ਪੰਨਾ:Alochana Magazine 1st issue June 1955.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵ ਹੀ ਮਾਨਸਕ ਫੋੜਾ ਜਾਂ Complex ਹੈ। ਏਸ ਕਰਕੇ ਮੈਂ ਸਾਹਿੱਤ-ਸੰਕੇਤ ਨੂੰ ਪੂਰੀ ਨਹੀਂ ਕਹਿੰਦਾ। ਸੰਪੂੂਰਣ ਏਸ ਕਰਕੇ ਨਹੀਂ ਕਿ ਸ਼ਬਦਾਂ ਦੇ ਭਿੰਨ ੨ ਭਾਵ ਦਿਤੇ ਤਾਂ ਹਨ ਪਰ ਉਹਨਾਂ ਨੂੰ ਦ੍ਰਿਸ਼ਟਾਂਤਿਆ ਨਹੀਂ। ਕੋਈ ਸ਼ਬਦ ਲਓ। ਜਿਵੇਂ Novel ਸ਼ਬਦ ਹੈ। ਏਸ ਦੇ ਚਾਰ ਅਰਥ ਦਿਤੇ ਹਨ: ਨਾਵਲ, ਨਵੀਨ, ਉਪਨਿਆਸ, ਨਵਾਂ। ਇਹ ਚਾਰ ਸ਼ਬਦ ਅਸਲ ਦੋ ਅਰਥਾਂ ਨੂੰ ਪਰਗਟਾਂਦੇ ਹਨ, ਜਾਣੀ ਪਿਛਲੇ ਦੋ ਸ਼ਬਦ ਪਹਿਲੇ ਦੋ ਸ਼ਬਦਾਂ ਦਾ ਫੇਰ ਅਰਬ ਜਾਂ ਸੰਕੇਤ ਹਨ, ਜਾਂ ਸੰਕੇਤ-ਦਦ-ਸੰਕੇਤ ਹਨ। ਅਜੇਹੀ ਹਾਲਤ ਵਿਚ ਚੰਗਾ ਹੁੰਦਾ ਜੇ ਹਰ ਅਰਥ ਤੇ ਹਰ ਭਾਵ ਵਾਲੇ ਸ਼ਬਦ ਨੂੰ ਵਿਆਖਿਆ ਅਥਵਾ ਦ੍ਰਿਸ਼ਟਾਂਤ ਜਾਂ ਉਦਾਹਰਣ ਨਾਲ ਸਪਸ਼ਟ ਕਰ ਦਿਤਾ ਜਾਂਦਾ।

ਪਰ ਬਾਵਜੂਦ ਇਨ੍ਹਾਂ ਦੋ ਊਣਤਾਈਆਂ ਦੇ ਮੈਂ ਨਵੀਂ ਸਾਹਿਤ ਸੰਕੇਤ ਨੂੰ ਪੰਜਾਬੀ ਦੇ ਵਿਕਾਸ਼ ਤੇ ਇਤਿਹਾਸ ਵਿਚ ਇਕ ਨਿੱਗਰ ਵਾਧਾ ਸਮਝਦਾ ਹਾਂ ਤੇ ਪ੍ਰੋਫੈਸਰ ਦੀਵਾਨ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਏਸ ਰਚਨਾਂ ਉਤੇ ਵਧਾਈ ਦਿੰਦਾ ਹਾਂ। ਆਸ ਹੈ ਕਿ ਦਿਤੇ ਗਏ ਸੁਝਾਓ ਅਗਲੀ ਐਡੀਸ਼ਨ ਵਿਚ ਅਮਲੀ ਰੂਪ ਧਾਰ ਲੈਣਗੇ।

ਪੰਜਾਬੀ ਲੋਕ ਗੀਤ

ਪੰਜਾਬੀ ਲੋਕ ਗੀਤ ਬਣਤਰ ਤੇ ਵਿਕਾਸ਼ ਅਜ ਦੀਆਂ ਤਿੰਨਾਂ ਪੁਸਤਕਾਂ ਵਿਚੋਂ ਦੂਜੀ ਪੁਸਤਕ ਹੈ। ਇਸ ਦੇ ਸੰਚਾਲਕ ਤੇ ਸੰਪਾਦਕ ਡਾ: ਅਵਤਾਰ ਸਿੰਘ ਦਲੇਰ ਹਨ। ਪੰਜਾਬੀ ਲੋਕ ਗੀਤਾਂ ਦੇ ਕੁਝਕੁ ਸੰਗਰਹਿ ਏਸ ਤੋਂ ਪਹਿਲਾਂ ਵੀ ਛਪ ਚੁਕੇ ਹਨ। ਜਿਵੇਂ ਪੰਡਤ ਰਾਮ ਸਰਨ ਦਾਸ ਐਡਵੋਕੇਟ ਦੇ 'ਪੰਜਾਬ ਦੇ ਗੀਤ', ਦੇਵਿੰਦਰ ਸਤਿਆਰਥੀ ਦਾ 'ਗਿੱਧਾ', ਕਰਤਾਰ ਸਿੰਘ 'ਸ਼ਮਸੇਰ' ਦੀ ‘ਜੀਊਂਦੀ ਦੁਨੀਆਂ' ਅੰਮ੍ਰਿਤਾ ਪ੍ਰੀਤਮ ਦੀ 'ਪੰਜਾਬ ਦੀ ਅਵਾਜ਼' ਵਤਾਰ ਸਿੰਘ ਦਲੇਰ ਦਾ 'ਅੱਡੀ ਟੱਪਾ' ਹਰਜੀਤ ਸਿੰਘ ਦਾ ‘ਨੈੈ ਝਨਾਂ, ਹਰਭਜਨ ਸਿੰਘ ਦਾ 'ਪੰਜਾਬਣ ਦੇ ਗੀਤ' ਉਤਮ ਸਿੰਘ 'ਤੇਜ' 'ਰੰਗ ਰੰਗੀਲੇ ਗੀਤ', ਆਦਿ। ਅਵਤਾਰ ਸਿੰਘ ਦੀ ਗੀਤਾਂ ਬਾਰੇ ਇਹ ਦੂਜੀ ਪੁਸਤਕ ਹੈ। ਗੀਤਾਂ ਦੇ ਮੰਗਰਹਿ ਦੇ ਨਾਲ ਨਾਲ ਏਸ ਪੁਸਤਕ ਵਿਚ ਹਰ ਤਰਾਂ ਦੇ ਗੀਤ ਦਾ ਵੇਰਵਾ, ਮਾਹੌਲ, ਵਿਆਖਿਆ, ਭਾਵ, ਆਦਿ ਦਸ ਕੇ ਕਰਤਾ ਗਤਾਂ ਦੇ ਪਾਠ ਨੂੰ ਸਾਹਿਤ-ਪੜਚੋੋਲ ਦੀ ਪਧੱਰ ਉਤੇ ਲੈ ਆਂਦਾ ਹੈ। ਏਹ ਪੜਚੋਲ ਤੇ ਵੇਰਵੇ ਤੋਂ ਬਿਨਾਂ ਪਹਿਲੇ ਚਹੁੰ ਕਾਂਡਾਂ ਵਿਚ ਗੀਤਾਂ ਬਾਰੇ ਚੰਗੇ ਵਿਚਾਰ ਭਰਪੂਰ ਖਿਆਲ ਵੀ ਦਸੇ ਹਨ। ਜਿਵੇਂ ਲੋਕ-ਗੀਤਾਂ ਦੀ ਉਤਪਤੀ, ਲੋਕ ਗੀਤਾਂ ਦੀ ਖੋਜ, ਵੇਦ ਬਾਣੀ ਤੇ ਲੋਕ-ਗੀਤ, ਲੋਕ ਗੀਤਾਂ ਦੇ ਰੂਪ, ਆਦਿ ਦਸ ਕੇ ਗੀਤਾਂ ਦੇ ਪਾਠ ਵੀਚਾਰ ਨੂੰ ਖਾਂਸਾ ਨਿਖਾਰ ਦਿਤਾ ਹੈ। ਲਗ ਭਗ ਹਰ ਤਰ੍ਹਾਂ ਦੇ ਗੀਤਾਂ ਦੀ ਵਿਚਾਰ ਇਸ ਪੁਸਤਕ ਵਿਚ ਦਰਜ ਹੈ। ਘੋੜੀਆਂ, ਝੋਕਾਂ, ਜਨਮ ਦੇ ਗੀਤ, ਗਿੱਧਾ, ਤੀਆਂ ਦੇ ਗੀਤ, ਤ੍ਰਿੰਜਣ ਦੇ ਗੀਤ,

੮੩