ਪੰਨਾ:Alochana Magazine 2nd issue April1957.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਸੱਚ ਪਿਆ ਪਲਦਾ
ਗੁਨਾਹਾਂ ਦੀ ਝੋਲੀ,
ਪਰ ਕਾਵਾਂ ਦੇ ਆਲਣੇ,
ਵੀ ਪਲ ਪਲ ਕੇ ਕੋਇਲ
ਭਲੀ ਨਾ ਹਾਲਾਂ,
ਅਜ਼ਲਾਂ ਦੀ ਬੋਲੀ।

ਇਕ ਵਿਆਹੁਤਾ ਨਾਰ ਦਾ ਅਪਣੇ ਬਾਬਲ ਦੇ ਸਹੇੜ ਕੇ ਦਿੱਤੇ ਹੋਏ ਸਹੁਰੇ ਘਰ ਨੂੰ ‘ਕਾਵਾਂ ਦਾ ਆਲ੍ਹਣਾ' ਕਹਿਣਾ ਤੇ ਆਪਣੇ ਆਪ ਨੂੰ 'ਗੁਨਾਹਾਂ ਦੀ ਝੋਲੀ' ਵਿਚ ਪਲਦੇ ਦਸਣਾ ਇਕ ਔਰਤ ਪਾਸੋਂ ਕਿੰਨੀ ਕੁ ਦਲੇਰੀ ਦਾ ਜਾਚਕ ਹੈ-ਇਹ ਕਥਨ ਦਾ ਮੁਥਾਜ ਨਹੀਂ। ਇਹ ਸਮਾਜ ਵਿਰੁਧ ਸਿਧਾ ਹੀ ਵਿਦਰੋਹ ਹੈ।

ਹਾਂ ਤਾਂ ! ਮਨੋਭਾਵਾਂ ਦਾ ਸਵਤੰਤਰ ਪਰਗਟਾ ਅੰਮ੍ਰਿਤਾ ਦੀ ਕਵਿਤਾ ਦਾ ਵਿਸ਼ੇਸ਼ ਗੁਣ ਹੈ । ਅਤੇ ਜੇ ਅੰਮ੍ਰਿਤਾ ਅਖਲਾਕ ਤੇ ਆਚਰਣ ਦੇ ਰਾਖy ਅਭਾਵ ਦੀ ਤਾੜਨਾ ਅੱਗੇ ਝੁਕ ਕੇ ਲਿਖਣਾ ਬੰਦ ਕਰ ਦਿੰਦੀ ਤਾਂ ਕੀ ਹੁੰਦਾ? ਇਸ ਗਲ ਦੀ ਕਲਪਣਾ ਹੀ ਦੁਖਦਾਇਕ ਹੈ। ਮੇਰੇ ਮਿੱਤਰ ਦਸਦੇ ਹਨ ਕਿ ਪੰਜਾਬੀ ਸਾਹਿੱਤ 'ਲੋਕ ਪੀੜ', 'ਪੱਥਰ ਗੀਟੇ', 'ਲੰਮੀਆਂ ਵਾਟਾਂ, 'ਸਰਘੀ ਵੇਲਾ', ਸੁਨੇਹੜੇ ਆਦਿ ਕੋਈ ਦਰਜਨ ਦੇ ਕਰੀਬੀ ਅਦੁੱਤੀ ਰਚਨਾਵਾਂ ਤੋਂ ਵਾਂਜਿਆ ਰਹਿ ਜਾਂਦਾ । ਅਤੇ ਸ਼ਾਇਦ ਪੰਜਾਬੀ ਸਾਹਿੱਤ ਨੂੰ ਉਸ ਦੀ ਅੰਮ੍ਰਿਤਾ ਕਦੀ ਵੀ ਨਾ ਮਿਲਦੀ ! ਤੇ ਨਾ ਹੀ ਅੰਮ੍ਰਿਤਾ ਦੀ ਸੁਗੰਧ ਪਾ ਕੇ ਵਾਲੀਆਂ ਕਲੀਆਂ, ਪ੍ਰਭਜੋਤ ਕੌਰ, ਰਾਜ ਬੇਦੀ ਜਾਂ ਕੋਈ ਹੋਰ ਕਵਿਤ੍ਰੀ ਉਗਮਦੀ।

ਸਰਸਰੀ ਤੌਰ ਤੇ ਦੇਖਿਆਂ ਉਹਨਾਂ ਦੀ ਇਹ ਸੰਮਤੀ ਕੁਝ ਠੀਕ ਪਰਤੀਤ ਹੁੰਦੀ ਹੈ, ਪਰ ਸਮਾਜ ਦੀ ਸੰਬਾਦਕ ਤੋਰ ਕੁਝ ਹੋਰਵੇ ਹੀ ਦਸਦੀ ਹੈ। ਅੰਮ੍ਰਿਤਾ ਸਮੇਂ ਦੀ ਮੰਗ ਸੀ, ਉਸ ਆਉਣਾ ਸੀ ਤੇ ਉਹ ਆਈ। ਜੇ ਉਹ ਨਾ ਆਉਂਦੀ ਤਾਂ ਕੋਈ ਹੋਰ, ਇਸਮਤ ਜਾਂ ਐਫ਼ 'ਨਾਜ਼' ਜਾਂ ਮਹਾਦੇਵੀ


  • ਉਰਦੂ ਦੀ ਇਕ ਕਵਿਤ੍ਰੀ ਨਾਜ਼ ਵਸਲ ਦੀ ਵਿਜਦਾਨੀ ਕੈਫੀਅਤ (ਵਸਲ ਦੇ ਸਰੂਰ) ਨੂੰ ਇਕ ਗਜ਼ਲ ਵਿਚ , ਇਸ ਤਰ੍ਹਾਂ ਬਿਆਨ ਕਰਦੀ ਹੈ:-

میں نه تھی تھی وارختگی
تھی شوق خود محبت جھک گئی تھی میں نق تھی

(ਬਾਕੀ ਦੇਖੋ ਸਫ਼ਾ ਪ ਤੇ)
 
[੨੪