ਪੰਨਾ:Alochana Magazine 2nd issue April1957.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਹੀਵਾਲ ਮਿਲਾਇ ਇਲਾਹੀ, ਸ਼ੰਮੀ ਦੇ ਸਿਰ ਲਿਖੀ ਆਹੀ,
ਜੇ ਮੈਂ ਜਾਣਾ ਨਿਜ ਵਿਆਹੀ, ਨਾਲਿ ਉਲਲੀਆ ॥੭॥
ਚੜ੍ਹਦੇ ਕੱਤਕ ਸਰਦੀ ਪਉਂਦੀ, ਖਲਕਤਿ ਲੇਫ ਤੁਲਾਈਏ ਸਉਂਦੀ,
ਸ਼ੰਮਸ ਰਾਣੀ ਜ਼ਰਾ ਨ ਚਉਂਦੀ, ਕਹੇ ਗਵਾਂਢਣ ਪਾਸੋ ਲਉਂਦੀ,
ਜੇੜ੍ਹੀ ਲਾਇ ਸ਼ਾਮ ਗਲਿ ਸਉਂਦੀ, ਘਿਰ ਸੁ ਕਲੇਮਾਂ ਗਿਰਦੀ ਭੱਦੀ

ਆਹੀਂ ਮਾਰਦੀ ॥


 
ਉਸ ਨੂੰ ਜਣੀ ਖਣੀ ਸਮਝਾਏ, ਗੱਲਿ ਨ ਸ਼ੰਮਸ ਜ਼ਰਾ ਸੁਖਾਏ,
ਗੁੱਝੀ ਵਦਨ ਮਨ ਨੂੰ ਖਾਏ, ਦੁਖ ਜਿਗਰ ਦਾ ਕਿਉਂਕਰਿ ਜਾਏ,
ਪੀੜ ਹਿਜਰ ਦੀ ਕੌਣੁ ਵੰਡਾਏ, ਆਖੇ ਨਿੱਜ ਜਣੇਦੀ ਮਾਏ,

ਚਿੰਤਾ ਯਾਰ ਦੀ ॥


ਸ਼ੰਮਸ ਫ਼ਿਕਰ ਦਲੀਲਾਂ ਧਰੀਆਂ, ਭਾਗੁ ਸੁਹਾਗੁ ਜਿਨ੍ਹਾ ਸੇ ਤਰੀਆਂ,
ਪਹਿਨਣ ਪੱਟ ਬਾਦਲੇ ਜਰੀਆਂ, ਦੇਣ ਦਿਖਾਈ ਵਾਂਗੂ ਪਰੀਆਂ,
ਸ਼ੰਮਸ ਵੇਖੇ ਬਖ਼ਸ਼ਿਣ ਜਰੀਆਂ, ਬਾਝੋਂ ਢੋਲ ਨ ਲਹਿੰਦੀਆਂ ਵਰੀਆਂ,

ਗੱਲਿ ਹਜ਼ਾਰ ਦੀ ॥



ਮਹਿਣੀ ਸ਼ੰਮਸ ਭਈ ਦਿਵਾਨੀ, ਲੇਲਾ ਮਜਨੂੰ ਜਿਉਂ ਮਸਤਾਨੀ,
ਆਲਮ* ਕਰਦੇ ਵਾਹਜ਼ ਜ਼ੁਬਾਨੀ, ਕਿੱਸਾ ਜੂਸਵ ਵਿਚਿ ਕੁਰਾਨੀ,
ਫੇਰ ਜ਼ੁਲੀਖਾਂ ਲਈ ਜੁਆਨੀ , ਤਲਬ** ਦੀਦਾਰ ਦੀ ॥੮॥
ਚੜ੍ਹਦੇ ਮੱਘਰ ਸਰਦ ਹਵਾਈਂ, ਜਿਨਾ ਕੰਤ ਸ਼ਾਮ ਘਰਿ ਸਾਂਈ,
ਕਰਨ ਰਜ਼ਾਈਆਂ ਕੱਤਕ ਵਾਈਂ, ਲੈ ਕੇ ਸੋੋਂਦੀਆਂ ਲੋਫ਼ ਤਲਾਈ,
ਸ਼ਮਸ ਰਾਣੀ ਮਾਰੈ ਆਹੀਂ, ਜਿਸ ਦਾ ਕੰਤ ਸ਼ਾਮ ਘਰਿ ਨਾਹੀਂ,

ਚਿੰਤਾ ਢੋਲ ਦੀ ।


 
ਨਿਤ ਉਠਿ ਕਰੇ ਵਿਖੋਆ ਸ਼ੰਮੀ, ਲੱਗੀ ਜਿਗਰ ਹਿਜਰ ਵਿਚ ਰੰਮੀ,
ਕੀ ਸੁਖ ਵੇਖਾਂ ਬਾਝ ਕਰੰਮੀ, ਕਹੈ ਜ਼ੂਹਲ ਸਤਾਰੇ ਜੰਮੀ,
ਨਮਕ ਹਰਾਮ ਅਸਾਡੀ ਕੰਮੀ, ਆਖਨ ਵਾਟ ਰੂਮ ਦੀ ਲੰਮੀ,

ਖੜੀ ਨ ਜੋਲਦੀ ਹੈ।


  • ਵਿਦ੍ਵਾਨ, ਸਿਆਣੇ ਉਪਦੇਸ਼ !

ਯੂਸਫ਼ ਜ਼ੁਲੈਖਾ ਦਾ ਕਿੱਸਾ ! ** ਚਾਹ ।

[੯