ਪੰਨਾ:Alochana Magazine 1st issue June 1955.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜੇ ਤੀਕ ਨਹੀਂ ਵਰਤੀ ਗਈ। ਕੋਈ ਪੰਜਾਬੀ ਦੀ ਵਡੀ ਤੇ ਉਘੀ ਪੁਰਾਣੀ ਪੁਸਤਕ ਇਨ੍ਹਾਂ ਅਖਰਾਂ ਵਿਚ ਲਿਖੀ ਨਹੀਂ ਮਿਲੀ। ਇਸਦੇ ਉਲਟ ਸੈਂਕੜੇ ਪੁਸਤਕਾਂ ਹਿੰਦੀ ਬੋਲੀ ਅਤੇ ਗੁਰਮੁਖੀ ਅੱਖਰਾਂ ਵਿਚ ਲਿਖੀਆਂ ਮਿਲਦੀਆਂ ਰਨ। ਮੈਂ ਤਾਂ ਸ੍ਰੀ ਮਦ ਭਗਵਤ ਗੀਤਾ ਸੰਸਕ੍ਰਿਤੀ ਬੋਲੀ ਤੇ ਗੁਰਮੁਖੀ ਅੱਖਰਾਂ ਵਿਚ ਲਿਖੀ ਵੇਖੀ ਹੈ। ਹੋ ਸਕਦਾ ਹੈ ਕਈ ਹੋਰ ਸੰਸਕ੍ਰਿਤੀ ਪੁਸਤਕਾਂ ਇਨ੍ਹਾਂ ਅਖਰਾਂ ਵਿਚ ਹੋਣ।

ਇਸ ਲਈ ਸਭ ਪੰਜਾਬੀਆਂ ਦੀ ਸੇਵਾ ਵਿਚ ਅਪੀਲ ਕਰਕੇ ਕਿ ਉਹ ਰਲ ਕੇ ਜੋ ਸਮਝੌਤਾ ਹੋਇਆ ਹੈ ਉਸ ਤੇ ਈਮਾਨਦਾਰੀ ਨਾਲ ਅਮਲ ਕਰਨ ਜਿਸ ਵੇਲੇ ਥੋੜੇ ਚਿਰ ਮਗਰੋਂ ਇਕ ਦੂਸਰੇ ਸੰਬੰਧੀ ਸ਼ਕ ਸ਼ਕੂਕ ਮਿਟ ਜਾਣਗੇ ਫਿਰ ਰਲ ਕੇ ਬੈਠਣ ਨਾਲ ਕਈ ਹੋਰ ਗੱਲਾਂ ਵੀ ਨਿਜੱਠੀਆਂ ਜਾਣਗੀਆਂ| ਪਰ ਜੋ ਸਰਕਾਰ ਪੰਜਾਬ ਨੇ ਅਗੇ ਇਕ ਸਮਝੋਤੇ ਵਜੋਂ ਗੁਰ ਕਢਿਆ ਹੈ ਉਹ ਹੀ ਵਰਤੋਂ ਵਿਚ ਨਾਂ ਆਇਆ ਤਾਂ ਬਿਨਾ ਇਸਦੇ ਕਿ ਬਦਮਜ਼ਗੀ ਵਧੇ ਤੇ ਤ੍ਰੇੜਾਂ ਹੋਰ ਚੁੜੇਰੀਆਂ ਹੋ ਕੇ ਘ੍ਰਿਣਾ ਦਾ ਰੂਪ ਧਾਰਣ, ਸੱਟਾ ਕੁਝ ਨਹੀਂ ਨਿਕਲਣਾ।

ਇਹ ਸ਼ਕ ਤੇ ਘ੍ਰਿਣਾ ਭਵਿਖ ਵਿਚ ਕੀ ਰੂਪ ਧਾਰਣ, ਇਹ ਐਸ ਵੇਲੇ ਖਿਆਲਣਾ ਔਖਾ ਹੈ ਤੇ ਗੁਣਕਾਰੀ ਵੀ ਨਹੀਂ। ਅੰਤ ਵਿਚ ਮੈਂ ਇਕ ਵੇਰ ਫਿਰ ਦਿਲੋਂ ਹਰ ਇਕ ਸਜੱਣ ਨੂੰ ਜੋ ਇਸ ਸਮਾਗਮ ਸ਼ਾਮਿਲ ਹੋਇਆ ਹੈ ਦਿਲੋਂ ਜੀ ਆਇਆਂ ਨੂੰ ਆਖਦਾ ਹਾਂ। ਜੈ ਹਿੰਦ!

੧-੫-੫੫

ਜੋਧ ਸਿੰਘ

੬੮