ਪੰਨਾ:Alochana Magazine 1st issue June 1955.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ. ਪ੍ਰੀਤਮ ਸਿੰਘ

ਪੰਜਾਬੀ ਵਿਚ ਬਾਰਾਂ ਮਾਂਹ

ਬਾਰਾਂ ਮਾਂਹ, ਰੁੱਤ-ਵਰਣਨ ਦਾ ਵਿਗਸਿਆ ਹੋਇਆ ਰੂਪ ਹੈ। ਸਾਡੇ ਦੇਸ ਦੇ ਇਕ ਵਰ੍ਹੇ ਨੂੰ ਛੇ ਰੁੱਤਾਂ ਵਿਚ ਵੰਡਦੇ ਆਏ ਹਨ। ਉਹ ਇਨ੍ਹਾਂ ਛਿਆਂ ਰੁੱਤਾਂ ਦੇ ਣਨ ਨੂੰ "ਖਟ-ਰਿਤੂ" ਵਰਣਨ ਕਹਿੰਦੇ ਸਨ। ਆਮ ਤੌਰ ਤੇ ਇਨ੍ਹਾਂ ਰੁੱਤਾਂ ਦਾ ਵਰਣਨ ਕ ਬਿਰਹਨ ਦੇ ਪ੍ਰਸੰਗ ਵਿਚ ਹੁੰਦਾ ਸੀ, ਜਿਸ ਦੇ ਪੀੜਾ-ਮੱਲੇ ਮਨ ਦੀ ਦਸ਼ਾ ਹਰ ਨਵੀਂ ਵਿਚ ਅੱਗੇ ਨਾਲੋਂ ਵੱਧ ਵੇਗਵਾਨ ਦਿਖਾਈ ਜਾਂਦੀ ਸੀ। ਅੰਤ ਵਿਚ ਭਾਰਤੀ ਕਾਵਿ ਸੁਖਾਂਤਕ ਪਰੰਪਰਾ ਅਨੁਸਾਰ ਪਤੀ ਪਤਨੀ ਦਾ ਮੇਲ ਕਰਾ ਦਿੱਤਾ ਜਾਂਦਾ ਸੀ। ਸੰਸਕ੍ਰਿਤ ਤੇ ਕਵੀ ਕਾਲੀਦਾਸ ਦੀ ਰਚਨਾ 'ਰਿਤੂ-ਸੰਹਾਰ ਤੇ ਅਪਭ੍ਰੰਸ਼ ਵਿਚ ਅਬਦੁੱਰ-ਰਹਿਮਾਨ ਤਾਨੀ ਦੀ 'ਸੰਦੇਸ਼ ਰਾਸਕ' ਰੁੱਤ-ਵਰਣਨ ਦੇ ਦੋ ਅਤਿਅੰਤ ਸੁੰਦਰ ਨਮੂਨੇ ਹਨ। ਹਿੰਦੀ ਤ, ਮਲਿਕ ਮੁਹੰਮਦ ਜਾਇਸੀ ਤੇ ਕੇਸ਼ਵ ਆਦਿ ਕਵੀਆਂ ਨੇ ਰੁੱਤ-ਵਰਣਨ ਦੀ ਪ੍ਰਥਾ ਨੂੰ ਬਣਾਇਆ ਹੈ, ਪਰ ਪੰਜਾਬੀ ਕਵੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਦ ਇਸ ਕਰਕੇ ਕਿ ਨਵੀਆਂ ਭਾਰਤੀ-ਆਰੀਆਈ ਭਾਸ਼ਾਵਾਂ ਦੇ ਆਦਿ-ਕਾਲ ਤ ਹੀ' 'ਖਟ-ਰਿਤੂ' ਦੀ ਥਾਂ ਬਾਰਾਂ ਮਾਂਹ, 'ਬਾਰਾਂ ਮਾਹਾ' ਜਾਂ “ਬਾਰਹ ਮਾਸਾ’ ਵਾਲਾ ਉਪਜ ਚੁਕਾ ਸੀ।


*ਸ਼ਾਇਦ ਸਭ ਤੋਂ ਪਹਿਲਾ ਬਾਰਾਂ ਮਾਂਹ ਬਾਰ੍ਹਵੀ ਸਦੀ ਈਸਵੀ ਦੇ ਇਕ ਸ਼ਾਇਰ ਜਾ ਮਸਉਦ ਸਾਅਦ ਬਿਨ ਸਲਮਾਨ ਦੀ ਫਾਰਸੀ ਰਚਨਾ ਵਿਚ 'ਗ਼ਜ਼ਲੀਆਤਿ ਰੀਆ' ਦੇ ਸਿਰਲੇਖ ਹੇਠ ਮਿਲਦਾ ਹੈ। 'ਪੰਜਾਬ ਮੇਂ ਉਰਦੂ' (ਮਕਬਾਇ ਮੁੱਅਈਯਨੁੁਲ ਬ, ਉਰਦੂ ਬਾਜ਼ਾਰ, ਲਾਹੌਰ; ਦੂਜੀ ਛਾਪ) ਵਿਚ ਸੁਰਗਵਾਸੀ ਸੱਯਦ ਮਹਮੂਦ ਸ਼ੀਰਾਨੀ ਦੀ ਚਰਚਾ ਕਰਦੇ ਹੋਏ ਲਿਖਦੇ ਹਨ:

'ਇਹ ਕਹਿਣਾ ਔਖਾ ਹੈ ਕਿ ਖ਼੍ਵਾਜਾ ਮਸਊਦ ਨੇ ਬਾਰਾਂ ਮਾਂਹ ਪੰਜਾਬੀ ਨਮੂਨਿਆਂ ਨਕਲ ਵਿਚ ਲਿਖਿਆ ਜਾਂ ਆਪ ਇਜਾਦ ਕੀਤਾਂ।' (ਸਫਾ ੬੧)

ਪਰ ਮੇਰਾ ਖ਼ਿਆਲ ਹੈ ਕਿ ਜੇ ਹੇਠ-ਲਿਖੇ ਨੁਕਤਿਆਂ ਉਤੇ ਪੂਰਾ ਧਿਆਨ ਦਿੱਤਾ ਏ ਤਾਂ ਇਸ ਨਤੀਜੇ ਉਤੇ ਪਹੁੰਚਣਾ ਔਖਾ ਨਹੀਂ ਕਿ ਇਹ ਰੂਪ ਖ਼ਾਜਾ ਮਸਉਦ ਤੋਂ

( ਬਾਕੀ ਦੇਖੋ ਸਫਾ ੭੬ ਤੇ )

੭੫