ਪੰਨਾ:Alochana Magazine 1st issue June 1955.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾ ਵਰਣਨ ਕਿਸੀ ਵਿਰਹੀ ਯਾ ਵਿਰਹਿਨੀ ਕੇ ਮੂੰਹ ਸੇ ਕਰਾਯਾ ਗਯਾ ਹੋ।

(ਹਿੰਦੀ ਸ਼ਬਦ-ਸਾਗਰ, ਸਫ਼ਾ ੨੪੪੭)

(Ii)"ਹਿੰਦੀ ਗੀਤ ਜਿਸ ਮੇਂ ਔਰਤ ਕੀ ਜ਼ਬਾਨ ਸੇ ਬਾਰਹ ਮਹੀਨੋੋਂ ਕੇ ਫ਼ਿਰਾਕ ਕਾ

ਹਾਲ ਬਿਆਨ ਕੀਆ ਗਯਾ ਹੋ।

[ਜਾਮਿਉਲ ਲੁਗ਼ਾਤ, ਜਿਲਦ ਪਹਿਲੀ, ਸਫ਼ਾ ੩੮੧]

(IIi)'ਉਹ ਕਾਵਯ ਜਿਸ ਵਿਚ ਬਾਰਾਂ ਮਹੀਨਿਆਂ ਦਾ ਵਰਣਨ ਹੋਵੇ।'

[ਗੁਰਸ਼ਬਦ ਮਹਾਨ ਕੋਸ਼, ਜਿਲਦ ੪, ਸਫ਼ਾ ੨੫੬੦]

(iv)"ਪ੍ਰਕ੍ਰਿਤਿ-ਵਰਣਨ ਮੇਂ ਅਧਿਕਾਂਸ਼ਤਹ ਸਮਸਤ ਰੀਤੀ-ਕਾਲੀਨ ਕਵਿਯੋਂ ਨੇ

ਵਿਯੋਗ ਮੇਂ ਬਾਰਹ ਮਾਸਾ ਔਰ ਸੰਯੋਗ ਮੇਂ ਖਟ-ਰਿਤੂ ਕਾ ਉਲੇਖ ਕੀਯਾ ਹੈ।'
[ਹਿੰਦੀ ਕਾਵਯ ਮੇਂ ਪ੍ਰਕ੍ਰਿਤਿ-ਚਿਤ੍ਰਣ; ਕਿਰਣ ਕੁਮਾਰੀ ਗੁਪਤਾ; ਹਿੰਦੀ
ਸਾਹਿੱਤ ਸਮੇਲਨ, ਪ੍ਰਯਾਗ; ਸੰ: ੨੦੦੬ ਵਿ:]

(v)'ਬਾਰਹ ਮਹੀਨੇਂ ਕੇ ਰਿਤੁ-ਪ੍ਰੀਵਰਤਨ, ਏਵੰ ਵਿਰਹ-ਭਾਵ ਕੋ ਵਿਅਕਤ ਕਰਨੇ

ਵਾਲੀ ਰਚਨਾਓਂ ਕਾ ਨਾਮ 'ਬਾਰਹ-ਮਾਸਾ' ਹੈ।'

[ਸ੍ਰੀ ਅਗਰ ਚੰਦ ਨਾਹਟਾ, ਪਿਛਲੇ ਫੁਟ-ਨੋਟ ਵਿਚ ਦੱਸੇ ਲੇਖ ਵਿਚ]

(vi) “ਬਾਰਹ ਮਾਸਾ ਕੀ ਪਰੰਪਰਾ ਰਸ-ਸਿੱਧਾਂਤ ਮੇਂ ਉਦੀਮਨ ਕੇ ਅੰਤਰਗਤ

ਆਤੀ ਹੈ।"

(ਪ੍ਰੋ: ਗੁਲਾਬ ਰਾਏ, 'ਮਲਿਕ ਮੁਹੰਮਦ ਜਾਇਸੀ' ਵਾਲੇ ਲੇਖ ਵਿਚ)

ਪਰ ਸਾਡੇ ਕਵੀਆਂ ਨੇ ਵਿਸ਼ੇ ਦੀ ਕਿਸੇ ਹੱਦ-ਬੰਦੀ ਨੂੰ ਸ੍ਵੀਕਾਰ ਨਹੀਂ ਕੀਤਾ; ਤੇ ਨਾਂਹ ਅੱਗੇ ਕਦੀ ਕਵੀਆਂ ਨੇ ਕਿਸੇ ਕਾਵਿ-ਰੂਪ ਦੇ ਵਿਸ਼ੇ ਦੀ ਬੰਦਸ਼ ਅੱਗੇ ਸਿਰ ਨਿਵਾਇਆ ਹੈ। ਮਸਲਨ 'ਗ਼ਜ਼ਲ' ਵਿਚ ਕਾਵਿ-ਸ਼ਾਸਤ੍ਰਾਂ ਅਨੁਸਾਰ ਹੁਸਨ ਇਸ਼ਕ ਦੀਆਂ ਗੱਲਾਂ ਹੀ ਹੋਣੀਆਂ ਚਾਹੀਦੀਆਂ ਸਨ, ਪਰ ਇਸ ਜਗਤ ਦਾ ਕਿਹੜਾ ਮਸਲਾ ਹੈ ਜਿਹੜਾ ਕਵੀਆਂ ਨੇ ਗ਼ਜ਼ਲ ਵਿਚ ਨਹੀਂ ਬੰਨਿਆ? ਪੰਜਾਬੀ ਕਵੀਆਂ ਨੇ ਬਾਰਾਂ ਮਾਂਹ ਵਿਚ ਅਨੇਕਾਂ ਵਿਸ਼ੇ ਲਿਆਂਦੇ ਹਨ। ਬਿਰਹੋਂ ਤਾਂ ਭਲਾ ਹੋਣਾ ਹੀ ਸੀ--ਪਤਨੀ ਦਾ ਪਤੀ ਲਈ, ਪ੍ਰੇਮਣ ਦਾ ਪ੍ਰੇਮੀ ਲਈ, ਪਿਤਾ ਦਾ ਪੁੱਤਰ ਲਈ ਤੇ ਭਗਤ-ਆਤਮਾ ਦਾ ਪਰਮਾਤਮਾ ਲਈ, ਪਰ ਸਾਡੇ ਕਵੀਆਂ ਨੇ ਤਾਂ ਭਗਤੀ, ਯੋਗ, ਵੇਦਾਂਤ, ਰਹੱਸਵਾਦ, ਅਧਿਆਤਮਵਾਦ ਤੇ ਸੂਰਬੀਰਤਾ, ਆਦਿ ਨੂੰ ਵੀ ਬਾਰਾਂ ਮਾਹਿਆਂ ਵਿਚ ਨਿਭਾ ਮਾਰਿਆ ਹੈ। ਬਲਕਿ ਭਗਤਾਂ ਤੇ ਪ੍ਰੇਮੀਆਂ ਦੇ ਸੰਪੂਰਨ ਕਿੱਸੇ ਇਸੇ ਰੂਪ ਵਿਚ ਲਿਖੇ ਹਨ। ਕਈਆਂ ਨੇ ਮਹੀਨਿਆਂ ਪਾਸੋਂ ਸਿਰਫ਼ ਸੀਹਰਫ਼ੀ ਦੇ ਅੱਖਰਾਂ ਵਾਲਾ ਕੰਮ ਹੀ ਲਿਆ ਹੈ, ਜਿਵੇਂ ਮੋਹਨ ਸਿੰਘ ‘ਚੰਦਨ ਆਪਣੀ ਪੁਸਤਕ 'ਸਚ-ਖੰ ਮਾਰਗ ਵਿਚ ਕਰਦਾ ਹੈ:

੭੭