ਪੰਨਾ:Alochana Magazine 2nd issue April1957.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਵੇ ਮੈਂ ਰੱਦੀ ਦਿਲ-ਬਰ ਮਾਂ ਦੀ । ਮੈਂ ਦਰ ਸਾਹਿਬ ਦੇ ਫਰਿਆਦੀ,
ਕਰਦਾ ਇਸ਼ਕ ਅਸਾਂ ਪਰਤਾਂਦੀ, ਜਾਣੇ ਪੀੜ ਬਲਾਇ ਅਸਾਡੀ,
ਬਿਰਹਾ ਹੁੰਦਾ ਕੌਣ ਬਿਆਧੀ, ਅਵੇ ਮੈਂ ਕਾਲੇ ਬਿਸੀਅਰ ਖਾਧੀ,

ਮੇਰਾ ਜੀਉ ਡੱਸਿਆ।।



ਸਿਰ ਪਰ ਰੋਜ ਇਸ਼ਕ ਦੀ ਤੇਗ, ਕ੍ਰਿਸ਼ਨ ਕਰ ਕ੍ਰਿਪਾ ਅਸਾਂ ਵਲ ਦੇਖ,
ਸਯਾਮ ਦੇ ਦੇਖਣ ਕਾਰਣ ਲੇਖ, ਪੁੱਛਾ ਨਿਤ ਮੁੱਲਾਂ ਪੰਡਿਤ ਸ਼ੇਖ,
ਕਰਾਂ ਵਾਂਗ ਤਪਸੀਆਂ ਭੇਖ, ਕਰਾਂ ਤਪਸਿਆ।।

ਬਰਖ਼ੁਰਦਾਰ ਯਾਰ ਰੋ ਰੋ ਜਾਂ, ਚਲਤੀ ਬਾਰ ਕਰੇ ਦਿਲ ਸੋਚਾਂ,
ਲਿਖਾਂ ਕਿਤਾਬਤ ਕੈ ਹਥਿ ਭੇਜਾਂ, ਪਲ ਪਲ ਕਰੇ ਜੁਆਨੀ ਖੋਜਾ,
ਬਿਰਹ ਸਾਂਗ ਲਾਈ ਕਰੇਜਾ, ਤਨ ਮਨੁ ਖੱਸਿਆ ॥੯।।

ਜਬ ਚੜਿਆ ਖੋਹ ਲਰਜੰਤ, ਕਿ ਜਾਡੇ ਕਰ ਰਹੇ ਬਰਫ ਪਰ ਜੰਮ,
ਸਾਨੂੰ ਨਿਜ ਜਣੇਦੀ ਅੰਮ, ਉਠ ਬਹਿਣ ਨ ਭਾਵੇ ਕੰਮ,
ਦਿਲ ਵਿਚ ਸ੍ਰਿੱਕਨ ਸੂਲਾਂ ਸੰਮ, ਰੋਂਦੀ ਹਾਂ ਲਾਇ ਗਲੇ ਵਿਚ ਬੰਮ,

ਨ ਸੇਜੇ ਸਉਨੀਆਂ ॥



ਮੇਰਾ ਜੀਵਨ ਝੂਠ ਕਿ ਮਰਣਾ ਸੱਚ, ਮੇਰੀਆਂ ਪਸੂਲੀਆਂ ਹਨ,
ਧਨਿਕੱਚਰ, ਮਨ-ਤਨ ਬਿਰਹੋ ਕਢੇ, ਸਠਿ ਰੱਛ, ਜਿਉ ਜਲ ਬਾਥੂ ਤੜਫ ਮੱਛ,
ਨਿਕਲਦੀ ਜਾਂਦੀ ਜਾਨ ਸਚੁ, ਘੁੱਮਰ ਵਿਚ ਪਾਨੀਆਂ।।
ਜਾਨੀ ਆਵੇ ਨਹੀਂ ਪਾਸ, ਕਾਮਨ ਭਰਦੀ ਉਭੇ ਸਾਂਸ।।
ਰੋਂਦੀ ਫਿਰਦੀ ਚਿੱਤ ਉਦਾਸ, ਰੱਤੀ ਰੱਤੀ ਨ ਮਾਸਾਂ ਮਾਸ।
ਨਿੱਕਲ ਜਾਨ ਨ ਮੇਰੇ ਸਾਸ, ਚੁੱਕ ਨ ਜਾਨੀ ਮੇਰੀ ਆਸ,

ਲਹੂਏ ਰੋਦੀਆਂ।।



ਬਰਖ਼ੁਰਦਾਰ ਕਦੋਂ ਅ ਆਵਨ, ਚਉਕਾ ਪਜਾ ਗੁਰਦਰ ਕਾਮਨ।
ਨਿਤ ਉਠ ਨਿਉਂਦ ਖਲਾਵਾਂ ਬਾਮ੍ਹਨ, ਸਤਿਗੁਰ ਨਾਹਿ ਅਸਾਡਾ ਜਾਮਨ,
ਦੇਖਾਂ ਪਕੜਾਂ ਤੇਰਾ ਦਾਮਨ, ਕਮਲੀ ਹੋਲੀਆਂ ॥ ੧੦ ॥
ਜਬ ਚੜੇ ਮਾਘ ਦਿਨ ਸ਼ਰਦ, ਪੀਆ ਬਿਨ ਰਹੇ ਅਕੇਲੀ ਫ਼ਰਦ,
ਕਿ ਸੁਰਖੀ ਗਈ ਭਇਆ ਤਨ ਜ਼ਰਦ, ਜੋ ਲਗੀ ਜ਼ਹਿਰ ਦੀ ਕਰਦ,
ਕਿ ਸਾਨੂੰ ਸਯਾਮ ਦਰਦ ਬੇਦਰਦ, ਕੀਤੀ ਹਾਂ ਮਾਰ ਇਸ਼ਕ ਨੇ ਦਰਦ,
ਕਿ ਜਾਣਾ ਪਾਲਾ ਚਲੇ ਕਿ ਨਰਦ, ਖੜੀ ਪੁਕਾਰਦੀ ।

੧੬]