ਪਹਿਲੀ ਵਾਰਸ਼ਕ ਰੀਪੋਰਟ
ਜਿਹੜੀ
ਪੰਜਾਬੀ ਕਾਨਫਰੰਸ ਵਿਚ ਡਾਕਟਰ ਸ਼ੇਰ ਸਿੰਘ ਜਨਰਲ ਸਕੱਤਰ ਵਲੋਂ ਪੜੀ ਗਈ।
ਪੂਰਾ ਇਕ ਵਰ੍ਹਾ ਹੋਇਆ ਜਦੋਂ ਲੁਧਿਆਣੇ ਦੇ ਕੁਝ ਕੁ ਪੰਜਾਬੀ ਪਿਆਰੂਏ ਇਕੱਠੇ ਹੋਏ ਤੇ ਉਨ੍ਹਾਂ ਮਤਾ ਪਕਾਇਆ ਕਿ ਪੰਜਾਬੀ ਬੋਲੀ ਤੇ ਸਾਹਿੱਤ ਦੇ ਪਰਚਾਰ ਤੇ ਉੱਨਤੀ ਵਾਸਤੇ ਇਕ ਸਾਂਝੀ ਕੇਂਦਰੀ ਸੰਸਥਾ ਕਾਇਮ ਕੀਤੀ ਜਾਵੇ। ਸਾਨੂੰ ਬੜਾ ਅਫਸੋਸ ਹੈ ਕਿ ਉਨ੍ਹਾਂ ਵਿਚੋਂ ਅੱਜ ਇਕ ਮਹਾਨ ਵਿਦਵਾਨ ਤੇ ਖੋਜੀ ਸਰੀਰਕ ਰੂਪ ਵਿੱਚ ਸਾਨੂੰ ਛੱਡ ਗਇਆ ਹੈ, ਪਰ ਉਸਦੀ ਆਤਮਾ ਐਸ ਵੇਲੇ ਤੁਹਾਨੂੰ ਸਭ ਨੂੰ ਸ਼ਾਬਾਸ਼ ਦੇ ਰਹੀ ਹੈ ਤੇ ਤੁਹਾਨੂੰ ਜੀ ਆਇਆਂ ਨੂੰ' ਆਖ ਰਹੀ ਹੈ। ਇਹ ਆਤਮਾ ਹੈ ਸਾਡੇ ਪਿਆਰੇ ਬਜ਼ੁਰਗ ਵੀਰ ਡਾਕਟਰ ਬਨਾਰਸੀ ਦਾਸ ਜੈਨ ਦੀ।
ਪੰਜਾਬੀ ਬੋਲੀ ਪੰਜਾਬ ਦੇ ਹਰ ਕੌਮ ਤੇ ਹਰ ਫਿਰਕੇ ਦੇ ਵਸਨੀਕਾਂ ਦੀ ਮਾਤ ਭਾਸ਼ਾ ਤਾਂ ਹੈ ਹੀ ਪਰ ਪੰਜਾਬੀ ਸਾਹਿੱਤ ਵੀ ਮੁੱਢ ਤੋਂ ਹੀ ਪੰਜਾਬ ਦੇ ਹਰ ਕੌਮ ਤੇ ਹੋਰ ਮਜ਼ਬ ਦੇ ਲਿਖਾਰੀਆਂ ਦੇ ਸਾਂਝੇ ਜਤਨ ਦਾ ਫਲ ਹੈ। ਸ਼ੁਰੂ ਤੋਂ ਹੀ ਪੰਜਾਬੀ ਸਾਹਿੱਤ ਵਿੱਚ ਦੋ ਧਾਰਾਂ ਪਰਗਟ ਰਹੀਆਂ ਹਨ ਇਕ ਪਰਮਾਰਥਕ ਲਿਖਾਰੀਆਂ ਦੀ ਜਿਨ੍ਹਾਂ ਵਿੱਚ ਜੋਗੀ ਗੋਰਖ-ਨਾਬ, ਰਤਨ ਨਾਬ, ਬਾਬਾ ਫਰੀਦ, ਗੁਰੂ ਨਾਨਕ, ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ, ਸ਼ਾਹ ਹੁਸੈਨ, ਜੱਲ੍ਹਣ, ਬੁਲੇਸ਼ਾਹ ਭਾਈ ਮਨੀ ਸਿੰਘ, ਭਾਈ ਦਿੱਤ ਸਿੰਘ, ਭਾਈ ਵੀਰ ਸਿੰਘ, ਭਾਈ ਸ਼ੇਰ ਸਿੰਘ ਐਮ. ਐਸ. ਪੀ. ਤੇ ਹੋਰ ਕਈ ਪਰਸਿੱਧ ਲਿਖਾਰੀ ਸ਼ਾਮਲ ਹਨ ਤੇ ਦੂਜੀ, ਵਿਵਹਾਰਕ ਵਿਸ਼ਿਆਂ ਉੱਤੇ ਲਿਖਣ ਵਾਲੇ ਕਵੀਆਂ ਤੇ ਸਾਹਿੱਤਕਾਰਾਂ ਦੀ ਜਿਨ੍ਹਾਂ ਵਿੱਚ ਦਮੋਦਰ, ਮੁਕਬਲ, ਵਾਰਸਸ਼ਾਹ, ਹਾਸ਼ਮ, ਫਜ਼ਲ ਸ਼ਾਹ, ਕਾਲੀਦਾਸ, ਭਗਵਾਨ ਸਿੰਘ, ਕਿਸ਼ਨ ਸਿੰਘ, ਕਿਸ਼ੋਰ ਚੰਦ ਤੇ ਅੰਗਰੇਜ਼ੀ ਤੇ ਵੰਡਾਰਾ ਪਰਯੰਤ ਕਾਲ ਦੇ ਪ੍ਰਸਿੱਧ ਕਵੀ ਤੇ ਸਾਹਿੱਤਕਾਰ ਸ਼ਾਮਲ ਹਨ। ਇਹ ਦੋਨੋਂ ਧਾਰਾ ਦਸਦੀਆਂ ਹਨ ਕਿ ਪੰਜਾਬੀ ਸਾਹਿਤ ਨੂੰ ਚਮਕਾਣ ਲਈ ਹਰ ਪੰਜਾਬੀ ਕੀ ਹਿੰਦੁ, ਕੀ ਮੁਸਲਮਾਨ ਤੇ ਕੀ ਸਿੱਖ ਤੇ ਕੀ ਈਸਾਈ ਵਧ ਤੋਂ ਵਧ ਆਹੂਤੀ ਪਾਂਦਾ ਰਹਿਆ ਹੈ। ਪਰ ਇਹ ਸਾਰੇ ਜਤਨ ਵਿਅਕਤੀਗਤ ਜਤਨ ਸਨ।
ਪੰਜਾਬੀ ਬੋਲੀ ਤੇ ਸਾਹਿੱਤ ਦੇ ਮੰਦੇ ਭਾਗ ਸਮਝੇ ਜਾਂ ਚੰਗੇ! ਸਭ ਤੋਂ ਪਹਿਲਾ ਜਥਬੰਦ ਜਤਨ, ਸਿੰਘ-ਸਭਾਵਾਂ ਤੇ ਖਾਲਸਾ ਦੀਵਾਨਾਂ ਤੇ ਕਾਲਜਾਂ ਦੇ ਰੂਪ ਵਿੱਚ ਪਰਗਟ
੬੯