ਪੰਨਾ:Alochana Magazine 1st issue June 1955.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪੁਸਤਕਾਂ ਦੀ ਪੜਚੋਲੀਆਂ ਜਾਨ ਪਛਾਣ

ਇੱਕ ਸੁੰਦਰ ਰਚਨਾ

"ਕਾਂਗੜਾ"

ਕ੍ਰਿਤ :

ਸ਼੍ਰੀ ਐਮ, ਐਸ. ਰੰਧਾਵਾ

ਇੱਕ ਸੁੰਦਰ ਰਚਨਾ ਤੋਂ ਮੇਰਾ ਭਾਵ 'ਕਾਂਗੜਾ' ਨਾਂ ਦੀ ਪੁਸਤਕ ਹੈ ਜੋ ਹੁਣੇ ਹੀ ਨਵਯੁਗ ਪਬਲਿਸ਼ਰਜ਼, ਦਿੱਲੀ ਨੇ ਪਰਕਾਸ਼ਤ ਕੀਤੀ ਹੈ। 'ਨਵਯੁਗ' ਆਪਣੀਆਂ ਪ੍ਰਕਾਸ਼ਨਾਂ ਦੀ ਸੁੰਦਰ ਗੈਟ-ਅਪ ਤੇ ਛਪਾਈ ਸਫ਼ਾਈ ਲਈ ਚੋਖਾ ਨਾਂ ਪੈਦਾ ਕਰ ਚੁਕਿਆ ਹੈ, ਪਰ ਉਸ ਦੀ ਇਹ ਸਜਰੀ ਪਰਕਾਸ਼ਨਾ ਪਹਿਲੀਆਂ ਨੂੰ ਵੀ ਮਾਤ ਪਾ ਕੇ ਉਸ ਦੀ ਰੀਝ, ਲਗਨ ਤੋ ਪ੍ਰਬੀਨਤਾ ਦਾ ਸਿੱਕਾ ਬਿਠਾ ਗਈ ਹੈ।

ਇਸ ਦੇ ਲੇਖਕ ਪੰਜਾਬ ਦੇ ਡੀਵੈਲਪਮੈਂਟ ਕਮਿਸ਼ਨਰ, ਸ਼੍ਰੀ ਮਹਿੰਦਰ ਸਿੰਘ ਰੰਧਾਵਾ ਹਨ।

ਚਿਰਾਂ ਦੀ ਗੁਲਾਮੀ ਨੇ ਸਾਨੂੰ ਬਦੇਸ਼ੀ ਸ਼ਹਿਰਾਂ, ਥਾਵਾਂ ਤੇ ਪਰਾਈਆਂ ਚੀਜ਼ਾਂ ਵਸਤਾਂ ਦਾ ਇੱਨਾ ਸ਼ੁਕੀਨ ਬਣਾ ਦਿੱਤਾ ਸੀ ਕਿ ਅਸੀਂ ਆਪਣੇ ਦੇਸ ਦੀ ਰੰਗੀਨੀ ਤੇ ਮਹੱਤਤਾ ਨੂੰ ਵਿਸਾਰਦੇ ਜਾ ਰਹੇ ਸਾਂ। ਅਜਿਹੀ ਅਨਗਹਿਲੀ ਦੀ ਇਕ ਮਿਸਾਲ ਕਾਂਗੜਾ ਵਾਦੀ, ਉਸ ਦਾ ਕੁਦਰਤੀ ਹੁਸਨ ਤੇ ਵਿਲੱਖਣ ਕਲਾ ਹੈ, ਜਿਸ ਦਾ ਭਾਰਤ ਦੇ ਸਭਿਆਚਾਰਕ ਨਕਸ਼ੇ ਉੱਤੇ ਕੇਵਲ ਨਾਂ ਹੀ ਰਹਿ ਗਇਆ ਹੈ। ਆਜ਼ਾਦ ਦੇਸਾਂ ਦੇ ਵਾਸੀ ਜਿਥੇ ਆਪਣੇ ਵਤਨਾਂ ਨੂੰ ਪਿਆਰ ਕਰਦੇ ਹਨ ਉਥੇ ਇਨ੍ਹਾਂ ਦੇ ਸਭਿਆਚਾਰਕ ਵਿਰਸਿਆਂ ਨੂੰ ਵੀ ਸੰਭਾਲਦੇ ਸਤਿਕਾਰਦੇ ਰਹਿੰਦੇ ਹਨ। ਅਜੇਹੇ ਵਤਨ-ਪਿਆਰ ਦੀ ਲਾਗ ਲਾਉਣ ਤੇ ਆਪਣਾ ਫ਼ਰਜ਼ ਚੇਤੇ ਕਰਾਉਣ ਲਈ ਹੀ ਇਹ ਸੁੰਦਰ ਰਚਨਾ ਰਚੀ ਗਈ ਜਾਪਦੀ ਹੈ।

ਭਾਰਤ ਦੇ ਸੁੰਦਰ-ਸਥਾਨਾਂ (Beauty Spots) ਬਾਰੇ ਲਿਖਣ ਦੀ ਪਿਰਤ ਕਰਕੇ ਬਹੁਤ ਅੰਗਰੇਜ਼ ਅਫਸਰਾਂ ਨੇ ਹੀ ਪਾਈ ਸੀ। ਰੰਧਾਵਾ ਸਾਹਿਬ ਵੀ ਆਈ. ਸੀ. ਐਸ. ਕੇਡਰ ਦੇ ਵਿਰਲੇ ਅਫਸਰਾਂ ਵਿਚੋਂ ਹਨ ਜਿਨ੍ਹਾਂ ਜ਼ਿਮੇਵਾਰੀਆਂ ਦੇ ਨਾਲ ਨਾਲ ਕਲਾ ਤੇ ਸਾਹਿੱਤ ਵਲ ਵੀ ਧਿਆਨ ਦੇ ਕੇ ਉਸ ਪ੍ਰਥਾ ਨੂੰ ਜਾਰੀ ਰਖਿਆ ਹੈ। ਪਰ ਆਪਣੇ ਵਤਨ ਨਾਲ ਜਿੱਨਾ ਪਿਆਰ, ਇਸ ਦੀ ਗੌਰਵਤਾ ਉਤੇ ਜਿੱਨਾ ਮਾਨ, ਇਸ ਨੂੰ ਮੁੜ ਸੁਰਜੀਤ ਕਰਨ ਕਰਨ ਲਈ ਜਿੱਨਾ ਚਾਅ ਇਸ ਹਿੰਦੁਸਤਾਨੀ ਅਫ਼ਸਰ ਦੀ ਪੁਸਤਕ ਵਿਚੋਂ ਡੁਲ੍ਹ ਡੁਲ੍ਹ ਪੈਦਾ

੮੬