ਪੰਨਾ:Alochana Magazine 1st issue June 1955.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ-ਸਵਾਰਥੀ ਪੁਰਸ਼ਾਂ ਨੇ ਅਜ ਬੋਲੀ ਨੂੰ ਇਸ ਦੇ ਪ੍ਰੇਮੀਆਂ, ਵਿਦਵਾਨਾਂ ਅਤੇ ਸਾਹਿਤਕਾਰਾ ਤੋਂ ਖੋਹ, ਅਪਣੇ ਰਾਜਨੀਤਕ ਸਵਾਰਥ ਨੂੰ ਪੂਰਾ ਕਰਨ ਲਈ ਸਸਤਾ ਜਿਹਾ ਹਥਕੰਡਾ ਬਣਾ ਕੇ ਸਾਰੇ ਸੂਬੇ ਦੀ ਫਿਜ਼ਾ ਨੂੰ ਗੰਦਲਾ ਕਰ ਦਿਤਾ ਹੈ। ਮਾਤਰੀ ਬੋਲੀ ਅਜ ਸੰਪਰਦਾਵਾਂ, ਸੰਸਥਾਵਾਂ ਅਤੇ ਭਰਾਵਾਂ ਵਿਚਾਲੇ ਰਾਜਸੀ ਝਗੜੇ ਦਾ ਕਾਰਨ ਬਣੀ ਖੜੀ ਹੈ। ਇਹ ਟੱਕਰ ਨਾਂ ਕੇਵਲ ਅਜੋਕੇ ਸਮੇਂ ਲਈ ਦੁਖ ਦਾ ਕਾਰਨ ਹੈ ਸਗੋਂ ਭਵਿਖਤ ਲਈ ਵੀ ਵਿਕਰਾਲ ਰੂਪ ਧਾਰਨ ਕਰਦੀ ਦਿਸਦੀ ਹੈ। ਅਜ ਇਸ ਬੋਲੀ ਨੂੰ ਬੇਕਦਰੇ ਹੱਥਾਂ ਵਿਚੋਂ ਕਢ ਕੇ ਫਿਰ ਸਾਹਿਤਕਾਰਾਂ, ਵਿਦਵਾਨਾਂ ਅਤੇ ਕਦਰਦਾਨਾਂ ਦੇ ਮੰਡਲ ਵਿਚ ਲਿਆਉਣ ਦੀ ਲੋੜ ਹੈ। ਅਜਿਹੇ ਮੰਡਲ ਵਿਚ ਸੰਘਰਸ਼ ਦੀ ਰਤਾ ਗੁੰਜਾਇਸ਼ ਨਹੀਂ ਹੋਵੇਗੀ ਅਤੇ ਝਗੜੇ ਦੀ ਥਾਂ ਮਿੱਟ ਜਾਵੇਗੀ। ਮੇਰਾ ਵਿਸ਼ਵਾਸ਼ ਹੈ ਕਿ ਜੇਕਰ ਤੰਗਦਿਲੀ ਅਤੇ ਤਅੱਸੁਬ ਨੂੰ ਨੇੜੇ ਨਾ ਆਉਣ ਦਿਤਾ ਜਾਵੇ ਤਾਂ ਇਹ ਝਗੜੇ ਅਜ ਖਤਮ ਹੋ ਸਕਦੇ ਹਨ।

ਹਰ ਕੋਈ ਜਾਣਦਾ ਹੈ ਕਿ ਦਿੱਲੀ ਦੇ ਨਾਲ ਲਗਦੇ ਕੁਝ ਅਲਾਕੇ ਅਤੇ ਕੁਝ ਥੋੜੇ ਜਿਹੇ ਪਹਾੜੀ ਅਲਾਕੇ ਨੂੰ ਛਡ ਸਾਰੇ ਪੰਜਾਬ ਦੀ ਬੋਲੀ ਪੰਜਾਬੀ ਹੈ ਅਤੇ ਇਸ ਬੋਲੀ ਦੀ ਅਪਣੀ ਵਿਸ਼ੇਸ਼ ਲਿਪੀ ਗੁਰਮੁਖੀ ਹੈ। ਇਹ ਬੋਲ ਸਦਾ ਤੋਂ ਇਸੇ ਲਿਪੀ ਵਿਚ ਹੀ ਲਿਖੀ ਜਾਂਦੀ ਰਹੀ ਹੈ ਅਤੇ ਇਹ ਇਸ ਦੇ ਬੋਲਣ ਦੇ ਬਿਲਕੁਲ ਅਨੁਕੂਲ ਅਤੇ ਵਿਗਿਆਨਕ ਰੂਪ ਵਿੱਚ ਪੂਰੀ ਉਤਰਦੀ ਹੈ। ਇਹ ਕਹਿਣਾ ਕਿ ਪੰਜਾਬੀ ਲਈ ਦੇਵਨਾਗਰੀ ਲਿਪੀ ਵਰਤੀ ਜਾਵੇ ਜਾਂ ਹਿੰਦੀ ਲਈ ਗੁਰਮੁਖੀ, ਫਜ਼ੂਲ ਜਿਹੇ ਝਗੜੇ ਹਨ, ਜਿਨ੍ਹਾਂ ਦੇ ਕਾਰਨ ਅਸੀਂ ਬੋਲੀ ਦੀ ਸੇਵਾ ਕਰਨ ਕੇ ਤੋਂ ਵਾਂਝੇ ਰਹਿੰਦੇ ਹੋਇ ਅਪਣੇ ਦੇਸ਼ ਅਤੇ ਕੌਮ ਨਾਲ ਵੀ ਧ੍ਰੋਹ ਕਮਾ ਰਹੇ ਹਾਂ। ਸਾਨੂੰ ਅਪਣੇ ਰਾਸ਼ਟਰ ਪਤੀ ਡਾਕਟਰ ਰਾਜਿੰਦਰ ਪ੍ਰਸ਼ਾਦ ਦੇ ਇਹ ਸ਼ਬਦ ਨਹੀਂ ਭੁਲਣੇ ਚਾਹੀਦੇ -"ਬੰਗਾਲੀ ਬੰਗਾਲ ਦੇ ਮੁਸਲਮਾਨਾਂ ਅਤੇ ਹਿੰਦੁਆਂ ਦੋਹਾਂ ਦੀ ਸਾਂਝੀ ਬੋਲੀ ਹੈ। ਇਸ ਤਰ੍ਹਾਂ ਗੁਜਰਾਤ ਦੀ ਗੁਜਰਾਤੀ ਅਤੇ ਪੰਜਾਬ ਦੀ ਪੰਜਾਬੀ। ਹਿੰਦੁਸਤਾਨ ਦੇ ਕਿਸੇ ਹਿਸੇ ਵਿੱਚ ਵਸੋਂ ਦੀ ਕੋਈ ਇਸ ਤਰ੍ਹਾਂ ਦੀ ਵੰਡ ਨਹੀਂ ਹੋ ਸਕਦੀ ਜਿਸ ਦਾ ਧਰਮ ਅਤੇ ਬੋਲੀ ਇਕੋ ਜਿਹੇ ਹੋਣ। ਬੋਲੀਆਂ ਦੀ ਵੰਡ ਇਲਾਕੇ ਦੇ ਹਿਸਾਬ ਨਾਲ ਹੈ। ਜਾਤੀ ਅਤੇ ਨਾਲ ਨਹੀਂ।" ਮਧਿਆ ਪ੍ਰਦੇਸ਼ ਦੇ ਮੁਖ ਮੰਤਰੀ ਸੀ ਰਵੀ ਸ਼ੰਕਰ ਸ਼ੁਕਲਾ ਨੇ ਕਿਹਾ ਸੀ "ਇਹ ਘੋਰ ਅਨਿਆਂ ਦੀ ਗੱਲ ਹੈ ਕਿ ਪੰਜਾਬੀ ਨੂੰ ਪੰਜਾਬ ਵਿਚੋਂ ਕਢਿਆ ਜਾ ਕਿਸੇ ਕਿਸਮ ਦੀ ਹਿੰਦੁਸਤਾਨੀ ਨੂੰ ਇਸ ਦੀ ਥਾਂ ਦਿਤੀ ਜਾਵੇ।

ਭਾਰਤ ਸਰਕਾਰ ਨੇ ਵਿਦਿਅਕ ਮਾਹਿਰਾਂ ਦੀ ਰਿਪੋਰਟ ਦੇ ਅਧਾਰ ਤੇ ਵਿਦਿਕ ਸੰਸਥਾਂਵਾ ਵਿਚ ਪੜਾਈ ਦੇ ਮਾਧਿਅਮ ਬਾਰੇ ਇਕ ਪ੍ਰਸਤਾਵ ਪਾਸ ਕੀਤਾ ਜੋ ੧੪ ਅਗਸਤ ੧੯੪੮ ਤਰੀਕ ਦੇ ਭਾਰਤ ਸਰਕਾਰ ਦੇ ਗਜ਼ਟ ਵਿਚ ਛਪਿਆ ਸੀ। ਇਸ ਵਿੱਚ ਆਇ ਇਨ੍ਹਾਂ ਸ਼ਬਦਾਂ

੫੮