ਪੰਨਾ:Alochana Magazine 2nd issue April1957.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੀ ਢੋਲ ਸੇਜ ਜਾਂ ਰਵਿਆ, ਤਿਸ ਦਿਨ ਕਾਗ ਚੁਬਾਰੇ ਲਵਿਆ,
ਮੰਦਾ ਹਾਲ ਇਆਣਾ ਚਵਿਆ, ਅਖਸਰ ਲੋਹਾ ਟੁਟਦਾ ਧਵਿਆ,
ਜੇ ਮੈਂ ਲੇਖ ਜਾਣਦੀ ਭਵਿਆ, ਤਾਕ ਨ ਖੋਲ੍ਹਦੀ॥



ਮਹਿਣੀ ਲਿਖਿਆ ਲੇਖ ਨਜਰ ਵਿਚਿ, ਸ਼ੱਮਸ ਲੱਗਾ ਰੋਗੁ ਜਿਗਰ ਵਿਚ,
ਰਾਤ ਦਿਨੇ ਮਨੁੁ ਏਸੁ ਫਿਕਰ ਵਿਚ, ਚਲੀ ਉਠ ਸੁੰਝੀ ਸੇਜ ਹਿਜਰ ਵਿਚ, ਸਰਵਰ ਪੀਰ ਮਨਾਏ ਘਰ ਵਿਚ, ਮੈਨੂੰ ਢੋਲਾ ਲੈ ਚਲ ਨਰਵੜ ਵਿਚ ,

ਹੰਝੂ ਡੋਲਦੀ (੯॥


ਚੜਦੇ ਖੋਹ ਜੁ ਬਰਫਾਂ ਪਈਆਂ, ਗਾਵਨ ਚਾਇ ਲੋਹੀ ਦੇ ਸਹੀਆਂ।
ਵਾਢੀਆਂ* ਵਾਂਗੁ ਰੰਜੂਲਾਂ ਭਈਆਂ, ਤਿਨ੍ਹਾਂ ਦੀਆਂ ਕਿਸੇ ਨ ਖ਼ਬਰਾਂ ਲਈਆਂ, ਸਾਡੀਆਂ ਕੌਣ ਕਰੇ ਪਰਵਈਆਂ, ਸ਼ੰਮਸ ਆਖਦੀ॥

ਵਾਂਢੇ ਸਦਾ ਬੈਰਾਗੀ ਰਹਿੰਦੇ, ਨਾਲਿ ਫਿਕਰ ਨਿਤ ਸੌਂਦੇ ਬਹਿੁੁੰਦੇ,
ਜਾ ਕੇ ਅਸੀਆ ਪਾਵਨ ਵੈਂਦੇ, ਰੱਬਾ ਕਰ ਤੂੰ ਮੇਲ ਦੁਹਾਂ ਦੇ,
ਕੰਤ ਦਿਸਾਵਰ ਜਾਨ ਜਿਨ੍ਹਾਂ ਦੇ, ਫੂਲ ਨ ਤਿਨ੍ਹਾਂ ਲੌਂਗ ਸੁਆਂਦੇ,

ਸ਼ਾਦੀ ਖ਼ਾਕ ਦੀ॥


ਸ਼ੰਮਸ ਸੇਜ ਚੜ੍ਹੀ ਜਦ ਖ਼ਾਲੀ, ਯਾਦਿ ਕਰੇ ਗਲ ਢੋਲੇ ਵਾਲੀ,
ਅਜੇਹੀ ਰਾਤ ਪੋਹ ਦੀ ਕਾਲੀ, ਪਈ ਗੁਜ਼ਾਰਨ ਕਿਨ੍ਹੀਂਂ ਹਾਲੀਂਂ,
ਬਾਝੋਂ ਆਬ ਨ ਤ੍ਰਿਹ ਖ਼ੁਸ਼ਹਾਲੀ, ਇੱਜ਼ਤ ਸਾਕ ਦੀ॥

ਮਹਿਣੀ ਕਰੇ ਮਨਸਝੀ ਝੇੇੜਾ, ਮੰਦਾ ਇਸ਼ਕ ਮਿਜਾਜ਼ੀ ਪੇੜਾ,
ਜਿਸ ਤਨ ਲੱਗੀ ਜਾਣੇ ਕੜਾ, ਹੋਡੀ ਅੰਗ ਕੋਕਲਾ** ਭੇੜਾ,
ਵਰਤਿਆ ਨਾਲਿ ਰੀਸਾਲੂ ਝੇੜਾ, ਹੀਰੇ ਜ਼ਰਾ ਨ ਕੀਤਾ ਖੇੜਾ।

ਸਦੀਏ ਚਾਕ ਦੀ ੧੦॥


ਚੜ੍ਹਦੇ ਮਾਂਹ ਆਈ ਲੋਹੀ, ਸਹੀਆਂ ਕੀਤੀ ਨਈ ਧੋਈ,
ਸ਼ੰਮਸ ਆਇ ਘਾਬਰੇ ਹੋਈ, ਅਜ ਕਲਿ ਸ਼ਾਮ ਲਿਆਵੇ ਕੋਈ।
ਸਾਡਾ ਮਿਤ੍ਰ ਪਿਆਰਾ ਸੋਈ, ਸੰਮਸ ਆਖੇ ਰਹਾਂ ਨਰੋਈ,

ਓਥੇ ਜਾਇ ਕੇ॥


ਲੋੜ੍ਹੀ *ਦੁਹਾਗਣਾਂ, ਛੁੱਟੜਾਂ। ਪਰਦੇਸ। **ਰਾਜਾ ਹੋਡੀ ਤੋਂ ਰਾਣੀ ਕੋਕਲਾਂ ਦੇ ਕਿਸੇ ਵੱਲ ਇਸ਼ਾਰਾ ਹੈ।

੧੦]