ਪੰਨਾ:Alochana Magazine 1st issue June 1955.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

"ਅੰਦਰੇੇਟੇ ਤੋਂ ਧੌਲਾਧਾਰ ਦੀ ਅਦੁੱਤੀ ਸੁੰਦਰਤਾ ਨੂੰ ਜੀਅ ਭਰ ਕੇ ਮਾਣਿਆ ਜਾ ਸਕਦਾ ਹੈ। ਪਹਾੜ ਇੱਕ ਕੰਧ ਵਾਂਗ ਖੜੇ ਹਨ। ਇਨ੍ਹਾਂ ਦੀਆਂ ਚੋਟੀਆਂ ਤੇ ਲਿਸ਼ ਲਿਸ਼ ਕਰਦੀ ਬਰਫ਼ ਅੱਖਾਂ ਨੂੰ ਚੁੰਧਿਆ ਦੇਂਦੀ ਹੈ। ਧੁਪ ਤੇ ਬੱਦਲਾਂ ਦੀ ਲੁਕਣ-ਮੀਚੀ ਪਹਾੜ ਦੀਆਂ ਚੋਟੀਆਂ ਤੇ ਅਦਤੀ ਰੰਗ ਬੰਨ੍ਹਦੀ ਹੈ| ਸੂਰਜ ਦੇ ਡੁੱਬਣ ਤੇ ਪਹਾੜੀ ਚੋਟੀਆਂ ਇੰਜ ਲਗਦੀਆਂ ਹਨ ਜਿਵੇਂ ਸੋਨਾ ਢਲਿਆ ਹੋਵੇ।" (ਪੰ: ੩੯)


ਨਿੱਜੀ ਛੋਹਾਂ ਨੇ ਤਾਂ ਰਹਿੰਦੀ ਕਸਰ ਪੂਰੀ ਕਰ ਦਿਤੀ ਹੈ। ਇਕ ਥਾਂ ਲਿਖਿਆ ਹੈ :

'ਜੁਲਾਈ ਦੇ ਸ਼ੁਰੂ ਵਿਚ ਬਰਸਾਤ ਦੀਆਂ ਪਹਿਲੀਆਂ ਬਾਰਸ਼ਾਂ ਮੈਨੂੰ ਯਾਦ ਦਿਲਾਂਦੀਆਂ ਹਨ ਕਿ ਨਾਦੌਣ ਦੇ ਬਾਗਾਂ ਵਿਚ ਅੰਬ ਪੱਕ ਗਏ ਹੋਣਗੇ, ਦਰਿਆ ਪੂਰੇ ਜੋਬਨ ਵਿਚ ਵਹਿ ਰਿਹਾ ਹੋਵੇਗਾ ਤੇ ਜਵਾਲਾਮੁਖੀ ਦੀ ਪਹਾੜੀ ਉਤੇ ਕਾਲੇ ਬਦਲ ਝੁਰਮਟ ਪਾ ਰਹੇ ਹੋਣਗੇ ।


ਇਸ ਗਲ ਵਿਚ ਰਤੀ ਭਰ ਸ਼ੱਕ ਨਹੀਂ 'ਆਏਗਾ ਨਾਦੌਣ, ਜਾਏਗਾ ਕੌਣ ? ਨਾਦੌਣ ਦੀ ਮਿੱਠੀ ਯਾਦ ਕਦੇ ਭੁਲਾਈ ਨਹੀਂ ਜਾ ਸਕਦੀ।'(ਪੰ: ੬੯)

ਕਿਤੇ ਕਿਤੇ ਸਜਰੀਆਂ ਤੇ ਪਰਖੀਆਂ ਪਛਾਣੀਆਂ ਤੁਲਨਾਵਾਂ ਅਤੇ ਨਿਕੇ ਨਿਕੇ ਬੁਰਸ਼-ਛੋਹਾਂ ਦੀ ਵਰਤੋਂ ਨਾਲ ਪੂਰੇ ਪੂਰੇ ਚਿਤਰ ਉਲੀਕ ਦਿਤੇ ਹਨ। ਜਿਵੇਂ :

ਇਹ ਪਿੰਡ ਪਹਾੜੀ ਦੇ ਇਕ ਪਾਸੇ ਇਕ ਬਾਜ਼ ਦੇ ਆਲ੍ਹਣੇ ਵਾਂਗ ਬਣਿਆ ਹੋਇਆ ਹੈ ।” (ਪੰ: ੬੫)

ਰੰਧਾਵਾ ਸਾਹਿਬ ਨੇ ਬੋਲੀ ਵੀ ਠੇਠ ਤੇ ਟਕਸਾਲੀ ਵਰਤੀ ਹੈ । ਹਰ ਵੇਲੇ ਅੰਗਰੇਜ਼ੀ ਲਿਖਣ ਲਿਖਾਣ ਵਾਲੇ ਇਨੇ ਵੱਡੇ ਅਫਸਰ ਦੀ ਪਹਿਲੀ ਹੀ ਰਚਨਾ ਵਿਚ ਅਜੇਹੀ ਠੁਕਦਾਰ ਤੇ ਮੁਹਾਵਰੇਦਾਰ ਬੋਲੀ ਵੇਖ ਕੇ ਕੁਝ ਹਰਾਨੀ ਤਾਂ ਹੁੰਦੀ ਹੈ ਪਰ ਇਕ ਪ੍ਰਤਿਭਾਸ਼ੀਲ ਤੋਂ ਕਲਾਵਾਨ ਪੁਰਖ ਲਈ ਬੋਲੀ ਆਪਣਾ ਭੰਡਾਰ ਆਪੇ ਖੋਲ੍ਹ ਦੇਣ ਤੋਂ ਕਦੇ ਨਹੀਂ ਝਿਜਕੀ। ਕੁਝ ਉਕਾਈਆਂ ਰਹਿ ਗਈਆਂ ਹਨ, ਜੋ ਅਗਲੀ ਛਾਪ ਵਿਚ ਦੂਰ ਕੀਤੀਆਂ ਜਾ ਸਕਦੀਆਂ ਹਨ । ਜਿਵੇਂ ਪੰਨ ੨੫-੨੬ ਤੇ 'ਵਿਜੇਤੂਆਂ' ਦੀ ਥਾਂ ਵਿਜੇਈਆਂ ; 'ਮਹਿਮੂਦ ਗਜ਼ਨੀ ਦੀ ਥਾਂ ਮਹਿਮੂਦ ਗ਼ਜ਼ਨਵੀ : ਪੁਰਾਣੀ ਇਮਾਰਤਾਂ 'ਚਹਗਹ' ਦੀ ਥਾਂ ਚਰਾਂਦ ਅਤੇ 'ਦਮਾਮੇ ਵਜਾਉਣਾ ਚਾਹੀਦਾ ਸੀ। ਵਾਕ-ਬੋਧ ਦੀਆਂ ਉਕਾਈਆਂ ਵੀ ਕਿਤੇ ਕਿਤੇ ਰੜਕਦੀਆਂ ਹਨ । (ਜਿਵ" ੫੯ ਤੇ ੬੬ ਤੇ ੯) ਪਰ ਪੰਜਾਬੀ ਦੇ ਆਮ ਲਿਖਾਰੀਆਂ ਨਾਲੋਂ ਕੋਈ ਖਾਸ ਵਧ ਨਹੀਂ।

੮੦