ਪੰਨਾ:Alochana Magazine 2nd issue April1957.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਬ ਚੜਿਆ ਜੇਠ ਪਰ ਭਾਹਿ, ਲੱਗੀ ਪ੍ਰੇਮ ਭੜਕਦੀ ਭਾਹਿ,
ਆਤਸ ਗਈ ਤਨੇ ਨੂੰ ਖਾਇ, ਮਾਰੀ ਮੈਂ ਮੁਈ ਸੁ ਮੇਰੀ ਮਾਇ,
ਕਰਾਂ ਹਾਇ ਹਾਇ ਅਕੇਲੀ ਮੈਂ ਰਹੀ ॥

ਜਬ ਇਸ਼ਕ ਬੈਠਾ ਘਟ ਪਲ ਅੰਦਰ ਮਹਲ ਪਇਆ ਬਰਬਲ,
ਬੈਠਾ ਸੁਲ ਕਲੇਜਾ ਮਲ ਬਰਛੀ ਗਈ ਤਨੇ ਨੂੰ ਸਲ,
ਸਯਾਮ ਦੀ ਨਿਤ ਅਵੇਹੀ ਗਲ, ਮੇਰੇ ਮਨ ਵਸ ਰਹੀ ॥
 
ਅਵੇ ਮੈਂ ਕਾਮਨ ਬਿਰਹਾ ਘੇਰੀ, ਬਿਰਹਾ ਪਾਵੇ ਡੰਡ ਚੌਫੇਰੀ,
ਡਰ ਡਰ ਉਠਾ ਰਾਤ ਅੰਧੇਰੀ, ਨਿਕਲ ਜਾਂਦੀ ਜਾਨ ਨ ਮੇਰੀ,
ਦੋਦੀ ਸਾਈਆਂ ਮਨਸਾ ਤੇਰੀ, ਜੇ ਮੁੜ ਸਯਾਮ ਕਰੇ ਇਕ ਫੇਰੀ,
ਮੈਂ ਪਛੁਤਾਂਦੀ ਫਿਰ ਬਹੁਤੇਰੀ, ਨਾਲੋਂ ਕਿਉਂ ਰਹੀ ॥

ਬਰਖ਼ੁਰਦਾਰ ਬਿਓਗ ਹਮੇਸ਼, ਮੇਰੇ ਗਲ ਵਿਚ ਖਿਲੜੇ ਕੇਸ,
ਰੋਂਦੀ ਫਿਰਦੀ ਮੈਲੇ ਭੇਸ, ਪੀਤਮ ਛੱਡ ਗਏ ਪਰਦੇਸ,
ਕਿਸ ਨੂੰ ਕਹਾਂ ਦਿਖਾਵਾਂ ਭੇਸ, ਹੈ ਹੈ ਮਰ ਰਹੀ ॥੩॥
ਜਬ ਹਾੜ ਜੁ ਆਤਸ ਭਖੇ, ਵੇ ਘਰ ਅੰਬ ਸਾਡੇ ਪਕੇ।
ਸੁੰਨਾ ਲੋਕ ਉਨ੍ਹਾਂ ਵਲ ਤਕੇ, ਦੇ ਦੇ ਰਹੇ ਬਹੁਤੇਰੇ ਧੱਕੇ,
ਵੇ ਮੈਂ ਰਾਖੀ ਹੋਇ ਕਰ ਰਖੇ, ਹੁਣ ਨਹੀਂ ਰਹਿਸਨ ਜਾਸਨ ਚੱਖੇ,

ਫਿਰ ਪਛਤਾਹਿਗਾ॥



ਅਵੇ ਮੇਂ ਜੋਬਨ ਬਹੁਤ ਕੰਗਾਈ, ਕਬ ਲਗ ਰੱਖਾਂ ਅੰਬ ਛਪਾਈ ।
ਪੀਛੇ ਲਾਗੇ ਬਹੁਤ ਲੁਕਾਈ, ਦੇਨ ਰਿਸਾਲਾ ਭੋਜਨ ਖਾਈ ।
ਅਵ ਮੁੜ ਆਵੀਂ ਡਾਇਨ ਖਾਈ, ਪੌਸੀ ਆਹਿ ਅਸਾਡੀ ਕਾਈ ।

ਵੇ ਮਰ ਜਹਿ ਰਮ ॥



ਤੂੰ ਤਾਂ ਸੁਣਿਆ ਠੱਗ ਚਿਰੋਕਾ, ਸੁਣਿਓ ਦੇਸ ਮਹਾਜਨ ਲੋਕਾ ।
ਸਾਨੂੰ ਨਿਤ ਸਯਾਮ ਦਾ ਧੋਖਾ, ਸੂਲਾ ਬਿਰਹਾ ਅੰਦਰ ਰੋਕਾ ।
ਦਰ ਦਰ ਦਿਆਂ ਇਸ਼ਕ ਦਾ ਹੋਕਾ, ਵੇ ਘਰਿ ਆਵੀ ਪੀਤ ਚਿਰੋਕਾ ।
ਕਮਲਿਆ ਖਾਣਾ ਖਾਹ ਅਜੋਕਾ, ਫਿਰਕਿਆ ਖਾਹਿਗਾ ॥

ਬਰਖ਼ੁਰਦਾਰ ਹਮੇਸ਼ ਬਿਓਗ, ਜਿਨ੍ਹਾਂ ਕੰਤ ਸੁ ਮਾਨੈ ਭੋਗ ।
ਮੇਰੇ ਤਨ ਨਿਤ ਸਯਾਮ ਦਾ ਟੋਗ । ਗਇਆ ਤਨ ਲਾਇ ਰੁਮੀਆ ਰੋਗ ।
ਖਾਇਆ ਭਾਇ ਅਤੇ ਜੋਗ, ਧਨੀ ਸੋ ਪਾਹਿਗਾ ॥੪॥

੧੩