ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਫਲਤਾ ਲਈ ਇਹ ਬਹੁਤ ਉਚਿਤ ਹੈ ਕਿ ਜਿਸ ਕਲਾ ਵਿਚ ਇਸ ਦਾ ਪ੍ਰਯੋਗ ਕੀਤਾ ਜਾਵੇ ਉਸ ਦਾ ਵਿਸ਼ਾ ਸਰਵਲੌਕਿਕ (universal) ਜਾਂ ਆਮ ਪਸੰਦ ਹੋਵੇ। ਦੂਜੀ ਨਾਲ ਦੀ ਜ਼ਰੂਰੀ ਸ਼ਰਤ ਇਹ ਹੈ ਕਿ ਚਿੰਨ੍ਹ ਵੀ ਅਧਿਕ ਵਿਅਕਤੀਗਤ ਤੇ ਆਤਮ-ਪਰਧਾਨ ਨਾ ਹੋਣ। ਚਿੰਨ੍ਹ ਜਿਤਨੇ ਵੀ ਅਧਿਕ ਸੁਖਸ਼ਮ ਤੇ ਘਟ ਠੋਸ ਹੋਣਗੇ ਉਤਨੇ ਅਧਿਕ ਅਗਿਆਤ ਹੋਣਗੇ। ਜਿਤਨੇ ਅਧਿਕ ਆਤਮ ਲਖੀ ਹੋਣਗੇ ਉਤਨਾ ਘਟ ਕਲਾ ਨੂੰ ਰੌਚਕ ਬਣਾਣਗੇ । ਜਦ ਤੀਕ ਕਲਾ ਦੀ ਸਮਝ ਨ ਆਵੇ ਤਦ ਤੀਕ ਉਸ ਦੀ ਰੌਚਕਤਾ ਅਨੁਭਵ ਨਹੀਂ ਹੋ ਸਕਦੀ।
ਇਕ ਗਲ ਹੋਰ ਵੀ ਹੈ ਜੇ ਚਿੰਨਵਾਦ ਖੇਲ ਵਿਚ ਵਰਤਿਆ ਜਾਵੇ, ਤਾਂ ਇਸ ਦੇ ਚਿੰਨ ਨਾਟਕੀ ਤੇ ਅਭਿਆਸ ਜੋਗ ਹੋਣੇ ਚਾਹੀਦੇ ਹਨ ਤਾਕਿ ਸੂਤਰ ਧਾਰ ਇਨ੍ਹਾਂ ਨੂੰ ਛੇੜੇ ਬਿਨਾਂ ਉਪਯੋਗ ਕਰ ਸਕੇ। ਬਹੁਤ ਸੂਖਸ਼ਮ ਚਿੰਨੁ ਪਰਭਾਵ-ਹੀਨ ਹੋ ਜਾਂਦੇ ਹਨ। ਬਹੁਤ ਠੋਸ ਚਿੰਨ ਖੇਲਣ ਵਿਚ ਤਾਂ ਚੰਗੇ ਲਗਦੇ ਹਨ ਪਰ ਉਨ੍ਹਾਂ ਦਾ ਅੰਦਰਲਾ ਭਾਵ ਨਾਲ ਨਾਲ ਪਰਕਾਸ਼ ਨਹੀਂ ਹੁੰਦਾ।