ਨਗਰਾਂ (ਨੂਰਪੁਰ, ਕਾਂਗੜਾ, ਪਾਲਮ, ਸੁਜਾਨਪੁਰ, ਗੁਲੇਰ, ਨਦੌਣ ਤੇ ਬੈਜਨਾਥ ਆਦਿ-- ਜਿਨ੍ਹਾਂ ਬਾਰੇ ਲਿਖੇ ਵਖ ਵਖ ਕਾਂਡਾਂ ਵਿਚ ਇਹ ਪੁਸਤਕ ਵੰਡੀ ਹੋਈ ਹੈ) ਦੇ ਸੈਲ ਸਪਾਟੇ ਕਰਦਿਆਂ, ਨਦੀਆਂ ਨਾਲੇ ਟਪਦਿਆਂ, ਜੰਗਲ ਬੇਲੇ ਗਾਹੁੰਦਿਆਂ ਤੇ ਖੱਡਾਂ ਖੁੰਨਾ ਉਲਾਂਘਦਿਆਂ ਆਪਣੀ ਪ੍ਰੀਯ ‘ਧੌਲਾਧਾਰ ਦੀਆਂ ਪਹਾੜੀਆਂ ਲਾਗੇ ਪਹੁੰਚ ਕੇ ਮੁਕ ਜਾਂਦੀ ਹੈ । ਇਸ ਪਿਛੋਂ ਧੌਲਧਾਰ ਦੇ ਵਸਨੀਕ ਗੱਦੀ ਲੋਕਾਂ, ਵਾਦੀ ਦੇ ਕਿਰਤੀਆਂ ਕਿਸਾਨਾਂ, ਕਲਾਕ੍ਰਿਤਾਂ ਤੇ ਲੋਕ-ਗੀਤਾਂ ਬਾਰੇ ਵਖ ਵਖ ਕਾਂਡਾਂ ਵਿਚ ਭਰਪੂਰ ਚਾਨਣਾ ਪਾਇਆ ਗਿਆ ਹੈ । ਕਾਂਗੜੇ ਦੇ ਕਿਲੇ, ਗੱਦੀਆਂ ਦੇ ਵਿਆਹ, ਪਾਲਮ ਦੇ ਲਾਂਭ ਚਾਂਭ, ਨੋਰਾ ਰਿਚਰਡ ਦੇ ਘਰ ਬਾਰੇ ਦਿਤੇ ਸਮਾਚਾਰ ਬਹੁਤ ਹੀ ਰੋਚਕ ਹਨ ਪਰ ਕਾਂਗੜੇ ਦੀ ਕਲਾ ਨਾਂ ਦਾ ਸਮੂਲਾ ਕਾਂਡ ਤਾਂ ਹਰ ਪੱਖੋਂ ਸਭ ਤੋਂ ਵਧੀਆ ਹੈ । ਕਰਤਾ ਨੇ ਪੁਸਤਕ ਦੇ ਪੰਨਿਆਂ ਵਿੱਚ ਜੋ ਕੁਝ ਲਿਖਿਆ ਹੈ, ਉਹ ਉਸ ਦੇ ਅੱਖੀਂ-ਡਿਠੇ ਹਾਲਾਂ ਅਤੇ ਆਪ-ਗ੍ਰਹਿਣ ਕੀਤੀ ਵਾਕਫ਼ੀ ਉਤੇ ਆਧਾਰਿਤ ਹੈ । ਕਿਤੇ ਕੋਈ ਗੱਪ ਸ਼ਪ, ਰਾਰੀ ਪਾਰੀ ਗੱਲ ਜਾਂ ਲੰਮੇ ਲੈੜ ਪਾਉਣ ਦਾ ਜਤਨ ਨਹੀਂ ਕੀਤਾ ਗਇਆ ।
ਸਾਰੀ ਪੁਸਤਕ ਰੰਧਾਵਾ ਸਾਹਿਬ ਦੇ ਨਿੱਜੀ ਤੇ ਨਵੀਨ ਦ੍ਰਿਸ਼ਟੀ ਕੋਨ, ਅਟੁੱਟ ਲਗਨ, ਤੀਖਣ ਸੂਝ ਤੇ ਭਰਪੂਰ ਸਿਆਣਪ ਦੀ ਲਖਾਇਕ ਹੈ । ਆਪਣੇ ਵਿਸ਼ੇ ਦੇ ਹਰ ਪੱਖ ਬਾਰੇ ਉਨ੍ਹਾਂ ਵਧ ਤੋਂ ਵਧ ਜਾਣਕਾਰੀ ਲਭਣ, ਆਪਣੇ ਸਿੱਟੇ ਕਢਣ (ਜਿਵੇਂ “ਕਾਂਗੜੇ ਦੀ ਕਲਾ ਦਾ ਕਾਂਗੜੇ ਦੇ ਸ਼ਹਿਰ ਨਾਲ ਕੋਈ ਸੰਬੰਧ ਨਹੀਂ' ਜਾਂ ਸ਼ਿਵਾਲਕ ਦੇ ਪਹਾੜ ਪੁਰਾਣੇ ਸ਼ਿਵਾਲਕ ਦਰਿਆ ਦੀ ਰਹਿਤ ਖਹਿਤ ਦਾ ਨਵਾਂ ਰੂਪ ਹਨ। ਜਾਂ ‘ਜੋ ਜਾਨਵਰ ਸਿੰਧ ਦਰਿਆ ਵਿਚ ਮਿਲਦੇ ਹਨ, ਉਹੀ ਗੰਗਾ ਵਿਚ ਮਿਲਦੇ ਹਨ, ਉਹੀ ਬ੍ਰਹਮਪੁਤਰ ਵਿਚ ਪਰ ਮਹਾਂਨਦੀ ਵਿਚ ਨਹੀਂ') ਤੇ ਉਹਨਾਂ ਨੂੰ ਠੁੱਕ ਸਿਰ ਬੀੜਨ ਵਿਚ ਚੋਖੀ ਖੋਜ ਤੇ ਮਿਹਨਤ ਕੀਤੀ ਜਾਪਦੀ ਹੈ । ਸਮੁੱਚੀ ਵਾਦੀ ਦੇ ਦਿਸ਼ਾਂ ਨਜ਼ਾਰਿਆਂ, ਖੱਡਾਂ, ਪਹਾੜਾਂ, ਖੰਦਰਾਂ ਖੋਲਿਆਂ, ਨਦੀਆਂ ਨਾਲਿਆਂ, ਜੰਗਲਾਂ ਜੂਹਾਂ, ਪਸੂਆਂ ਪੰਛੀਆਂ, ਫੁੱਲਾ ਫਲਾਂ, ਰੁੱਤਾਂ ਬਹਾਰਾਂ, ਮੇਲਿਆਂ ਤਿਉਹਾਰਾਂ, ਗੀਤਾਂ ਨਾਚਾਂ, ਰੀਤਾਂ ਰਵਾਇਤਾਂ, ਵਹਿਮਾਂ ਭਰਮਾਂ, ਕਾਰ ਵਿਹਾਰ, ਰਹਿਣੀ ਬਹਿਣੀ, ਪਹਿਨ ਪਹਿਰਾਵਾ ਤੇ ਖਾਧ ਖੁਰਾਕ--ਕੋਈ ਵੀ ਪੱਖ ਅਖੋਂ ਉਹਲੇ ਨਹੀਂ ਰਹਿਣ ਦਿੱਤਾ । ਇਉਂ ਇਸ ਪੁਸਤਕ ਨੂੰ ਇਕ ਤਰੀਕਵਾਰ ਡਾਇਰੀ ਜਾਂ ਨਾਵਾਂ ਥਾਵਾਂ ਦਾ ਕੋਸ਼ ਬਣਾਉਣ ਦੀ ਥਾਂ ਕਾਂਗੜਾ ਵਾਦੀ ਬਾਰੇ ਹਰ ਤਰ੍ਹਾਂ ਦੀ ਭੂਗੋਲਕ, ਇਤਿਹਾਸਕ ਤੇ ਸਭਿਆਚਾਰਕ ਵਾਕਫੀ ਦਾ ਭੰਡਾਰ ਬਣਾ ਦਿਤਾ ਹੈ ਜੋ ਕਰਤਾ ਦੇ ਬਹੁ-ਪਖੀ ਗਿਆਨ ਦਾ ਵੀ ਲਖਾਇਕ ਹੈ ।
ਫਿਰ ਖੂਬੀ ਇਹ ਹੈ ਕਿ ਇਹ ਸਾਰਾ ਮਸਾਲਾ ਇਕ ਬੱਝਵੀਂ ਲੜੀ ਵਿਚ ਪਰੋ ਕੇ ਇਉਂ ਪੇਸ਼ ਕੀਤਾ ਹੈ ਕਿ ਸਭ ਕੁਝ ਅੱਖਾਂ ਸਾਹਵਿਓਂ ਲੰਘ ਗਿਆ ਜਾਪਦਾ ਹੈ । ਲਿਖਤ ਵੀ ਇੰਨੀ ਰੰਗੀਨ, ਰੋਚਕ ਤੇ ਰਵਾਂ ਹੈ ਕਿ ਇਕੋ ਸਾਹੇ ਪੜ੍ਹਨ ਤੇ ਜੀਅ ਉਮ੍ਹਲਦਾ ਹੈ । ਕੁਦਰਤੀ ਦ੍ਰਿਸ਼ਾਂ ਦੇ ਥਾਂ ਪਰ ਥਾਂ ਵਰਣਨ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ ਜਿਵੇਂ :
੮੯