ਪੰਨਾ:Alochana Magazine 1st issue June 1955.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦਨ ਤੇਲ ਤੇਲ!

(ਹਥ-ਲਿਖਤ, ਆਰਕਾਈਵਜ਼)

ਤੇ ਜਿਨ੍ਹਾਂ ਨੇ ਇਹ ਸਾਰਾ ਬਾਰਾਂ ਮਾਂਹ ਪੜ੍ਹੀਆ ਹੈ, ਉਹ ਹੀ ਚੰਗੀ ਤਰ੍ਹਾਂ ਜਾਣ ਸਕਦੇ ਹਨ ਕਿ ਸ਼ਾਹ ਮੁਰਾਦ ਆਪਣੀ ਨਾਇਕਾ ਦੀਆਂ ਵਿਜੋਗ ਤੇ ਸੰਜੋਗ ਦੀਆਂ ਦਸ਼ਾਵਾਂ ਨੂੰ ਕਿੰਨੀ ਨਿਪੁਣ ਕਾਰੀਗਰੀ ਨਾਲ ਬਿਆਨਦਾ ਹੈ।

ਸੱਯਦ ਫ਼ਜ਼ਲ ਸ਼ਾਹ, ਜਿਸਦੇ ਨਾਲ ਦਾ ਸ਼ਬਦ-ਕਲੋਲੀ ਪੰਜਾਬੀ ਵਿਚ ਹੋਰ ਕੋਈ ਨਹੀਂ ਹੋਇਆ, ਕੁਦਰਤ ਵੱਲ ਇਤਨਾ ਧਿਆਨ ਨਹੀਂ ਦੇਂਦਾ ਜਿਤਨਾ ਆਪਣੀ ਨਾਇਕਾ ਦੇ ਮਨੋਭਾਵਾਂ ਵੱਲ

ਚੜ੍ਹਦੇ ਰੰਗ ਰੰਗੀਲੇ ਸਾਵਣ

ਸਈਆਂ ਜਾਵਣ

ਸੀਸ ਗੁੰਦਾਵਣ

ਸੁਹਣੇ ਵੇਸ ਕਰ।

ਮੈਂ ਹੋ ਖਲੀ ਗ਼ਮਨਾਕ

ਹੋਇਆ ਦਿਲ ਚਾਕ

ਮਲੀ ਤਨਖ਼ਾਕ

ਖੁਲ੍ਹੇ ਗਲ ਕੇਸ ਕਰ।

ਫਿਰ ਰਲੀ ਫ਼ਕੀਰਾਂ ਮੰਗ

ਗਵਾਇਆ ਅੰਗ

ਹੋਏ ਬੇਰੰਗ

ਫ਼ਕੀਰੀ ਭੇਸ ਕਰ।

ਕਰ ਫ਼ਜ਼ਲ ਪੀਆ, ਛੱਡ ਦੂਰ

ਕਰੀਂ ਮਨਜ਼ੂਰ

ਹੋਈ ਰੰਜੂਰ

ਨਾ ਦਿਲ ਪਰਦੇਸ ਕਰ।

ਗੁਰਦਿਆਲ ਸਿੰਘ ਦਾ 'ਰਾਮ ਚੰਦਰ ਜੀ' ਦਾ (ਹੱਥ-ਲਿਖਤ, ਰੀਕਾਰਡ ਔਫ਼ਿਸ, ਸ਼ਿਮਲਾ), ਕੇਸ਼ੋ ਗੁਣੀ ਦਾ 'ਰਾਧਾ-ਕ੍ਰਿਸ਼ਨ' ਦਾ, ਕੇਸਰ ਸਿੰਘ ਦਾ 'ਨਾਜ਼ਕਾਂ' ਦਾ, ਹਕੂਮਤ ਰਾਏ ਦਾ ਸਿਪਾਹੀ ਦੀ ਪਤਨੀ ਦਾ (ਤਿੰਨੇ, ਆਰਕਾਈਵਜ਼ ਦੀ ਹੱਥ-ਲਿਖਤ ਵਿਚੋਂ) ਤੇ ਮਿਹਰ ਅਲੀ (ਹੱਥ-ਲਿਖਤ, ਪੰਜਾਬੀ ਮਹਿਕਮਾ, ਪਟਿਆਲਾ), ਅਜ਼ੀਮ (ਹੱਥ-ਲਿਖਤ, ਆਰਕਾਈਵਜ਼), ਫ਼ਰਦ ਫ਼ਕੀਰ, ਬਖ਼ਸ਼ ਅੱਲਾਹ, ਸਾਧੂ ਈਸ਼ਰ ਦਾਸ ਤੇ ਹਿਦਾਯਤ ਉੱਲਾਹ ਦੇ ਵਿਜੋਗਣਾਂ ਦੇ ਬਾਰਾਂ ਮਾਹੇ ਵੀ ਬੜੇ ਮਨਮੋਹਣੇ ਹਨ। ਮੌਲਾ ਬਖ਼ਸ਼ 'ਕੁਸ਼ਤਾ' ਨੇ

੮੧