ਪੰਨਾ:Alochana Magazine 1st issue June 1955.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਸੀ। ਐ ਅਤੇ ਔ ਦੋ ਅਵਾਜ਼ਾਂ ਪੰਜਾਬੀ ਵਿਚ ਹਨ। ਜੇ ਇਨ੍ਹਾਂ ਨੂੰ ਲਿਖਣ ਲਈ ਨਾਗਰੀ ਦੇ ਸੂਰ ऐ ਅਤੇ श्रौ ਕੀ ਵਰਤੀਏ ਤਾਂ ਇਕ ਇਕ ਸੂਰ ਦੋ ਅਵਾਜ਼ਾਂ ਪਰਗਟ ਕਰਨ ਵਾਲਾ ਹੋ ਜਾਂਦਾ ਹੈ ਜੇਹੜਾ ਇਕ ਦੋਸ਼ ਬਣ ਜਾਂਦਾ ਹੈ। ਇਸ ਲਈ ਗੁਰਮੁਖੀ ਵਿਚ ਸੰਕੋਚ ਅਤੇ ਸੰਜਮ ਤੋਂ ਕੰਮ ਲਇਆ ਗਇਆ ਹੈ ਜੋ ਇਕ ਗੁਣ ਹੈ ਔਗੁਣ ਨਹੀਂ।

੩ ਵਿਅੰਜਨ द॒,त्र,ज्ञ, ਜੋ ਗੁਰਮੁਖੀ ਨੇ ਛਡੇ ਹਨ ਉਹ ਦੁੱਤ ਹਨ। श ਅਤੇ ष ਪ੍ਰਾਕ੍ਰਿਤਾਂ ਸਮੇਂ ਹੀ ਵਰਤੋਂ ਵਿਚ ਨਹੀਂ ਸਨ ਰਹੇ। ਬਾਕੀ ਸਾਰੇ ਵਿਅੰਜਨਾਂ ਲਈ ਚਿੰਨ੍ਹ ਗੁਰਮੁਖੀ ਵਿਚ ਮੌਜੂਦ ਹਨ। ੩ ਨਵਾਂ ਵਿਅੰਜਨ ਘੜਿਆ ਗਇਆ ਹੈ ਕਿਉਂ ਜੁ ਇਹ ਅਵਾਜ਼ ਪੰਜਾਬੀ ਸ਼ਬਦਾਂ ਵਿਚ ਆਮ ਵਰਤੀ ਜਾਂਦੀ ਹੈ। ਹੋੜ, ਲੋੜ, ਮੋੜ, ਭੋੜ, ਕ੍ਰੌੜ, ਜੋੋੜ ਆਦਿ ਸ਼ਬਦ ਦਿਨ ਵਿਚ ਕਈ ਵਾਰੀ ਅਸੀਂ ਵਰਤਦੇ ਹਾਂ। ਬਾਕੀ ਜੇਹੋ ਜੇਹੀ ਦੇਵ ਨਾਗਰੀ ਲਿਪੀ ਉਚਾਰਣ ਅਨੁਸਾਰ ਸ਼ਬਦ ਲਿਖਣ ਵਿਚ ਸਮਰਥ ਹੈ ਉਹੋ ਜੇਹੀ ਗੁਰਮੁਖੀ ਲਿਪੀ ਪੰਜਾਬੀ ਸ਼ਬਦ ਉਚਾਰਣ ਅਨੁਸਾਰ ਲਿਖਣ ਦੇ ਯੋਗ ਹੈ। ਇਸ ਲਈ ਦੇਵਨਾਗਰੀ ਵਰਤਣ ਵਿਚ ਕੋਈ ਖਾਸ ਵਸ਼ੇਸ਼ਤਾ ਨਹੀਂ ਜੋ ਗੁਰਮੁਖੀ ਨੂੰ ਛੋੜ ਕੇ ਅਸੀਂ ਦੇਵਨਾਗਰੀ ਵਰਤਣ ਲਗ ਜਾਈਏ। ਗੁਰਮੁਖੀ ਅਖਰ ਵਧੀਕ ਸਾਦੇ ਹਨ ਅਤੇ ਛੇਤੀ ਲਿਖੇ ਜਾ ਸਕਦੇ ਹਨ।

ਬਾਕੀ ਰਹਿਆ ਇਹ ਸਵਾਲ ਕਿ ਹਰ ਇਕ ਬਾਲਕ ਨੂੰ ਦੋ ਲਿਪੀਆਂ ਸਿਖਣੀਆਂ ਪੈਣਗੀਆਂ। ਇਹ ਔਕੜ ਤਾਮਿਲ, ਤਲੇਗੂ, ਕਨਾਡਾ, ਬੰਗਾਲੀ ਆਦਿ ਬੋਲੀਆਂ ਬੋਲਣ ਵਾਲੇ ਹਰ ਇਕ ਬਾਲਕ ਨੂੰ ਹੋਵੇਗੀ। ਰਾਸ਼ਟਰ ਭਾਸ਼ਾ ਹਰ ਇਕ ਲਈ ਪੜ੍ਹਨੀ ਜ਼ਰੂਰੀ ਹੈ ਇਸ ਲਈ ਹਿੰਦੁਸਤਾਨ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਦੋ ਲਿਪੀਆਂ ਸਿਖਣੀਆਂ ਪੈਣਗੀਆਂ, ਸਵਾਏ ਉਨ੍ਹਾਂ ਪ੍ਰਦੇਸ਼ਾਂ ਦੇ ਜਿਨ੍ਹਾਂ ਦੀ ਬੋਲੀ ਹਿੰਦੀ ਹੈ।

ਹੋ ਸਕਦਾ ਹੈ ਕਿ ਕੁਝ ਚਿਰ ਮਗਰੋਂ ਭਾਰਤ ਵਿਚ ਵੀ ਇਹ ਖਿਆਲ ਚਲ ਪਵੇ ਕਿ ਕਿਉਂ ਨਾ ਸਭ ਪ੍ਰਾਂਤਿਕ ਬੋਲੀਆਂ ਇਕੋ ਲਿਪੀ ਵਿਚ ਲਿਖੀਆਂ ਜਾਣ ਜਿਸ ਤਰ੍ਹਾਂ ਸਾਰੀਆਂ ਯੂਰਪੀ ਬੋਲੀਆਂ ਰੋਮਨ ਲਿਪੀ ਵਿਚ ਲਿਖੀਆਂ ਜਾਂਦੀਆਂ ਹਨ। ਪਰ ਇਸ ਕੰਮ ਲਈ ਜੋ ਲਿੱਪੀ ਵਰਤੀ ਜਾਏਗੀ ਉਸ ਵਿਚ ਇਹ ਗੁਣ ਹੋਣਾ ਜ਼ਰੂਰੀ ਹੈ ਕਿ ਉਸ ਵਿਚ ਉਨ੍ਹਾਂ ਸਾਰੀਆਂ ਆਵਾਜ਼ਾਂ ਵਿਚ ਪਰਗਟ ਕਰਨ ਲਈ ਚਿੰਨ੍ਹ ਹੋਣ, ਜੇਹੜੀਆਂ ਪ੍ਰਾਂਤਿਕ ਬੋਲੀਆਂ ਵਿਚ ਹਨ ਅਤੇ ਹਿੰਦੀ ਵਿਚ ਨਹੀਂ। ਨਾਲੇ ਉਹ ਲਿਪੀ ਉਨਾਂ ਬੇਲੋੜੇ ਚਿੰਨ੍ਹਾਂ ਤੋਂ ਸਾਫ ਕੀਤੀ ਜਾਵੇਗੀ ਜੋ ਉਨ੍ਹਾਂ ਆਵਾਜ਼ਾਂ ਨੂੰ ਪਰਗਟ ਕਰਦੇ ਹਨ ਜੋ ਹੁਣ ਵਰਤੋਂ ਵਿਚ ਨਹੀਂ ਰਹੀਆਂ। ਸਰਕਾਰ ਹਿੰਦ ਨੇ ਨਾਗਰੀ ਲਿਪੀ ਨੂੰ ਸੋਧਣ ਲਈ ਇਕ ਕਮੇਟੀ ਪਿਛੇ ਜੇਹੇ ਬਣਾਈ ਹੈ। ਹੌਲੀ ੨ ਜਦੋਂ ਇਕ ਸਾਂਝੀ ਲਿਪੀ ਵਿਕਸਤ ਹੋ ਜਾਏਗੀ। ਸਾਰੇ ਪ੍ਰਾਂਤਾਂ ਨੂੰ ਪ੍ਰੇਰਨਾ ਦੁਆਰਾ ਉਸ ਨੂੰ ਵਰਤਣ ਲਈ ਆਖਿਆ ਜਾ ਸਕਦਾ ਹੈ। ਪਰੰਤੂ ਇਹ ਕੰਮ ਪ੍ਰੇਮ ਤੇ ਪਰਚਾਰ ਨਾਲ ਸਿਰੇ ਚੜ੍ਹੇਗਾ, ਜ਼ੋਰ ਨਾਲ ਨਹੀਂ।

ਇਹ ਇਕ ਅਮਰ ਵਾਕਿਆ ਹੈ ਕਿ ਪੰਜਾਬੀ ਬੋਲੀ ਲਿਖਣ ਲਈ ਦੇਵਨਾਗਰੀ

੬੭