ਪੰਨਾ:Alochana Magazine 1st issue June 1955.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਦਗ਼ਰਜ਼ ਲੋਕ ਪੰਜਾਬ ਦੇ ਭਾਗਾਂ ਨਾਲ ਖੇਡਣ ਤੇ ਤੁਲੇ ਹੋਏ ਹਨ। ਅਤੇ ਹਿੰਦੂਆਂ ਤੇ ਸਿਖਾਂ ਵਿਚ ਆਇ ਦਿਨ ਵਿਤਕਰੇ ਅਤੇ ਵਹੀਨੇ ਪਾਈ ਜਾ ਰਹੇ ਹਨ। ਉਨ੍ਹਾਂ ਨੂੰ ਮੈਂ ਅਪਣੇ ਸੂਬੇ ਅਤੇ ਦੇਸ਼ ਦੇ ਨਾਂ ਤੇ ਅਪੀਲ ਕਰਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਅਪਣੀ ਬੋਲੀ ਨਾਲ ਧਰੋ ਕਰਨਾ ਨਾ ਸਿਰਫ ਪੰਜਾਬ ਵਿਚ ਵੱਸਣ ਵਾਲਿਆਂ ਨਾਲ ਵੀ ਧਰੋਹ ਹੈ ਸਗੋਂ ਦੇਸ਼ ਨਾਲ ਵੀ ਇਕ ਨਾ ਮੁਆਫ ਕੀਤੀ ਜਾ ਸਕਣ ਵਾਲੀ ਗ਼ਦਾਰੀ ਹੈ। ਅਜਿਹੇ ਭੁਲੱੜ ਭਰਾਵਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਸਾਡੇ ਸੂਬੇ ਦੀ ਸਰਕਾਰ ਅਤੇ ਜਨਤਾ ਦਾ ਬੜਾ ਜ਼ਰੂਰੀ ਫਰਜ਼ ਹੈ।

ਬੋਲੀ ਦੇ ਨਾਲ ਨਾਲ ਹੀ ਲਿਪੀ ਦਾ ਸਵਾਲ ਚਲਦਾ ਹੈ। ਸਦੀਆਂ ਤੋਂ ਪੰਜਾਬੀ ਗੁਰਮੁਖੀ ਲਿਪੀ ਵਿਚ ਲਿਖੀ ਚਲੀ ਆਈ ਹੈ। ਇਹ ਲਿਪੀ ਇਸ ਬੋਲੀ ਲਈ ਹਰ ਲਿਹਾਜ਼ ਨਾਲ ਮੁਕੰਮਲ ਅਤੇ ਜੋਗ ਹੈ। ਡਾਕਟਰ ਰਾਜਿੰਦਰ ਪ੍ਰਸ਼ਾਦ ਜੀ ਦੇ ਇਹ ਸ਼ਬਦ ਕਦੇ ਭੁਲਣੈ ਨਹੀਂ ਚਾਹੀਦੇ। "ਹਿੰਦੀ ਬੋਲੀ ਅਤੇ ਲਿਪੀ ਨੂੰ ਪੰਜਾਬੀ ਬੋਲੀ ਅਤੇ ਲਿਪੀ ਦੇ ਮੁਕਾਬਲੇ ਤੋਂ ਪਚਾਰਨਾ ਉਸ ਬੋਲੀ ਦੀਆਂ ਫੁਲਦੀਆਂ ਫਲਦੀਆਂ ਟਹਿਣੀਆਂ ਨੂੰ ਉਜਾੜਨ ਦਾ ਜਤਨ ਕਰਨਾਂ ਹੈ।" ਪਿਛੇ ਜਿਹੇ ਸਾਡੇ ਪ੍ਰਧਾਨ ਮੰਤ੍ਰੀ ਜੀ ਨੇ ਕਿਹਾ ਸੀ, "ਕਿਸੇ ਬੋਲੀ ਦੀ ਲਿਪੀ ਨੂੰ ਬਦਲਨਾ ਇਕ ਬੜੀ ਭਾਰੀ ਤਬਦੀਲੀ ਲਿਆਉਣਾ ਹੈ, ਕਿਉਂ ਜੋ ਲਿਪੀ ਦਾ ਬੋਲੀ ਦੇ ਸਾਹਿਤ ਨਾਲ ਚੋਲੀ ਦਾਮਨ ਦਾ ਸਾਥ ਹੁੰਦਾ ਹੈ।" ਮੈਨੂੰ ਅਤੇ ਪੰਜਾਬ ਕੌਂਸਲ ਦੇ ਚੇਅਰਮੈਨ ਸਰਦਾਰ ਕਪੂਰ ਸਿੰਘ ਜੀ ਨੂੰ ਸਟੇਟਸ ਰੀ-ਆਰਗੇਨਾਈਜ਼ੇਸ਼ਨ ਕਮਿਸ਼ਨ ਨੂੰ ਮਿਲਦਿਆਂ ਵੇਲੇ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਉਨ੍ਹਾਂ ਨੂੰ ਪੰਜਾਬ ਦੇ ਕੁਝ ਨੀਤੀਵਾਨਾਂ ਨੇ ਇਹ ਖਿਆਲ ਦਿਤਾ ਕਿ ਪੰਜਾਬ ਬੋਲੀ ਦੀ ਲਿਪੀ ਕੋਈ ਵਿਸ਼ੇਸ਼ ਆਪਣੀ ਲਿਪੀ ਨਹੀਂ ਹੈ ਅਤੇ ਜਿੱਥੇ ਸਿਖ ਆਪਣੇ ਧਾਰਮਿਕ ਪੁਸਤਕਾਂ ਨੂੰ ਗੁਰਮੁਖੀ ਲਿਪੀ ਵਿਚ ਲਿਖਦੇ ਹਨ ਉਥੇ ਹਿੰਦੂ ਤੇ ਮੁਸਲਮਾਨ " ਨੂੰ ਦੇਵਨਾਗਰੀ ਤੇ ਉਰਦੂ ਲਿਪੀ ਵਿਚ ਵੀ ਲਿਖਦੇ ਹਨ। ਕਮਿਸ਼ਨ ਨੂੰ ਅਜਿਹਾ ਖਾ ਦੇਣਾ ਨ ਸਿਰਫ ਕਮਿਸ਼ਨ ਦੇ ਮੈਂਬਰਾਂ ਨੂੰ ਹੀ ਧੋਖਾ ਦੇਣ ਦੇ ਬਰਾਬਰ ਹੈ, ਸਗੋਂ ਅਜਿਹਾ ਖਿਆਲ ਦੇਣ ਵਾਲੇ ਆਪਣੇ ਪ੍ਰਾਂਤ ਵਾਸੀਆਂ, ਅਪਣੀ ਬੋਲੀ ਅਤੇ ਅਪਣੇ ਆਪ ਨੂੰ ਧੋਖਾ ਦੇ ਰਹੇ ਹਨ।

੧੯੩੨ ਵਿਚ ਸਥਾਪਨ ਕੀਤੀ ਗਈ ਪੰਜਾਬ ਯੂਨੀਵਰਸਟੀ ਐਨਕੁਆਰੀ ਕਮੇਟੀ ਦੀ ਰਿਪੋਰਟ ਅਨੁਸਾਰ ਇੰਡੋ ਆਰੀਅਨ ਬੋਲੀਆਂ ਦੇ ਅਸਲੇ ਤੋਂ ਨਿਕਲੀਆਂ ਸਭ ਬੋਲੀਅਾਂ ਵਿਚੋਂ ਪੰਜਾਬੀ ਸ਼ਾਇਦ ਸਭ ਤੋਂ ਪੁਰਾਣੀ ਬੋਲੀ ਹੈ । ਅਤੇ ਇਸ ਵਿਚ ਉਸ ਸਰੋਤ ਤੋਂ ਨਿਕਲੀਆਂ ਬੋਲੀਆਂ ਵਿਚੋਂ ਸਭ ਤੋਂ ਵਧ ਸਾਹਿਤਕ ਰਚਨਾਵਾਂ ਹਨ । ਸਿੱਖਾਂ ਦੀਅਾਂ ਧਾਰਮਕ ਪੁਸਤਕਾਂ ਅਤੇ ਪ੍ਰਮਾਰਥਕ ਸਾਹਿਤ ਦੇ ਪੰਜਾਬੀ ਵਿਚ ਹੋਣ ਦੇ ਕਾਰਨ ਪੰਜਾਬੀ ਨੂੰ ਸਿੱਖਾਂ ਦੀ ਧਾਰਮਕ ਬੋਲੀ ਕਹਿਣਾ ਉਨਾਂ ਹੀ ਗਲਤ ਹੈ ਜਿਨਾਂ ਕਿ ਹਿੰਦੂਅਾਂ ਦੀਅਾਂ ਧਾਰਮਕ{{rh|