ਚੇਤ ਚਿੱਤ ਮੈਂ ਸੋਚ ਤੂੰ ਮੂਰਖਾ ਉਇ, ਕਿਵੇਂ ਆਇਆ ਤੂੰ ਏਸ ਸੰਸਾਰ ਅੰਦਰ।
ਵੈਸਾਖ ਵਸਤ ਅਨੂਪ ਹੈ ਵਿਚ ਤੇਰੇ, ਕਾਹਨੂੰ ਜੰਗਲੀ ਢੂੰਢਨੇਂ ਜਾਂਵਦਾ ਏ?
ਜੇਠ ਜ਼ਿੰਦਗੀ ਹੋ ਫ਼ਨਾਹ ਜਾਣੀ, ਆਸ ਏਸ ਦੀ ਹੁਣੇ ਮਿਟਾ ਲਈਏ।
ਹਾੜ ਹਸਨ ਸਰੂਪ ਸਵਾਰ ਹੋਇਆ, ਜਿਹੜੇ ਰੂਪ ਦਾ ਮਾਨ ਦਿਖਾਂਵਦੇ ਸੀ; ਆਦਿ।
ਕਈ ਬਾਰਾਂ ਮਾਂਹ ਪੜ੍ਹਕੇ ਤਾਂ ਹੈਰਾਨ ਹੋਈਦਾ ਹੈ ਕਿ ਆਖ਼ਰ ਕਵੀ ਨੇ ਇਸ ਵਿਸ਼ੇ ਲਈ ਖ਼ਾਸ ਇਹੋ ਰੂਪ ਕਿਉਂ ਚੁਣਿਆ? ਨਾ ਉਸ ਵਿਚ ਕਿਸੇ ਮਹੀਨੇ ਦੀ ਪ੍ਰਾਕ੍ਰਿਤਕ ਵਿਸ਼ੇਸ਼ਤਾਈ ਦਾ ਵਰਣਨ ਹੁੰਦਾ ਹੈ, ਨਾ ਬਿਰਹੋਂ ਦੀ ਪਲ ਪਲ ਵਧਦੀ ਅੱਗ ਦਾ ਤੇ ਨਾ ਕਿਸੇ ਹੁਲਾਸਾਂ-ਭਰੀ, ਨਿੱਘੀ ਮਿਲਣੀ ਦਾ। ਮਿਸਾਲ ਵਜੋਂ, ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਮੜ੍ਹਿਆ ਹੋਇਆ 'ਪ੍ਰਾਣ-ਸੰਗਲੀ' ਵਾਲਾ ਬਾਰਾਂ ਮਾਂਹ (ਹੱਥ ਲਿਖਤ, ਮਹਿਕਮਾ ਆਰਕਾਈਵਜ਼, ਪਟਿਆਲਾ) ਨਾਂ ਨੂੰ ਤਾਂ ਬਾਰਾਂ ਮਾਂਹ ਹੈ ਪਰ ਅਸਲ ਵਿਚ ਇਕ ਪ੍ਰਕਾਰ ਦੇ ਗੁੜ੍ਹ ਅਧਿਆਤਮਵਾਦ ਦਾ ਉਪਦੇਸ਼ ਹੈ| ਮਹੀਨੇ ਦਾ ਨਾਂ ਕੇਵਲ ਅਗਲੀ ਪਉੜੀ ਨੂੰ ਪਿਛਲੀ ਪਉੜੀ ਤੋਂ ਨਿਖੇੜਨ ਦਾ ਕੰਮ ਦੇਂਦਾ ਹੈ। ਚੇਤਰ ਦੀਆਂ ਤੁਕਾਂ ਤੋਂ ਹੀ ਜਾਂ ਬਾਰਾਂ ਮਾਂਹੇ ਦੇ ਰੰਗ ਦਾ ਪਤਾ ਲੱਗ ਜਾਂਦਾ ਹੈ
'ਚੇਤਰ ਚਿਤਵੌੌ ਬੀਚਰਹੁ ਸਬਦੁ ਸੁਰਤਿ ਗੁਰ ਧਿਆਨੁ
ਦੂਜੇ ਭਾਇ ਜਮੁ ਠਗੀਐ ਗੁਰ ਮਿਲ ਪਾਈ ਦਾਨੁ
ਗੰਗਾ ਜਮਨਾ ਸੁਰਸਤੀ ਸਦਾ ਤੀਰਥ ਇਸਨਾਨ
ਬਾਰਹ ਸੋਲਹ ਸਮ ਕਰੇ ਤਾਂ ਸਸਿ ਘਰ ਪਾਵੈ ਭਾਨੁ
ਦੁਇ ਸੁਰਿ ਤਾਨੇ ਗਗਨਿ ਕਉ ਮਨਿ ਦੇ ਮਾਰੇ ਮਾਨਿ
ਲਿਵ ਲਾਗੀ ਪ੍ਰਭ ਜਾਨਿਆ ਪ੍ਰਗਟਿਆ ਪਦੁ ਨਿਰਬਾਨੁ
ਊਚੇ ਮੰਦਰਿ ਬਸਿ ਰਹੈ ਤਹਾ ਸਚਾਈ ਦੀਵਾਨੁ
ਨਿਰਭਉ ਮਿਲੈ ਭਉ ਖੰਡੀਐ ਨਾਨਕ ਸਚਾਵਾ ਬਾਨੁ॥੧॥
ਭਾਈ ਬੀਰ ਸਿੰਘ ਦੇ ਰਚੇ 'ਬਾਰਾਂ ਮਾਂਹ ਗੁਰੂ ਗੋਬਿੰਦ ਸਿੰਘ’ ਦਾ ਵੀ ਕੁੱਝ ਜਿਹਾ ਹੀ ਹਾਲ ਹੈ। ਇਹ ਬਾਰਾਂ ਮਾਂਹ ਇਕ ਬੀਰ-ਰਸੀ ਰਚਨਾ ਹੈ, ਜਿਸ ਵਿੱਚ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਸਿੱਖਾਂ ਦੀ ਵਾਰਿਆਮਤਾ ਦਾ ਬੜੇ ਜੋਸ਼ ਨਾਲ ਵਰਣਨ ਕੀ ਕਇਆ ਹੈ। ਬਾਰਾਂ ਮਾਂਹ ਕਾਹਦਾ ਹੈ, ਇਕ ਕੜਕੇਦਾਰ ਵਾਰ ਹੈ:-
'ਨੰਗੀ ਤੇਗ ਢਾਲ ਪਰ ਛਣਕੇ,
ਝੂਲਨ ਹਸਤੀ, ਘੰਟੇ ਠਣਕੇ,
੭੮