ਪੰਨਾ:Alochana Magazine 1st issue June 1955.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਕ ਸਾਹਿਬ ਨੇ ਆਪਣੀ ਕਵਿਤਾ ਵਿਚ ਅਨੇਕਾਂ ਲੋਕ-ਰੂਪਾਂ ਤੇ ਵੰਨਗੀਆਂ ਨੂੰ ਪਹਿਲੀ ਵਾਰੀ ਵਰਤਿਆ ਤੇ ਖੂਬ ਵਰਤਿਆ। ਗੁਰੂ ਨਾਨਕ ਸਾਹਿਬ ਦਾ ਬਾਰਾਂ ਮਾਂਹ ਇਕ ਆਦਰਸ਼ ਰਚਨਾ ਹੈ। ਬਾਰਾਂ ਮਾਂਹ ਵਿਚ ਜੋ ਕੁੱਝ ਹੋਣਾ ਚਾਹੀਦਾ ਸੀ, ਉਹ ਸਭ ਕੁੱਝ ਹੈ, ਸਿਰਫ਼ ਇਸਤਰੀ-ਪੁਰਖ ਪ੍ਰੇਮ ਦੀ ਥਾਂ, ਮਲਕੜੇ ਜਹੇ, ਪਭੂ-ਪ੍ਰੇਮ ਲੈ ਆਂਦਾ ਹੈ ਤੇ ਇਉਂ ਅਗੋਂ ਆਉਣ ਵਾਲੇ ਕਵੀਆਂ ਦੇ ਸਾਹਮਣੇ ਲੋਕ ਰੂਪਾਂ ਵਿਚ ਲੋੜ ਅਨੁਸਾਰ ਵਾਧੇ ਘਾਟੇ ਕਰਨ ਲਈ ਇਕ ਨਮੂਨਾ ਰੱਖ ਦਿੱਤਾ ਹੈ। ਜ਼ਰਾ ਇਨ੍ਹਾਂ ਤੁਕਾਂ ਦੀ ਕੋਮਲ ਤੀਬਰਤਾ, ਸਿਦਕ-ਭਰੇ ਕਿਰਤੀ-ਚਿਤਰਣ ਅਤੇ ਕੁਦਰਤ ਤੇ ਮਾਨਵੀ ਭਾਵਾਂ ਦੀ ਕਲਾਮਈ ਉਣਾਈ ਵੱਲ ਧਿਆਨ ਦੇਣਾ:

ਚੇਤ ਬਸੰਤ ਭਲਾ, ਭਵਰ ਸੁਹਾਵੜੇ

ਬਨ ਫੂਲੇ ਮੰਝਿ ਬਾਰਿ ਮੈ ਪਿਰ ਘਰਿ ਬਾਹੁੜੇ

ਪਿਰ ਘਰਿ ਨਹੀਂ ਆਵੈ ਧਨ ਕਿਉ ਸੁਖ ਪਾਵੈ

ਬਿਰਹ ਬਿਰੋਧ ਤਨੁ ਛੀਜੈ

ਕੋਇਲ ਅੰਬਿ ਸੁਹਾਵੀ ਬੋਲੈ, ਕਿਉਂ ਦੁਖ ਅੰਕ ਸਹੀਜੈ?

ਭਵਰ ਭੁਵੰਤਾ ਫੂਲੀ ਡਾਲੀ ਕਿਉਂ ਜੀਵਾ ਮਰ ਮਾਏ?

ਨਾਨਕ ਚੇਤ ਸਹਿਜ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ।

ਇਸ ਬਾਰਾਂ ਖਾਂਹ ਵਿਚ ਸੁਹਣੇ ਭੌਰਿਆਂ, ਬਾਰ ਦੇ ਵਣਾਂ, ਅੰਬਾਂ ਉਤੇ ਬੈਠੀਆਂ ਕੋਇਲਾਂ, ਤਪਦੇ ਥਲਾਂ, ਭਖਦੀਆਂ ਅਗਨੀਆਂ, ਚਮਕਦੀਆਂ ਬਿਜਲੀਆਂ, ਲਉਂਦੇ ਟਾਂਡਿਆਂ, ਮੋਰਾਂ ਤੇ ਡੱਡੂਆਂ, ਪ੍ਰਿਉ ਪ੍ਰਿਉ ਕਰਦੇ ਪਪੀਹਿਆਂ, ਡਸਦੇ ਸੱਪਾਂ ਤੇ ਡੰਗਦੇ ਮੱਛਰਾਂ, ਜਾਗਦੇ ਦੀਵਿਆਂ, ਹਰੀਆਂ ਹਰਿਆਵਲਾਂ, ਸੁੱਕਿਆਂ ਸੋਕੜਿਆਂ ਤੇ ਤੁਖਰਾਈਆਂ ਸਰਦੀਆਂ ਦਾ ਆਪ-ਵੇਖਿਆ, ਜਾਣਿਆਂ ਤੇ ਮਹਸੂਸਿਆ ਵਰਣਨ ਹੈ ਤੇ ਇਨ੍ਹਾਂ ਬਦਲਦੀਆਂ ਰੁੱਤਾਂ ਵਿਚ

"ਘਰ ਘਰ ਕੰਤੁ ਰਵੈ ਸੋਹਾਗਣਿ, ਹਉ ਕਿਉ ਕੰਤਿ ਵਿਸਾਰੀ?"

ਦੀ ਲਿਲ੍ਹਕ ਹੌਲੀ ਹੌਲੀ ਉੱਚੀ ਹੁੰਦੀ ਸੁਹਾਵਣੇ ਫੱਗਣ ਵਿਚ ਜਾ ਮੁਕਦੀ ਹੈ:

“ਨਾਨਕ ਮੇਲਿ ਲਈ ਗੁਰ ਅਪਣੈ, ਘਰਿ ਵਰੁ ਪਾਇਆ ਨਾਰੀ ।”

ਗੁਰੂ ਸਾਹਿਬ ਦੀ ਸ਼ਬਦਾਵਲੀ ਕਿੰਨੀ ਅਰਥ-ਭਰਪੂਰ ਤੇ ਸੰਜਮੀ ਹੈ, ਸ਼ਾਇਦ ਗੁਰੂ ਅਰਜਨ ਸਾਹਿਬ ਦੇ ਬਾਰਾਂ ਮਾਹੇ ਤੋਂ ਬਿਨਾਂ ਹੋਰ ਕੋਈ ਇਸ ਪੱਖ ਵਜੋਂ ਗੁਰੂ ਸਾਹਿਬ ਦੀ ਤੁਲਨਾ ਵਿਚ ਪੇਸ਼ ਨਹੀਂ ਕੀਤਾ ਜਾ ਸਕਦਾ।

ਪਰਮੇਸਰ ਤੇ ਭੁੱਲਿਆਂ ਵਿਆਪਨ ਸੱਭੇ ਰੋਗ

੮੩