ਪੰਨਾ:Alochana Magazine 1st issue June 1955.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਧਾਨਗੀ ਭਾਸ਼ਣ

ਜਿਹੜਾ

ਪਹਿਲੀ ਮਈ, ਐਤਵਾਰ, ੧੯੫੫ ਨੂੰ ਸ. ਗੁਰਦਿਆਲ ਸਿੰਘ ਢਿਲੋਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਜਾਬੀ ਕਾਨਫਰੰਸ ਵਿਚ ਪੜਿਆ ।

ਮਾਨਵਰ ਪਿੰਸੀਪਲ ਭਾਈ ਜੋਧ ਸਿੰਘ ਜੀ, ਸਤਿਕਾਰ ਯੋਗ ਭੈਣ ਅਤੇ ਭਰਾਵੋ !

ਪੰਜਾਬ ਅਤੇ ਪੰਜਾਬੀ ਵਾਸਤੇ ਇਹ ਇਕ ਸ਼ੁਭ ਅਵਸਰ ਹੈ ਕਿ ਅਸੀਂ ਅੱਜ ਅਪਣੇ ਪ੍ਰਾਂਤ ਦੇ ਕੇਂਦ੍ਰੀ ਸ਼ਹਿਰ ਲੁਧਿਆਣੇ ਵਿੱਚ ਆਪਣੇ ਪ੍ਰਸਿੱਧ ਲਿਖਾਰੀਆਂ, ਸਾਹਿਤਕਾਰਾਂ, ਪੰਜਾਬੀ ਦੇ ਪ੍ਰੇਮੀਆਂ ਅਤੇ ਰਾਜਨੀਤਿਕ ਵਿਅਕਤੀਆਂ ਦੇ ਉਦੱਮ ਨਾਲ ਪੰਜਾਬੀ ਬੋਲੀ ਦੀ ਉਨਤੀ, ਇਹਦੇ ਨਾਲ ਸੰਬੰਧਿਤ ਸਮਸਿਆਵਾਂ ਅਤੇ ਲੋੜਾਂ ਉੱਤੇ ਵਿਚਾਰ ਕਰਨ ਲਈ ਇਕੱਤ੍ਰ ਹੋਇ ਹਾਂ। ਆਪ ਨੇ ਇਸ ਸਮਾਗਮ ਦੀ ਪਰਧਾਨਗੀ ਦਾ ਮੇਨੂੰ ਜੋ ਮਾਨ ਬਖਸ਼ਿਆ ਹੈ ਉਸ ਦੇ ਲਈ ਮੈਂ ਆਪ ਦਾ ਪਰਮ ਧਨਵਾਦੀ ਹਾਂ। ਜਦ ਮੈਂ ਆਪਣੇ ਨਾਲੋਂ ਵਧੀਕ ਜੋਗ ਤਜਰਬੇਕਾਰ ਅਤੇ ਸਿਆਣੇ ਸਜਣਾਂ ਵੱਲ ਤਕਦਾ ਹਾਂ ਤਾਂ ਅਪਣੀਆਂ ਘਾਟਾਂ ਅਤੇ ਤਰੁੱਟੀਆਂ ਦਾ ਅਹਿਸਾਸ ਕਰਦਾ ਹੋਇਆ ਇਸ ਚੋਣ ਦੇ ਵਾਸਤੇ ਹੋਰ ਵੀ ਆਪ ਦੀ ਖੁਲਦਿਲੀ ਤੇ ਪਿਆਰ ਲਈ ਰਿਣੀ ਅਨੁਭਵ ਕਰਦਾ ਹਾਂ । ਮੈਂ ਜਾਣਦਾ ਹਾਂ ਕਿ ਆਪ ਸਾਰਿਆਂ ਦੇ ਮੁਕਾਬਲੇ ਵਿਚ ਮੇਰੀ ਅਪਣੀ ਮਾਤ ਬੋਲੀ ਦੀ ਸੇਵਾ ਬਿਲਕੁਲ ਥੋੜੀ ਤੇ ਤੁੱਛ ਹੈ । ਪਰੰਤੁ ਮੈਂ ਆਪ ਨੂੰ ਵਿਸ਼ਵਾਸ਼ ਦਿਵਾਂਉਦਾ ਹਾਂ ਕਿ ਮੇਰੇ ਦਿਲ ਵਿਚ ਅਪਣੀ ਬੋਲੀ ਲਈ ਇਕ ਅਥਾਹ ਪਿਆਰ ਹੈ ਅਤੇ ਮੈਂ ਉਸ ਨੂੰ ਉੱਨਤ ਅਤੇ ਪ੍ਰਫੁਲੱਤ ਵੇਖਣ ਵਿੱਚ ਅਪਣੇ ਆਪ ਨੂੰ ਕਿਸੇ ਤੋਂ ਪਿਛੇ ਪ੍ਰਤੀਤ ਨਹੀਂ ਕਰਦਾ। ਬੋਲੀ ਸਵੈ-ਪ੍ਰਗਟਾਵੇ ਦਾ ਇਕ ਅਜਿਹਾ ਸਾਧਨ ਹੈ ਜਿਸ ਨਾਲ ਇਕ ਮਨੁੱਖ ਦੂਜੇ ਦੇ ਮਨੁਭਾਵਾਂ ਅਤੇ ਅਨੁਭਵਾਂ ਨੂੰ ਸਹਿਜੇ ਅਤੇ ਵਧੇਰੇ ਸਪਸ਼ਟਤਾ ਨਾਲ ਸਮਝ ਸਕਦਾ ਹੈ। ਇਹ ਸਮਾਜ ਵਿਚ ਦਿਲਾਂ ਨੂੰ ਜੋੜਨ ਅਤੇ ਦੂਜੇ ਤਾਈਂ ਆਪਣਾ ਆਪਾ ਦਰਸਾਣ ਅਤੇ ਸਮਝਾਣ ਦਾ ਬੜਾ ਸੁਚਜਾ ਢੰਗ ਹੈ। ਜਿਨੀ ਕਿਸੇ ਦੇਸ਼ ਯਾ ਪ੍ਰਾਂਤ ਦੀ ਬੋਲੀ ਇਸ ਮੰਤਵ ਵਿਚ ਸਫਲ ਹੁੰਦੀ ਹੈ ਉਨੇ ਹੀ ਉਸ ਵਿਚ ਬਰੀਕ ਤੋਂ ਬਰੀਕ ਖਿਆਲ ਅਤੇ ਸੂਖਮ ਤੋਂ ਸੂਖਮ ਉਡਾਰੀਆਂ ਅਤੇ ਜਜ਼ਬੇ ਅੰਕੁਤ ਕੀਤੇ ਜਾ ਸਕਦੇ ਹਨ, ਅਤੇ ਉਨੀ ਹੀ ਉਹ ਉਨਤ ਅਤੇ ਸਫਲ ਗਿਣੀ ਜਾਂਦੀ ਹੈ ।

ਪੰਜਾਬੀ ਇਸ ਕਸਵਟੀ ਤੇ ਪਰਖਿਆਂ ਕਿਨੀ ਸੁਹਣੀ ਅਤੇ ਚੰਗੀ ਤਰ੍ਹਾਂ ਉਤਰਦੀ

ਪ੬