ਪੰਨਾ:Alochana Magazine 1st issue June 1955.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈ ਇਕ ਕਮੇਟੀ ਚੋਟੀ ਦੇ ਵਿਦਵਾਨਾਂ ਦੀ ਬਣਾਈ ਜਾਵੇ। ਉਹ ਹਰ ਸ਼ਬਦ ਨੂੰ ਵਾਚੇ ਤੋਂ ਸੋਧਣ ਦੀ ਲੋੜ ਹੋਵੇ ਤਾਂ ਸੋਧੋ ਤੇ ਲੋੜ ਮੂਜਬ ਵਧਾ ਘਟਾ ਕਰਨੇ ਗੋਣ ਤਾਂ ਏਸ ਸ਼ਬਦ ਭੰਡਾਰ ਨੂੰ ਵਧਾਇਆ ਘਟਾਇਆ ਜਾਵੇ। ਫੇਰ ਓਸ ਪਰਵਾਣਤ ਸਾਹਿੱਤ ਸੰਕੇਤ ਸੂਚੀ ਨੂੰ ਵਿਦਿਆਰਥੀਆਂ, ਲਿਖਾਰੀਆਂ ਤੇ ਆਲੋਚਕਾਂ ਦੇ ਹਥ ਵਿਚ ਦਿਤਾ ਜਾਵੇ ਤਾਂ ਜੋ ਨਿੱਤ ਦੀ ਵਰਤੋਂ ਨਾਲ ਸ਼ਬਦ ਲੋਕਾਂ ਦੇ ਮੂੰਹਾਂ ਉਤੇ ਚੜ ਜਾਵਣ ਤੇ ਐਉਂ ਮਲੂਮ ਨ ਹੋਵੇ ਕਿ ਆਮ ਲੋਕ ਬੋਲੀ ਹੋਰ ਬੋਲ ਰਹੇ ਹਨ ਤੇ ਵਿਦਵਾਨ ਹੋਰ ।

'ਸਾਹਿੱਤ ਸੰਕੇਤ' ਅਪਣੀ ਕਿਸਮ ਦੀ ਲਗ ਪਗ ਪਹਿਲੀ ਹੀ ਪੁਸਤਕ ਹੈ। ਲਿਖਾਰੀਆਂ ਨੇ ਏਸ ਨੂੰ ਤਿਆਰ ਕਰ ਕੇ ਪੰਜਾਬੀ ਸੰਸਾਰ ਵਿਚ ਇਕ ਖਾਸ ਵਾਧਾ ਕੀਤਾ ਹੈ। ਉਹ ਧੰਨਵਾਦ ਦੇ ਭਾਗੀ ਹਨ। ਇਹ ਪੁਸਤਕ ਜਿਥੇ ਲਿਖਾਰੀਆਂ ਦੀ ਵਿਦਵਤਾ, ਵਿਚਾਰ ਤੇ ਵਾਕਫੀ ਦਾ ਸਬੂਤ ਦਿੰਦੀ ਹੈ ਓਥੇ ਉਹਨਾਂ ਦੀ ਵਿਜੋਗਾਤਮਕ ਦ੍ਰਿਸ਼ਟੀ ਕੋਣ ਤੇ ਸੰਜੋਗਾਤਮਕ ਸੂਝ ਨੂੰ ਵੀ ਪ੍ਰਗਟਾਂਦੀ ਹੈ। ਏਸ ਸੌ ਸਫੇ ਦੀ ਪੁਸਤਕ ਵਿਚ ਕੋਈ ਸਾਢੇ ਤਿੰਨ ਕੁ ਹਜ਼ਾਰ ਸ਼ਬਦ ਇਕਠੇ ਕੀਤੇ ਹਨ। ਅੰਗਰੇਜ਼ੀ ਸਾਹਿਤ ਵਿਚ ਰੋਜ਼ ਵਰਤੀਂਦੇ ਸ਼ਬਦਾਂ ਨੂੰ ਅੱਖਰ ਕਰਮ ਅਨੁਸਾਰ ਜੋੜਿਆ ਹੈ ਤੇ ਹਰ ਸ਼ਬਦ ਦੇ ਹਰ ਭਾਵ ਵਾਲੇ ਸਮਾਨ ਸ਼ਬਦ ਦਿਤੇ ਹਨ। ਇਹ ਸ਼ਬਦ ਸੂਚੀ ਨਾ ਪੂਰੀ ਕਹੀ ਜਾ ਸਕਦੀ ਹੈ ਤੇ ਨਾ ਹੀ ਹਰ ਤਰ੍ਹਾਂ ਨਾਲ ਸੰਪੂਰਣ। ਪੂਰੀ ਤਾਂ ਏਸ ਲਈ ਨਹੀਂ ਕਿ ਕਈ ਸ਼ਬਦ ਏਸ ਵਿਚ ਨਹੀਂ ਆ ਸਕੇ । ਇਕ ਸਾਧਾਰਣ ਸ਼ਬਦ ਹੀ ਲਓ। ਜਿਵੇਂ ਮੈਨੂੰ ਲੋੜ ਪਈ equivalent ਲਈ ਇਹਨਾਂ ਪੰਜਾਬੀ ਦਾ ਕਿਹੜਾ ਸ਼ਬਦ ਵਰਤਿਆ ਹੈ। ਪਰ ਇਹ ਦਾ ਅੰਗਰੇਜ਼ੀ ਸ਼ਬਦ ਇਸ ਸੂਚੀ ਵਿਚ ਨਹੀਂ ਹੈ। ਏਸੇ ਤਰ੍ਹਾਂ ਆਧੁਨਿਕ ਸਾਹਿੱਤ ਦਾ ਝੁਕਾਉ ਮਨੋਵਿਗਿਆਨ ਤੇ ਮਨੋਵਿਗਿਆਨਕ ਲਭਤਾਂ ਵੱਲ ਹੈ । ਪਰ ਹੈਰਾਨੀ ਵਾਲੀ ਗੱਲ ਹੈ ਕਿ ਏਸ ਪੁਸਤਕ ਵਿਚ ਇਨ੍ਹਾਂ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਨੂੰ ਕੋਈ ਥਾਂ ਨਹੀਂ ਮਿਲੀ । Psychology, Psycho-analysis,Complex ਆਦਿ ਬੇ ਅੰਤ ਸ਼ਬਦ ਏਸ ਸੂਚੀ ਵਿਚ ਨਹੀਂ ਆ ਸਕੇ।

ਇਹ ਠੀਕ ਹੈ ਕਿ ਸਾਹਿੱਤ-ਸੰਕੇਤ ਕੋਈ English-Punjabi-Dictionary ਨਹੀਂ ਹੈ। ਇਹ ਕੇਵਲ ਸਾਹਿੱਤ-ਸੰਕੇਤ ਹੈ, ਪਰ ਜੇਕਰ Philosophy, Metaphysics, Logical, Economic ਸ਼ਬਦ ਸਾਹਿੱਤਕ ਕਹੇ ਜਾ ਸਕਦੇ ਹਨ ਤਾਂ ਆਧੁਨਿਕ ਜਾਂ ਪੜਚੋਲ ਤੇ ਸਾਹਿੱਤਕ ਸੂਝ ਲਈ Psychology Psycho-analysis ਤੇ ਇਨ੍ਹਾਂ ਨਾਲ ਸੰਬੰਧਤ ਸ਼ਬਦ ਬਹੁਤੇ ਸਾਹਿਤਕ ਹਨ । ਪਛਮੀਂ ਸਾਹਿਤ ਦੀ ਤਾਂ ਕੋਈ ਕਹਾਣੀ, ਕੋਈ ਨਾਵਲ ਤੇ ਕੋਈ ਕਵਿਤਾ ਤੁਸੀਂ ਸੂਝ ਤੇ ਸੁਆਦ ਨਾਲ ਨਹੀਂ ਪੜ੍ਹ ਸਕਦੇ " ਜਿਤਨਾ ਚਿਰ ਕਿ ਤੁਹਾਨੂੰ ਮਨੋਵਿਗਿਆਨ ਦੇ ਪਰਧਾਨ ਅੰਗਾਂ ਤੋਂ ਵਾਕਫੀ ਨਹੀਂ ਹੋਵੇ | ਪੰਜਾਬੀ ਵਿਚ ਭੀ 'ਨਾਸੂਰ' ਨਾਮੀ ਨਾਵਲ ਇਕ ਮਾਨਸਕ ਗੁੰਝਲ ਉਤੇ ਹੀ ਉਸਰਿਆ ਹੈ। ਨਾਸੂਰ ਤੋਂ

੯੨