ਪੰਨਾ:Alochana Magazine 2nd issue April1957.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਨੀ ਰਾਮ ਜੀ ‘ਚਾਤ੍ਰਿਕ' ਹੋਏ । ਇਹਨਾਂ ਨੂੰ ਕਵਿਤਾ ਲਿਖਣ ਦੀ ਪ੍ਰੇਰਨਾ ਭਾਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਾਸੋਂ ਮਿਲੀ ਪਰ ਆਪਣੀ ਕਾਵਿ-ਕਲਾ ਦੇ ਨਿਰੂਪਣ ਲਈ ਇਹਨਾਂ ਨੇ ਇਕ ਵਖਰਾ ਹੀ ਖੇਤਰ ਚੁਣਿਆ । ਇਹ ਖੇਤਰ ਸਦਾਚਾਰਕ ਕਵਿਤਾ ਦਾ ਸੀ । 'ਚਾਤ੍ਰਿਕ' ਜੀ ਸੁੱਚਜੀ ਜੀਵਨ-ਜਾਚ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ ਹੈ ਤੇ ਮਨੁਖ ਦੀ ਸਦਾਚਾਰਕ ਉੱਨਤੀ ਲਈ ਆਦਰਸ਼ਕ ਨਿਸ਼ਾਨੇ ਘੜੇ ਹਨ | ਇਸ ਤਰ੍ਹਾਂ ਇਹਨਾਂ ਨੇ ਜੀਵਨ ਨੂੰ ਅSਰਮੁਖੀ ਨਹੀਂ ਬਾਹਰਮੁਖੀ ਦਿਸ਼ਟੀ-ਕੋਣ ਤੋਂ ਦੇਖਿਆ ਹੈ । ਆਪ ਜੀ ਦਾ ‘ਕੁਦਰਤ ਚਿਤਰਨ’ ਤੇ ‘ਪਿਆਰ ਵਰਣਨ' ਵੀ ਬਾਹਰਮੁਖੀ ਹੈ । ਭਾਈ ਸਾਹਿਬ ਵਾਂਗ ਕੁਦਰਤ ਪਿਛੇ ਕਾਦਰ ਨੂੰ ਨਹੀਂ ਵੇਖਦੇ । ਉਸ ਦੇ ਬਾਹਰਮੁਖੀ ਸੁਹਣਪ ਦਾ ਵਰਣਨ ਹੀ ਸਵਾਦ ਲੈ ਲੇ ਕਰਦੇ ਹਨ। ਪਆਰ ਦੇ ਵਰਣਨ ਵਿਚ ਨਿਹੋਰੇ ਮਿਹਣੇ ਤੇ ਨੋਕ ਝੋਕ ਹੈ ਜੋ ਰਸ ਤੋਂ ਖਾਲੀ ਨਹੀਂ, ਪਰ ਉਹ ਨਿੱਜੀ ਰੰਗ ਜੋ ਅਜੋਕੀ ਲਿਰਿਕ ਕਵਿਤਾ ਦਾ ਖਾਸਾ ਹੈ, ਇਸ ਵਿਚ ਮੌਜੂਦ ਨਹੀਂ। ਇਸੇ ਕਾਰਨ ਇਹਨਾਂ ਦੇ ਗੀਤ ਫਿੱਕੇ ਤੇ ਖਿੱਚਰਹਿਤ ਹਨ । ਰੂਪ-ਪੱਖ ਤੋਂ ਵੀ ‘ਚਾਤਿਕ' ਜੀ ਪੁਰਾਤਨਤਾ ਦੇ ਅਨੁਯਾਈ ਹਨ । ਉਹਨਾਂ ਕੋਈ ਨਵੇਂ ਤਜਰਬੇ ਨਹੀਂ ਕੀਤੇ, ਸਗੋਂ ਆਪਣੇ ਕਾਵਿ-ਰੂਪਾ ਨੂੰ ਸ਼ੱਡਈਆਂ ਵਾਂਗ ਨਿਭਾਇਆ ਹੈ ।

ਇਸ ਬਜ਼ੁਰਗ ਪੀੜੀ ਵਿਚ ਇਕ ਤੀਜਾ ਨਾਂ ਸਭ ਤੋਂ ਅੱਡਰਾ ਹੈੲ। ਪ੍ਰੋਫੇਸਰ ਪੂਰਨ ਸਿੰਘ ਦੀ ਕਵਿਤਾ ਆਪਣੀ ਕਿਸਮ ਦੀ ਆਪ ਹੈ । ਇਥੇ ਨਿਜਤਵ ਦਾ ਹੜ ਆਇਆ ਪਰਤੀਤ ਹੁੰਦਾ ਹੈ, ਪਰ ਅਨੁਭਵ ਇੱਨਾਂ ਰਹੱਸਵੀ ਧੁੰਧਲਾ ਹੈ ਕਿ ਜਨ-ਸਾਧਾਰਣ ਉਸ ਦਾ ਸਵਾਦ ਨਹੀਂ ਮਾਣ ਪੂਰਨ ਸਿੰਘ ਹੱਡ-ਮਾਸ-ਚੰਮ ਦੇ ਭਾਵਾਂ ਵਿਚ ਪਰਵਿਰਤ ਨਹੀਂ ਹੁੰਦਾ ਹੈਵਾਨ-ਫਿਤਰਤ ਉਸ ਦਾ ਵਿਸ਼ਾ ਨਹੀਂ ਹੈ, “ਆਪ ਦਿਓ ਬੰਦਾ' ਜਾ 'ਰਸ ਆਦਮ' ਮਰਮਾਂ ਦਾ ਢੂੰਡਾਓ ਹੈ । ਇਸ ਕਾਰਨ ਭਾਵੇਂ ਉਹ ਖੇਤਾਂ, ਫਸਲਾ, ਪਹਾੜਾਂ, ਪਿੰਡਾਂ, ਸ਼ਹਿਰਾਂ, ਗੰਹ ਪਥਦੀਆਂ ਅਹੀਰਣਾਂ, ਰਾਂਝਿਆਂ, ਤੇ ਦਾ ਗਾਇਕ ਹੈ, ਉਸ ਦਾ ਕਾਵਿ-ਅਨੁਭਵ ਬੜਾ ਗੂਹੜ ਪਰ ਅਨੂਠਾ ਹੈ।

ਭਾਈ ਵੀਰ ਸਿੰਘ, 'ਚਾਤ੍ਰਿਕ' ਤੇ ਪੂਰਨ ਹਿੰਘ ਤੋਂ ਛੁੱਟ ਅਧੁਨਿਕ ਕਾਲ ਦੀ ਵਡੇਰੀ ਪੀੜ੍ਹੀ ਵਿਚ ਡਾਕਟਰ ਮੋਹਨ ਸਿੰਘ ਦਾ ਨਾਂ ਵੀ ਪਰਸੰਸਾਾਂ ਲਇਆ ਜਾਂਦਾ ਹੈ । ਡਾਕਟਰ ਸਾਹਿਬ ਨੇ ਕਾਵਿ ਖੇਤਰ ਵਿਚ ਭਾਵੇਂ ਕਈ ਨਵੇਂ ਤਜਰਬੇ ਕੀਤੇ ਹਨ, ਪਰ ਉਹਨਾਂ ਦਾ ਵਿਸ਼ੇਸ਼ ਰੰਗ ਸ੍ਵਤੰਤਰ-ਸੁਭਾ

૨૦]