ਅਸੀਂ ਪੰਜਾਬ ਯੂਨੀਵਰਸਟੀ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਅਕਾਡਮੀ ਲਈ ਇਸ ਸਾਲ ਢਾਈ ਹਜ਼ਾਰ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਹੈ ਤੇ ਹੁਣੇ ੨ ਚੀਫ-ਮਿਨਿਸਟਰ ਸ੍ਰੀ ਭੀਮਸੈਨ ਸੱਚਰ ਦੀ ਤਾਰ ਆਈ ਹੈ ਕਿ ਉਹ ਵੀ ਢਾਈ ਹਜ਼ਾਰ ਦੀ ਗੌਰਮਿੰਟ ਕੋਲੋਂ ਦਿਵਾ ਰਹੇ ਹਨ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰਮਚਾਰਿਆ ਨੇ ਇਕ ਵੱਡੀ ਰਕਮ ਦੇਣ ਦਾ ਭਰੋਸਾ ਦਿੱਤਾ ਹੈ। ਇਹ ਸਭ ਕੁਝ ਠੀਕ ਹੈ। ਪਰ ਸਾਡੇ ਮੰਤਵਾਂ ਦੀ ਪੂਰਤੀ ਵਾਸਤੇ ਇਹ ਰਕਮਾਂ ਆਟੇ ਵਿਚ ਲੂਣ ਵਾਂਗ ਹੀ ਹਨ।
ਪੰਜਾਬੀ ਸਾਹਿੱਤ ਅਕਾਡਮੀ ਵਲੋਂ ਮੈਂ ਤੁਹਾਡਾ ਸਾਰਿਆਂ ਦਾ ਸੱਚ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸਾਂ ਨਾ ਕੇਵਲ ਸਮਾਂ ਸਗੋਂ ਪੈਸੇ ਖਰਚ ਕੇ ਸਾਨੂੰ ਦਰਸ਼ਨ ਦਿੱਤੇ ਹਨ। ਪਰ ਇਕੱਠੇ ਹੋ ਕੇ ਲੈਕਚਰ ਕਰ ਲੈਣੇ ਤੇ ਸਣ ਲੈਣ ਜਾਂ ਮਤੇ ਪਾਸ ਕਰ ਲੈੈਣੇ ਕਾਫੀ ਨਹੀਂ ਹਨ। ਸਾਨੂੰ ਸਾਰਿਆਂ ਨੂੰ ਬਹੁਤ ਵਧ ਚੜ੍ਹ ਕੇ ਉਦੱਮ ਕਰਨਾ ਚਾਹੀਦਾ ਹੈ। ਵਡੇ ਕੰਮਾਂ ਦੇ ਕਰਨ ਲਈ ਵੱਡੀ ਹੀ ਕੁਰਬਾਨੀ ਦੀ ਲੋੜ ਹੈ। ਵਕਤ ਦੀ ਕੁਰਬਾਨੀ,ਰੂਪਏ ਦੀ ਕੁਰਬਾਨੀ ਤੇ ਸਰੀਰਕ ਸੁਖ ਦੀ ਕੁਰਬਾਨੀ ਕਰਕੇ ਹੀ ਸਾਂਝੀ ਭਲਾਈ ਦੇ ਸਕਦੇ ਹਨ। ਏਸ ਲਈ ਆਲਸ ਲਾਹੋ ਤੇ ਪੰਜਾਬੀ ਦੀ ਸੇਵਾ ਦੇ ਮੈਦਾਨ ਵਿਚ ਆ ਕੇ ਅਕਾਡਮੀ ਦੇ ਕੰਮਾਂ ਵਿੱਚ ਹੱਥ ਵਟਾਓ। ਤੁਹਾਡੀ ਸਹਾਇਤਾ ਬਿਨਾਂ ਅਸੀਂ ਕਾਸੇ ਜੋਗੇ ਵੀ ਨਹੀਂ ਹਾਂ। ਸਾਨੂੰ ਹਰ ਪਰਕਾਰ ਦੀ ਸਹਾਇਤਾ ਦੀ ਲੋੜ ਹੈ।
੧-੫-੫੫
ਸ਼ੇਰ ਸਿੰਘ
੭੪