ਪੰਨਾ:Alochana Magazine 1st issue June 1955.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਨਹੀਂ ਤਾਂ ਇਨ੍ਹਾਂ ਬਿਮਾਰ ਪਾਤਰਾਂ ਦਾ ਹੋਰ ਪਰਯੋਜਨ ਕੀ ਹੋ ਸਕਦਾ ਹੈ। ਇਹ ਚਿਨਾਤਮਿਕ ਯੁਕਤੀ ਜਾਂ ਵਿਧੀ ਗਾਰਗੀ ਨੇ 'ਲੋਹਾ ਕੁਟ' ਵਿਚ ਵੀ ਵਰਤੀ ਹੈ। ਸੰਤੀ ਦਾ ਦਾਲ ਦੇ ਰੋੜ ਚੁਨਣਾ ਉਸ ਦਾ ਨਸ ਜਾਣ ਦੇ ਸੰਕੋਚਾਂ ਨੂੰ ਦੂਰ ਕਰਨਾ ਹੈ। ਉਸ ਦੇ ਯਾਰ ਦਾ ਟੁਟੀ ਹੋਈ ਕਹੀ ਨੂੰ ਜੁੜਵਾਣ ਲਈ ਆਣਾ ਉਸ ਨਾਲ ਮੇਲ ਕਰਨਾ ਹੈ। ਨ ਕੇਵਲ ਉਸ ਨੂੰ ਪਰੇਰਣ ਦਾ ਬਹਾਨਾ ਹੈ ਬਲਕਿ ਪੁਰਾਣੇ ਟੁੱਟੇ ਹੋਏ ਸਾਥ ਨੂੰ ਫੇਰ ਜੋੜਨ ਦਾ ਭਾਵ ਤੇ ਇਸ਼ਾਰਾ ਈ ਹੈ।

ਕਾਕੂ ਦਾ 'ਕੁਕੜ ਉਸ ਦੇ ਕਠੋਰ ਖੌਰੇ ਕਾਲੇ ਮੈਲੇ ਕੰਮ ਦਾ ਮੁਰਤੀ ਮਾਨ ਹੈ। ਉਸ ਦੇ ਠੋਂਗੇ ਕਾਕੂ ਦੇ ਸੁਭਾ ਤੇ ਕਿਰਤ ਦੇ ਦੁਖਦਾਈ ਨਿਸ਼ਾਨ ਹਨ ਜੋ ਸੰਤੀ ਤੇ ਬੈਠੇ ਨੂੰ ਚੁਭਦੇ ਤੇ ਘਿਰਨਾ ਜੋਗ ਮਸੂਸ ਹੁੰਦੇ ਹਨ ।

'ਧੋਖ ਵਿਚ ਵੀ ਚਿੰਨਵਾਦ ਦੀ ਮਾਤਰਾ ਹੈ । ਧੋਖੇ ਨਾਲ ਕੀਤੇ ਹੋਏ ਵਿਆਹ ਵਿਚ ਇਸਤਰੀ ਪੁਰਸ਼ ਦੇ ਪਹਿਲੇ ਦਰਸ਼ਨ ਵਿਚ ਹੀ ਅਸਲੀਅਤ ਦਾ ਪਤਾ ਲਗ ਜਾਂਦੇ ਹੈ । ਰੋਣਾ ਤੇ ਗਾਣਾ ਉਸ ਦੇ ਬਾਹਰਲੇ ਪਰਮਾਣ ਹਨ, ਪਰ ਮੁਲਾਕਾਤ ਵਿਚ ਵੰਗਾਂ ਦਾ ਤੇ ਕਚ ਦੇ ਗਿਲਾਸ ਦਾ ਟਟ ਜਾਣਾ ਇਸ ਅਨਜੋੜ ਦੀਆਂ ਨਿਸ਼ਾਨੀਆਂ ਹਨ। ਫੇਰ ਦੁਪਏ ਦਾ ਪਾਟ ਜਾਣਾ ਤਾਂ ਸਪਸ਼ਟ ਹੀ ਦਸ ਦਿੰਦਾ ਹੈ ਕਿ ਇਹ ਧੋਖੇ ਦਾ ਜੋ ਟੁਟਣ ਲਗਾ ਹੈ । ਅੰਤ ਵਿਚ ਲਾੜੇ ਦੀ ਛੋਟੀ ਭੈਣ ਨੂੰ ਕਹਿਣਾ ਕਿ ਆਪਣੀ ਭੈਣ ਨੂੰ ਹੋਰ ਦੁਪੱਟਾ ਲਿਆ ਦੇ ਬਿਲਕੁਲ ਸਪਸ਼ਟ ਕਰ ਦਿੰਦਾ ਹੈ ਕਿ ਉਸ ਨੂੰ ਇਸ ਧੋਖੇ ਸੰਯੋਗ ਨੂੰ ਸਵੀਕਾਰ ਨਹੀਂ ਕੀਤਾ, ਬਲਕਿ ਇਸ ਅਨਜੋੜ ਦਾ ਅੰਤ ਲਿਆ ਦਿੱਤਾ ਹੈ ‘ਭੂਮੀ ਅੰਦੋਲਨ' ਵਿਚ ਕਲਮ ਤੇ ਸ਼ਤਰੰਜ ਦਾ ਖੇਲ ਸੁਝਾਓ ਦੇ ਚਿੰਨ੍ਹ ਹਨ ।

(੬) ਚਿੰਨ੍ਹ ਦੇ ਉਪਯੋਗ ਨੂੰ ਸਫਲ ਕਰਨ ਲਈ ਦੋ ਗਲਾਂ ਦਾ ਹੋਣਾ ਆਵਸਕ ਹੈ । ਚਿੰਨ੍ਹ ਕਹਾਣੀ ਦੇ ਪਾਤਰਾਂ ਦੇ ਜਾਂ ਵਾਤਾਵਰਣ ਦੇ ਅਵਸ਼ਕ ਅੰਸ਼ ਜਾਂ ਅੰਗ ਹੋਣੇ ਚਾਹੀਦੇ ਹਨ | ਐਵੇਂ ਵਾਧੂ ਭੇਡਾਂ ਵਾਂਗ ਕਹਾਣੀ ਦੇ ਨਾਲ ਨਹੀਂ ਟੰਗ ਦੇਣੇ ਚਾਹੀਦੇ। ਚਿੰਨ੍ਹ ਗਮਲੇ ਦੇ ਫੁੱਲਾਂ ਵਾਂਗ ਨਹੀਂ ਹਨ, ਨ ਹੀ ਨਵੇਂ ਬਣਦੇ ਮਕਾਨ ਦੇ ਮਥੇ ਤੇ ਹੋਏ ਭੈੜੀ ਨਜ਼ਰ ਤੋਂ ਬਚਾਣ ਵਾਲੇ ਨਜ਼ਤ-ਵਣੂ । ਪਾਤਰਾਂ ਦੀ ਕਿ੍ਅਾ, ਵੇਸ਼, ਜਾਂ ਵਾਤਾਵਰਂਂਣ ਵਿਚੋਂ ਨਿਖਰਦੇ ਹੋਏ ਚਿੰਨ੍ਹ ਸੁਭਾਵਿਕ ਲਗਦੇ ਹਨ ਦੂਜੇ ਬਣਾਉਟੀ, ਮਨ ਘੜਤ।

ਚਿੰਨਵਾਦ ਦੀ ਸਫਲਤਾ ਦੀ ਦੂਜੀ ਉਚਿਤਾ ਇਹ ਹੈ ਕਿ ਚਿੰਨ੍ਹ ਦੇ ਬਾਹਰਲੇ ਅਰਥ ਤੇ ਅੰਦਰਲੇ ਭਾਵ ਵਿਚ ਸਮਾਨਤਾ ਹੋਵੇ।ਜੇ ਬਾਹਰਲੇ ਅਰਥ ਅਧਿਕ ਰੋਮਾਂਚਕ ਤੇ ਪਰਭਾਵਿਤ ਹੋਏਗਾ ਤਾਂ ਅੰਦਰਲਾ ਭਾਵ ਲੋਪ ਹੋ ਜਾਵੇਗਾ । ਜੇ ਅੰਦਰਲਾ ਭਾਵ ਨਿਖਰ ਕੇ ਅਨੁਚਿਤ ਤਰੀਕੇ ਨਾਲ ਸਪਸ਼ਟ ਹੋ ਜਾਵੇ ਤਾਂ ਇਹ ਭੈੜਾ ਜਾਂ ਭਦਾ ਲਗੇਗਾ ਕਿਉਕਿ ਇਸ ਦਾ ਨਾਟਕੀ ਸਰੂਪ ਕੱਚਾ, ਫਿੱਕਾ ਜਾਂ ਨੰਗਾ ਰਹਿ ਗਇਆ ਹੈ । ਚਿੰਨਵਾਦ ਦੀ

੫੪