ਪੰਨਾ:Alochana Magazine 2nd issue April1957.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰਾਂ ਮਾਹਾਂ ਬਰਖੁਰਦਾਰ ਦਾ

ਜਬ ਚੜ੍ਹੇ ਚੇਤ ਮੈਂ ਮੰਤ, ਕਿ ਚੇਤ੍ਰ ਅਜਬ ਸੁਹਾਵਾ ਚੰਤਿ,
ਬਣ ਤਣ ਫੁੁਲੇ ਫੂਲ ਬਸੰਤ, ਕਿਤਿ ਉਠਿ ਕਰੇ ਚਲਾਣਾ ਕੰਤ,
ਨ ਦੇਂਂਦਾ ਭੇਤ ਨ ਦੇਂਦਾ ਅੰਤ,ਦਿਲਾਂ ਦਿਆ ਜਾਨੀਆ॥

ਅਵੇ ਮੈਂ ਕਾਮਨ ਸਦ ਮਤਵਾਲੀ, ਮਾਥੇ ਜੋਬਨ ਨਾਗਨ ਕਾਲੀ,
ਨਿਤ ਉਠਿ ਦਰ ਤੇ ਬਿਰਹੁ ਸਵਾਲੀ, ਜਦ ਕਦ ਮਰਸਾਂ ਹੋਇ,
ਬੂੂਰਹਾਲੀ, ਸਿਰਪਰ ਜਟਾਂ ਇਸ਼ਕ ਜਵਾਲੀ, ਹੁਣ ਬਸ ਖਾਨੀਆਂ।
ਆਵੇ ਤੂ ਆਖ ਵਿਖਾ ਕਿਉਂ ਜਾਨਾਂ, ਮੇਰਾ ਪੇਸ਼ ਤੇਰੇ ਜੀਉਂ ਜਾਮਾ,
ਜੋਬਨ ਘਤਦਾ ਧੂਮਾਂ ਧਾਮਾਂ, ਬ੍ਰਿਹੁੰ ਬੰਦੂੂਕ ਚਲਾਈ ਤਨ ਸਯਾਮ,
ਜਾਂਦੀ ਭੰਨਿ ਕਲੇਜਾ ਰਾਮਾ, ਸੁੱਧ ਬਿਸਰਾਨੀਆਂ॥

ਬਰਖ਼ੁਰਦਾਰ ਪਯਾ ਦੁਖ ਸਾਨੂੰ, ਰੋ ਰੋ ਬਿਰਥਾ ਕਹਾਂ ਤੁਸਾਨੂੰ,
ਛਡਿ ਕੇ ਚਲਿਆ ਭਉਰ ਫੁਲਾਂ ਨੂੰ, ਵਿਛੋੜਾ ਪਿਆ ਜੋ ਦੁਹਾਂ ਧਿਰਾਂ ਨੂੰ,

ਆਉਂਸੀ ਪਾਨੀ ਆਂ ॥੧॥


ਜਬ ਚੜਿਆ ਮਾਹ ਵੈਸਾਖ, ਮਿਲਣ ਕੀ ਆਸ,
ਪਕੀ ਘਰ ਦਾਖ, ਨ ਚਲਿਓ ਰਾਖ, ਰਹੀ ਮੈਂ ਰਾਖ,
ਨ ਸੀਤਲ ਰਾਖ ਰਹੀ ਮੇਰੇ ਪਾਸ, ਕਰੇਂਦੀ ਸ਼ਿਯਾਮ ਜੀ॥

ਜਬ ਬਣ-ਤਿਣ ਫੂਲੇ ਫੂਲ, ਮੇਰੇ ਤਨ ਲਗੀ ਬ੍ਰਿਹ ਕੀ ਫੂਕ,
ਬਦਲ ਰੰਜੂਲ ਅਕਲ ਗਈ ਭੂਲ, ਨ ਰਹਿੰਦੇ ਮੂਲ,

ਚਲੇ ਭਗਵਾਨ ਜੀ॥


ਮੇਰੇ ਸਿਕਦੇ ਨੈਣ ਮਲੂਕ, ਸਖੀਯਾ ਵਿਚ ਪਈ ਬ੍ਰਿਹ ਕੀ ਫੂਕ,
ਮਹਿਲ ਵਿਚ ਕੂਕ, ਨਾ ਨੈਣੀ ਨੀਂਦ ਨ ਤਨ ਵਿਚ ਭੂਖ,
ਮੇਰਾ ਤਨ ਦੀਆ ਬਿਰਹੁ ਨੇ ਫੂਕ, ਕਬਹੂ ਨ ਅਰਾਮ ਜੀ॥

ਬਰਖ਼ੁਰਦਾਰ ਚਲੇ ਅਜੁ ਸ਼ਯਾਮ, ਰਾਧਾ ਰਹੇ ਅਕੇਲੀ ਰਾਮ,
ਸਾਨੂੰ ਪਹਿਜਰ ਪਾਣੀ ਤਾਮ, ਸਾਝੀ ਨੈਣੀ ਨੀਂਦ ਹਰਾਮ,
ਜ਼ਾਲਮ ਕੀਤੀ ਬ੍ਰਿਹ ਤਮਾਮ, ਚਲੇ ਆ ਸ਼ਾਮ ਜੀ॥ ੨ ॥

੧੨]