ਪੰਨਾ:Alochana Magazine 2nd issue April1957.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਿਰ ਤੇ ਬਾਦਲ ਰੂਪ ਗਰੱਜਨ, ਸਿਕਦੇ ਨੈਣ ਆਵਨ ਘਰ ਸੱਜਨ,
ਭਰ ਕੇ ਅੰਗ ਮਿਲਨਗੇ ਸੁਰਜਨ, ਦੇ ਸਗਨ ਸਯਾਮ ਗਲ ਲੱਗਨ,

ਕਾਗ ਉਡਾਂਵਦੀ ।



ਪਿਆਰੇ ਆ ਕੇ ਮਿਲਸਨ ਅਜ, ਪੜੀ ਵਿਚਾਰ ਨਿਕਸ ਅਵਾਜ,
ਪਿਆਰੇ ਆਵਨ ਮੁਝ ਕੁ ਯਾਦ, ਰਹੇ ਮਤ ਲਾਜ ਜੁ ਹੁੰਦੇ ਕਾਜ,

ਕਰਾਂ ਮੈਂ ਰਾਜ ਕਿ ਸਗਨ ਵਿਚਾਰ ਦੀ ॥



ਬਰਖ਼ੁਰਾਰ ਇਹ ਕੌਣ ਹੈ ਹਾਸਾ, ਦੁਨੀਆਂ ਦੇਖ ਨ ਹਾਰ ਤਮਾਸ਼ਾ,
ਪੁੱਜੇ ਨਾਹੀ ਮੇਰੀ ਆਸਾ, ਮੇਰੇ ਤਨ ਰੱਤੀ ਮਾਸ ਨ ਮਾਸਾ,
ਲਾਵਾਂ ਤਲ ਨ ਪਹਿਰਾਂ ਖਾਸਾ, ਕਾਮਨ ਹੈਂਡਾ ਜੀਉ ਪਿਆਸਾ,

ਖ਼ਾਤਰ ਯਾਰ ਦੀ ॥੧੧॥


ਜਬ ਚੜਿਆ ਮਹੀਨਾ ਫਾਗਣ, ਮਿਲਿਆ ਕੰਤ ਆਏ ਘਰ ਸਾਜਨ,
ਲਾਗੇ ਦੂਖ ਦਰਦ ਸਭ ਭਾਗਨ, ਲਗੇ ਕਰਮ ਅਸਾਡੇ ਜਾਗਨ,
ਬਿੰਦਲੀ ਮਾਂਗ ਟੀਕ ਝੜ ਲਾਗਨ ਬਨ ਰਹੀ ਕਮਾਨੀ ॥

ਜ਼ੇਵਰ ਪਹਿਰੇ ਖਰੇ ਅਮੋਲ, ਘੁੰਘਰਾਂ ਨੇ ਲਾਈ ਘਨਘੋਰ,
ਬਾਜਨ ਤੂਰ ਪਖਾਵਜ ਜੋਰ, ਲਟਕਦੀ ਡੋਰ ਕੁਹਦੇ ਮੋਰ,

ਚਮਕਦੀ ਦਾਮਨੀ ॥



ਰਬ ਨੇ ਆਣਿ ਮਿਲਾਏ ਸਾਥੀ, ਧਤੇ ਬਾਲ ਮਲੇ ਮਲ ਨ੍ਹਾਤੀ,
ਲਗਾ ਰੰਗ ਮੁਸ਼ਕ ਬਹੁ ਭਾਤੀ, ਭਿੰਨੇ ਬਾਲ ਫੁਲੇਲੇ ਛਾਤੀ,
ਕਾਮਨਿ ਮਸਤ ਬਦਨ ਦਿਲ ਮਾਤੀ, ਆਇ ਖੜੀ ਸਾਮਣੇ ।
ਬਰਖ਼ੁਰਦਾਰ ਪੀਆ ਅਜ ਪਾਇ, ਦੋਖੀਆ ਸਯਾਮ ਨੇ ਮਨ ਚਿਤ ਲਾਇ,
ਕਾਮਨ ਲਈ ਪੰਆ ਗਲ ਲਾਇ, ਰਹੀ ਲੀਲਾਇ ਕਿ ਮਨ ਪਰਚਾਇ,

ਸੇਜ ਸੁਹਾਵਣੀ ਮੀਨ ॥

੧੭