ਨਹੀਂ ਕਿੰਉਂਜੁ ਸੰਸਕ੍ਰਿਤ ਪੁਸਤਕ ਵੀ ਕਿਸੇ ਹੋਰ ਪੁਰਾਣੀ ਲਿਪਿ ਵਿਰ ਲਿਖੇ ਜਾਂਦੇ ਸਨ ਜੋ ਨਾਗਰੀ ਨਾਲ ਮਿਲਦੀ ਜੁਲਦੀ ਸੀ। ਹੁਣ ਜੇ ਅਸੀਂ ਉਪਰ ਲਿਖੀਆਂ ਚਵਾਂ ਲਿਪੀਆਂ ਨਾਲ ਗੁਰਮੁਖੀ ਲਿਪੀ ਦਾ ਟਾਕਰਾ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਮਹਾਜਨੀ ਵਿਚ ਤਿੰਨ ਸਵਰ ਤੇ ੨੭ ਵਿਅੰਜਨ ਹਨ। ਗੁਰਮੁਖੀ ਵਿਚ ਤਿੰਨ ਸੂਰ ਤੇ ੩੨ ਵਿਅੰਜਨ, ਸ਼ਾਰਦਾ ਅਤੇ ਟਾਕਰੀ ਵਿਚ ਚਾਰ ਸਵਰ ਅਤੇ ੩੩ ਵਿਅੰਜਨ ਹਨ। ਇਸਦੇ ਵਿਰੁੱਧ ਨਾਗਰੀ ਵਿਚ ੧੬ ਸੂਰ ਅਤੇ ੩੬ ਵਿਅੰਜਨ ਹਨ।
ਹੁਣ ਜੇ ਸ਼ਕਲਾਂ ਦਾ ਮੁਕਾਬਲਾ ਕਰੀਏ ਤਾਂ ਨਾਗਰੀ ਅਤੇ ਗੁਰਮੁਖੀ ਵਿਚ ਤਿੰਨ ਅਖਰਾਂ ਦੀਅਾਂ ਸਾਂਝੇ ਦੀਅਾਂ ਸ਼ਕਲਾਂ ਮਿਲਦੀਆਂ ਹਨ। ਭਾਵੇਂ ਚਰ੍ਹਾੰ ਦੀਆਂ ਅਵਾਜ਼ਾਂ ਵਖੋ ਵਖਰੀਆਂ ਹਨ। ੧੨ ਅਖਰਾਂ ਦੀਆਂ ਸ਼ਕਲਾਂ ਕੁਝ ਕੁਝ ਮਿਲਦੀਆਂ ਹਨ ਤੇ ਬਾਕੀ ਉਕੇ ਵੱਖ ਹਨ । ਜੇ ਟਾਂਕਰੀ ਅੱਖਰਾਂ ਨਾਲ ਮੇਲੀਏ ਤਾਂ ੨੦ ਅਖੱਰ ਤਾਂ ਲਗ ਭਗ ਇੱਕੋ ਸ਼ਕਲ ਦੇ ਹਨ, ਛੇ ਅਖੱਰ ਕੁਝ ਕੁਝ ਮਿਲਦੇ ਹਨ ਅਤੇ ਅੱਠ ਨਹੀਂ ਮਿਲਦੇ । । '੩' ਪੰਜਾਬੀ ਵਿਚ ਨਵਾਂ ਅੱਖਰ ਹੈ । ਸ਼ਾਰਦਾ ਨਾਲ ਟਾਕਰਾ ਕਰਦਿਆਂ ਇਹ ਪਤਾ ਲਗਦਾ ਹੈ ਕਿ ਸੱਤ ਅਖੱਰ ਸਾਂਝੇ ਹਨ ਅਤੇ ਬਾਰਾਂ ਕੁਝ ਕੁਝ ਮਿਲਦੇ ਹਨ । ਸ਼ਾਰਦਾ ਦਾ ਗੁਰਮੁਖੀ ਨਾਲੋਂ ਨਾਗਰੀ ਨਾਲ ਵਧੀਕ ਮੇਲ ਹੈ । ਲੰਡੇ ਵੀ ਟਾਂਕਰੀ ਤੇ ਗੁਰਮੁਖੀ ਨਾਲ ਵਧੀਕ ਮਿਲਦੇ ਹਨ । ਜਿਸ ਤੋਂ ਇਹ ਸਿੱਟਾ ਨਿਕਲ ਸਕਦਾ ਹੈ ਕਿ ਬ੍ਰਹਮੀ ਵਿਚੋਂ ਦੋ ਭੈਣਾਂ ਜੰਮੀਆਂ । ਇਕ ਸ਼ਾਰਦਾ ਤੇ ਦੇਵਨਾਗਰੀ ਦੀ ਮਾਂ ਬਣੀ ਅਤੇ ਦੂਜੀ ਗੁਰਮੁਖੀ ਮਹਾਜਨੀ ਅਤੇ ਟਾਂਕਰੀ ਦੀ । ਗੁਰਮੁਖੀ ਪੈਂਤੀ ਗੁਰੂ ਨਾਨਕ ਦੇਵ ਦੇ ਵੇਲੇ ਮੌਜੂਦ ਸੀ । ਉਨ੍ਹਾਂ ਆਸਾ ਰਾਗ ਦੀ ਪੱਟੀ ਇਨ੍ਹਾਂ ਪੈਂਤੀ ਅੱਖਰਾਂ ਦੇ ਉਚਾਰਨ ਅਨੁਸਾਰ ਹੀ ਲਿਖੀ ਹੈ । ਜਿਸ ਪਰਕਾਰ ਮਹਾਤਮਾ ਬੁਧ ਜੀ ਨੇ ਆਪਣੇ ਪਰਚਾਰ ਸੰਸਕ੍ਰਿਤ ਦੀ ਥਾਂ ਪਾਲੀ ਨੂੰ ਚੁਣਿਆ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਮ ਜਨਤਾ ਤੀਕ ਆਪਣੀ ਸਿਖਿਆ ਪੁਚਾਣ ਲਈ ਉਨ੍ਹਾਂ ਦੀ ਬੋਲੀ ਨੂੰ ਆਪਣੀ ਸਿਖਿਆ ਦਾ ਮਾਧਿਅਮ ਬਣਾਇਆ ਅਤੇ ਉਸ ਦੇ ਲਿਖਣ ਲਈ ਲਿਪੀ ਵੀ ਉਹ ਚੁਣੀ ਜੋ ਉਨ੍ਹਾਂ ਵਿੱਚ ਅਗੇ ਪ੍ਰਚਲਿਤ ਸੀ । ਗੁਰਮੁਖੀ ਅਤੇ ਦੇਵਨਾਗਰੀ ਲਿਪੀ ਵਿਚ ਇਹ ਭੇਦ ਹਨ ।ਸ੍ਵਰ ਗੁਰਮੁਖੀ ਵਿਚ ਉਹੋ ਹੀ ਰਖੇ ਗਏ ਹਨ ਜੋ ਅਵੱਸ਼ਕ ਹਨ | ਦੁੱਤ ਸਵਰਾਂ ਲਈ ਜੋ ਲਘੂ ਸਵਰਾਂ ਦੀ ਸੰਧੀ ਤੋਂ ਬਣਦੇ ਹਨ ਵਖਰੇ ਵਖਰੇ ਨਹੀਂ ਬਣਾਏ ਗਏ ਇਨ੍ਹਾਂ ਅਵਾਜਾਂ ਨੂੰ ਤਿੰਨਾਂ ਸਵਰਾਂ ਨਾਲ ਲਗਾ ਮਾਤ੍ਰਾਂ ਲਾ ਕੇ ਪਰਗਟ ਕੀਤਾ ਹੈ' ਆ, ਈ,ਏ, ਅਈ,ਓ,ਅਉ ਇਹ ਅਵਾਜਾਂ ਦੋ ਦੋ ਸਵਰਾਂ ਨੂੰ ਮੇਲ ਕੇ ਬਣੀਆਂ ਹਨ । ਇਨ੍ਹਾਂ ਲਈ ਗੁਰਮਖੀ ਵਿਚ ਵੱਖਰੇ ਚਿੰਨ ਨਹੀਂ। ਰਿ,ਰੀ,ਲ੍ਰਿ,ਲ੍ਰੀ, ਸਵਰ ਜਿਨ੍ਹਾਂ ਆਵਾਜ਼ਾਂ ਨੂੰ ਪਰਗਟ ਕਰਦੇ ਹਨ ਉਹ ਤਾਂ ਪਾਕ੍ਰਿਤਾਂ ਦੇ ਸਮੇਂ ਹੀ ਬਦਲ ਚੁੱਕੀਆਂ ਸਨ ਉਨ੍ਹਾਂ ਲਈ ਅਖਰ ਕਾਇਮ ਕਰਨ ਦੀ ਲੋੜ ਹੀ
੬੬