ਪੰਨਾ:Alochana Magazine 2nd issue April1957.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸ਼ੰਮਸ ਰਾਣੀ ਆਖਿ ਸੁਵਾਈ, ਸਿਕਦਿਆਂ ਸਾਰੀ ਉਮਰ ਵੰਞਾਈ,
ਗੱਲ ਨ ਲਿਖੀਆ ਢੋਲੇ ਕਾਈ, ਵਿਦਾ ਟੁੁਰੀ ਕਰਿਮਾਈ ਦਾਈ,
ਜਾਂਦੀ ਨਰਵੜ ਕੋਟ ਪੁਛਾਈ, ਗੁੱਸਾ ਖਾਇ ਕੇ॥

ਸ਼ੰਮਸ ਨਾਲਿ ਟੁੁਰੀ ਸਰਵਾਨਾਂ,* ਛਡਿਆ ਪਲਰ ਮਾਲ ਖ਼ਜ਼ਾਨਾ,
ਜੈੈਂਦਾ ਸ਼ਾਹ-ਨਸ਼ੀ ਦਰਿ ਖ਼ਾਨਾ, ਭੁਈਏ ਸਉਂਟੀ ਕਰ ਸ਼ੁਕਰਾਨਾ,
ਅਰਜ਼ਾਂ ਕਰਦੀ ਪੜ੍ਹੇ ਦੁਗਾਨਾ, ਮੇਲੀਂਂ ਢੋਲ ਸ਼ਾਮ ਸੁਲਤਾਨਾ,

ਗਲਿ ਮਿਲਾਇ ਕੇ ॥


ਮਹਿਣੀ ਕੌਣ ਕਰੇ ਦਿਲ ਜੋਈ, ਸੁੱਤੀ ਨੂੰ ਛਡ ਗਏ ਸਬੋਈ
ਓਥੇ ਡੇਹਲ ਹੋਇ ਖਲੋਈ, ਦਰਦ ਫ਼ਿਰਾਕ ਢੋਲ ਦੇ ਰਈ,
ਸਰਵਰ ਦੇਈ ਨਰਵੜ ਢੋਈ, ਮੈਂ ਬਹੁਤੀ ਦਰਮਾਂਦੀ ਹੋਈ,
ਜਿਸ ਤਨ ਲੱਗੀ ਜਾਣ ਸੋਈ, ਸੁਣ ਦਿਲ ਲਾਈ ਕੇ॥ ੧੧ ॥

ਚੜ੍ਹਦੇ ਫੱਗ ਮਿਲੇ ਪਿਆਰੇ, ਸ਼ਾਹ ਨੂੰ ਖ਼ਬਰ ਦਿਤੀ ਹਲਕਾਰੇ,
ਸ਼ੰਮਸ ਆਈ ਖੋਜ ਤੁਮਾਰੇ, ਮੈਂ ਦੇਖੀ ਇਕ ਸ਼ਹਿਰ ਕਿਨਾਰੇ,
ਖਰੋ ਵਿਖੋਏ ਮਾਰੇ ਨਾਰੇ, ਆਖੇ ਨਰਵੜ ਸੈਨ ਹਮਾਰੇ।
ਮੇਲ ਅਸਾਂ ਨੂੰ ਯਾਰ ਪਿਆਰੇ, ਖੜੀ ਪੁਕਾਰਦੀ ॥

ਕਾਸਦ ** ਦੇਇ ਸੁਨੇਹੇ ਕਲ ਦੇ, ਬਕੀ ਸਾਬੀ ਢੂੰਡ ਅਜ਼ਲ ਦੇ,
ਸੁਣ ਕੇ ਖੌਫ਼ ਨ ਉਥੋੋਂ ਹਲ ਦੇ, ਅਗ ਸ਼ੇਰ ਬੁਕਨ ਵਿਚ ਝਲਦੇ,
ਤ੍ਰਿਮਕਣ ਨੈਣ ਨਲ ਪਲ ਪਲ ਦੇ, ਖੁਲੇ ਵਾਲ ਪਏ ਵਿਚ ਗਲ ਦੇ,
ਖ਼ਾਤਰ ਆਪ ਚੜ੍ਹੇ ਉਸ ਗਲ ਦੇ,ਡੌਲ ਸ਼ਿਕਾਰ ਦੀ ॥

ਸੁਣ ਕੇ ਫ਼ੌਜ ਗਈ ਉਸ ਵਲ ਮੇਂ ਸ਼ੰਮਸ ਫਿਰਦੀ ਜੂਹ ਜੰਗਲ ਮੇਂ,
ਡਿੱਠ ਸੁ ਢੋਲ ਪਾਤਸ਼ਾਹ ਦਲ ਮੇਂ, ਦੁਖ ਤੇ ਪਾਪ ਗਏ ਸਭ ਪਲ ਮੇਂ,
ਬੀੜੇ ਖੋਲ੍ਹ ਮਿਲੇ ਤਬ ਗਲ ਮੇਂ, ਸ਼ੁਕਰ ਗੁਜ਼ਾਰ ਦੀ॥

ਮਹਿਣੀ ਮੁਨਸਫ਼ ਕਹੇ ਪੰਜਾਬੀ, ਖੀਵੀ ਸ਼ੰਮਸ ਢੋਲ ਸ਼ਰਾਬੀ,
ਖ਼ਾਸੇ ਗੁਰਦੇ ਤਲੇ ਕਬਾਬੀ, ਸ਼ੰਮਸ ਲਈ ਪੁਸ਼ਾਕ ਸ਼ਿਤਾਬੀ,
ਹੋਇ ਸ਼ਗੁਫ਼ਤਾ ਬਲੀ ਮਤਾਬੀ, ਸਿੱਕ ਪਿਆਰ ਦੀ ॥ ੧੨॥


  • ਉਠਾਂ ਵਾਲਿਆਂ ਨਾਲ ਨਿਮਾਜ਼ ਦੀਆਂ ਦੋ ਰਕਾਤਾਂ ਅਰਥਾਤ-ਬੰਦਗੀ ਜਾਂ ਅਰਦਾਸ। ਸਾਥੀ। **ਚਿੱਠੀ ਰਸਾਂ, post man ,

[੧੧