ਸਮੱਗਰੀ 'ਤੇ ਜਾਓ

ਪੰਨਾ:Alochana Magazine 1st issue June 1955.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ 'ਹੀਰ ਰਾਂਝੇ' ਵਿਚ ਮੁਰਾਦ ਦੇ ਵਿਜੋਗ ਵਿਚ ਸਹਿਤੀ ਦੇ ਬਾਰਾਂ ਮਹੀਨਿਆਂ ਦਾ ਬੜਾ ਸੁੰਦਰ ਵਰਣਨ ਕੀਤਾ ਹੈ। ਅੱਸੂ ਚੜ੍ਹਨ ਉਤੇ ਸਹਿਤੀ ਕਹਿੰਦੀ ਹੈ

ਅੱਸੂ ਮਾਹ ਨਿਰਾਲੇ ਚੜੇ ਆ ਕੇ
ਲੱਗਣ ਦਿਨੇਂ ਧੁੱਪਾਂ, ਰਾਤੀਂ ਪੈਣ ਪਾਲੇ।

ਪਾਣੀ ਗਰਮ ਖੁਹਾਂ ਅੰਦਰ ਹੋਣ ਲੱਗੇ।
ਸਾਡੇ ਲਈ ਜੰਮਣ ਲੱਗੇ ਆਣ ਸਿਆਲੇ।

ਸਈਆਂ ਖੁਸ਼ੀ ਵੱਸਣ ਘਰੀਂ ਕਰਨ ਮੌਜਾਂ
ਸਹਿਤੀ ਪਈ ਉੱਠ ਉਠ ਤੇਰਾ ਰਾਹ ਭਾਲੇ।

ਤੇਰੇ ਲਾਰਿਆਂ ਵਿਚ ਸੁੱਕੀ ਜਿੰਦ ‘ਕੁਸ਼ਤਾ,
ਦੱਸੇਂ ਕਦੀ ਛਿਕੇ ਕੌਡਾਂ, ਕਦੀ ਆਲੇ।

'ਕੁਸ਼ਤਾ' ਜੀ ਨੇ ਸਹਿਤੀ ਦੇ ਦੁਖ ਦੀ ਦਸ਼ਾ ਦੱਸਣ ਲਈ ਚੰਗੀ ਕਲਾ ਵਰਤੀ ਹੈ, ਪਰ ਜੋ ਭਾਵੁਕ ਠਰੰਮਾਂ ਤੇ ਕੋਮਲ ਭਾਵਨਾ ਭਾਈ ਵੀਰ ਸਿੰਘ ਦੇ 'ਕੰਤ ਮਹੇਲੀ ਦੇ ਬਾਰਾਂ ਮਾਂਹ' ਵਿਚ ਹੈ, ਉਹ ਹੋਰ ਬਹੁਤ ਘੱਟ ਆਧੁਨਿਕ ਕਵੀਆਂ ਵਿਚ ਹੈ:

ਚੜ੍ਹ ਪਜਾ ਜੇਠ, ਵੇ ਕੰਤਾ!
ਤਪੀਆਂ ਭੂਆਂ ਤੇ ਵਾਵਾਂ,

ਅੰਦਰ ਧੁਖਦਾ ਵਿਛੋੜੇ
ਛੇਜੇ ਲੁੱਛ ਲੁੱਛ ਰਹੀਆਂ।

ਲੋਆਂ ਮੈਨੂੰ ਚਾ ਘੱਲੀ,
ਜੇਠਾ! ਅਰਜ਼ਾਂ ਹਾਂ ਕਰਦੀ।

ਤੱਤੀ ਵਾਉ ਦਾ ਝੋਲਾ
ਲੱਗੇ ਸਾਈਂ ਨ ਦੇਹੀ ਆ!

ਪਰ ਪੰਜਾਬੀ ਵਿਚ ਮਿਲਣ ਵਾਲੇ ਬਾਰਾਂ ਮਾਹਿਆਂ ਵਿਚੋਂ ਸਭ ਤੋਂ ਪਹਿਲਾ ਤੇ ਨਿਰਸੰਦੇਹ ਸਰਬੋਤਮ, ਗੁਰੁ ਨਾਨਕ ਦਾ ਤੁਖਾਰੀ ਰਾਗ ਦਾ ਬਾਰਾਂ ਮਾਰ ਹੈ। *ਗੁਰੂ


  • ਮੁਕਾਬਲੇ ਲਈ, ਲਾਹੌਰ ਜ਼ਿਲੇ ਦੇ ਗੋਜ਼ਿਟੀਅਰ (੧੮੮੩-੯੪), (ਜਿਸ ਦੇ ਭਾਣੇਂ ਬਾਰਾਂ ਮਾਂਹ, ਪੰਜਾਬੀ ਵਿਚ, ਉਰਦੁ ਰਾਹੀਂ ਦਾਖ਼ਲ ਹੋਇਆ) ਦੀ ਰਾਏ ਦੱਸ ਦੇਣੀ ਨਹੀਂ ਹੋਵੇਗੀ:

“The songs of the Twelve Months have been translated into almost every dialect of the North West of Hindustan and have given rise to numerous imitations. The best Panjabi imitation is that of Hashim, the court poet of Ranjit Singh who was much admired for the elegant smoothness of his verification .......

Page 5

੮੨