰਗੀ ਕਰਤਾ ਦੀ ਆਤਮਾ ਇਸ ਗਲ ਤੇ ਚਰਚਾ ਕਰਦੇ ਹਨ ਕਿ ਕਲਾ ਕੀ ਹੈ, ਕਲਾ ਦਾ ਉਦੇਸ਼ ਕੀ ਹੈ, ਕਿ ਸਚਾ ਕਲਾਕਾਰ ਕੌਣ ਹੈ, ਉਹ ਨਹੀਂ ਜੋ ਪਰਚਲਿਤ, ਧਾਰਮਿਕ ਜਾਂ ਰਾਜਸਿਕ ਭਾਵਾਂ ਨੂੰ ਕਲਾ ਵਿਚ ਮੂਰਤੀਮਾਨ ਕਰੇ ਪਰ ਜੋ ਨਵੇਂ ਵਿਚਾਰ, ਨਵੀਂ ਕਾਢ ਕਲਾ ਦੇ ਰੂਪ ਵਿਚ ਲੋਕਾਂ ਦੇ ਅਗੇ ਪੇਸ਼ ਕਰੇ। ਆਪਣਾ ਨਿਰਬਾਹ ਤੇ ਸ਼ਹੁਰਤ ਗੁਆ ਕੇ ਵੀ ਕਲਾ ਦੀ ਸੇਵਾ ਕਰੇ। ਇਸ ਵਿਚ ਦੁਗਲ ਕਲਾਵਾਦ ਤੇ ਵਿਅਕਤੀਵਾਦ ਦਾ ਪੱਖ ਲੈਂਦਾ ਹੈ। ਸੂਖਸ਼ਮ ਵਿਚਾਰਾਂ ਜਾਂ ਦ੍ਰਿਸ਼ਟੀ ਕੋਣਾਂ ਨੂੰ ਮੂਰਤੀਮਾਨ ਕਰਕੇ ਦੁਗਲ ਨੇ ਬੜੀ ਨਿਪੁੰਣਤਾਂ ਨਾਲ ਚਰਚਾ, ਸਮਸਿਆ ਜਾਂ ਵਿਚਾਰ ਪਰਧਾਨ, ਰੂਪਕ ਰਚਿਆ ਹੈ।
ਗਲ ਜਾਂ ਸੇਖੋਂ ਜਿੰਨੀ ਬੌਧਿਕਤਾ ਗਾਰਗੀ ਵਿਚ ਨਹੀਂ। ਸੁਖਸ਼ਮ ਭਾਵ ਜਾਂ ਵਿਚਾਰ ਉਸ ਦੀ ਰਚਨਾ ਵਿਚ ਪਰਧਾਨ ਨਹੀਂ। 'ਸੈਲ ਪਥਰ' ਵਿਚ ਉਸ ਨੇ ਸਮਾਜ-ਵਾਦ ਦੀ ਪੁਸ਼ਟੀ ਕੀਤੀ ਹੈ ਪਰ ਉਸ ਦਾ “ਲੋਹਾ ਕੁਟ' (ਪਹਿਲਾ ਸੰਸਕਰਣ) ਨਾਲ ਵਿਰੋਪ ਹੈ (ਦੋਵੇਂ ਇਕ ਦੂਜੇ ਨੂੰ ਵਢਦੇ ਹਨ ) ਗਾਰਗੀ ਦੀ ਪ੍ਰਵਿਰਤੀ ਰੋਮਾਂਚਿਕ ਹੈ। ਅਸਾਧਾਰਣਤਾ, ਦੁਰਤਾ ਤੇ ਅਦਭੁਤਤਾ ਵਿਚ ਉਸ ਦੀ ਰੁਚੀ ਪਰਤੱਖ ਹੈ। ਇਸ ਕਾਰਨ ਉਹ ਸੂਖਸ਼ਮ ਪਰਕਾਰ ਦੇ ਚਿੰਨ੍ਹਾਂ ਦਾ ਉਪਯੋਗ ਨਹੀਂ ਕਰ ਸਕਦਾ। ਪਰ ਉਹ ਇਬਸਨ ਉਸਤਾਦ ਵਾਂਗ ਚਿੰਨਾਤਮਕ ਉਪਾ ਖੂਬ ਲਗਾਂਦਾ ਹੈ। ‘ਕੁਆਰੀ ਟੀਸੀ' ਵਿਚ ਬਿਮਾਰ ਭੇਡ ਖੰਘਦੀ ਹੈ। ਉਹ ਮੁਟਿਆਰ ਕੁੜੀ ਦੇ ਅਸੰਤਸ਼ਟ ਪਰੇਮੀ ਮਨ ਦਾ ਸੰਕੇਤ ਹੈ। ਇਹ ਵਿਧੀ ਗਾਰਗੀ ਨੇ “ਪਤਣ ਦੀ ਬੇੜੀ" ਵਿਚ ਵਰਤੀ ਹੈ। ਬਿਮਾਰ ਬੁਢੀ ਮਾਂ ਨਾਇਕਾ ਤੇ ਬਿਮਾਰ, ਨਿਰਾਸ਼, ਅਸੰਤੁਸ਼ਟ ਹਿਰਦੇ ਦਾ ਪ੍ਰਤੀ-ਰੂਪ ਹੈ।
੫੩