ਪੰਨਾ:Alochana Magazine 2nd issue April1957.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਪਸ਼ਟ ਕਰਨ ਲਈ ਅਸੀਂ ਕੁਝ ਉਦਾਹਰਣ ਲੈਂਦੇ ਹਾਂ। ਇਸਤਰੀ ਦੀ ਪਿਆਰ-- ਚੋਣ ਸੰਬੰਧੀ ਮਜਬੂਰੀ ਨੂੰ ਚਿਤਰਦਿਆਂ ਅੰਮ੍ਰਿਤਾ ਲਿਖਦੀ ਹੈ--

ਦਸ--ਮੇਰਾ ਕੀ ਦੋਸ਼
ਸਮਝ ਭੀ ਹੈ ਸੀ
ਸੋਚ ਭੀ ਹੈ ਸੀ
ਫੇਰ ਵੀ ਜੇ ਕੁਝ ਗ਼ਲਤ ਹੋ ਗਿਐ
ਕਾਇਮ ਹੁੰਦਿਆਂ ਹੋਸ਼
ਦਸ--ਮੇਰਾ ਕੀ ਦੋਸ਼?

ਰੱਬ ਮਿਲਾਇਆ
ਮਾਪਿਆਂ ਦਿੱਤਾ
ਫਰ ਭੀ ਜੇ ਸੱਸੀ ਤੋਂ ਪੁੰਨੂੰ
ਲੈ ਗਏ ਖੋਹ ਬਲੋਚ
ਸੀ--ਉਹਦਾ ਕੀ ਦੋਸ਼?

(ਕਿਸਮਤ)

ਇੰਜ ਪਿਆਰ-ਚੋਣ ਵਿਚ ਇਸਤ੍ਰੀ ਦੀ ਪਰਾਧੀਨਤਾ ਨੂੰ ਨਿੱਜੀ ਰੰਗ ਵਿੱਚ ਪੇਸ਼ ਕਰ ਕੇ, ਅੰਤ ਵਿੱਚ ਸਮਾਜਕ ਪਰਕਰਣ ਦਾ ਜ਼ਿਕਰ ਲਿਆ ਕੇ ਕਾਵਿੱਤਰੀ ਇਸ ਪੀੜਾ ਦੀਆਂ ਹੱਦਾਂ ਨੂੰ ਵਿਅਕਤੀਗਤ ਪੱਧਰ ਤੋਂ ਚੁਕ ਸਮਾਜ ਦੀਆਂ ਵਿਸ਼ਾਲ ਸੀਮਾਂ ਨਾਲ ਮਿਲਾ ਦਿੰਦੀ ਹੈ ਤੇ ਇਸ ਤਰ੍ਹਾਂ ਆਪਣੀ ਪਿਆਰ-ਪੀੜਾ ਨੂੰ ਨਿਰੇ ਰੁਮਾਂਸ ਦੇ ਘੇਰੇ ਵਿਚੋਂ ਕੱਢ ਇਕ ਸਮਾਜਕ ਸਮਸਿਆ ਬਣਾ ਦਿੰਦੀ ਹੈ। ਅੰਮ੍ਰਿਤਾ ਦੀ ਇਹ ਰੁਚੀ ਉਸ ਦੀ ਕਵਿਤਾ ਨੂੰ ਆਪਣੇ ਦੂਜੇ ਦੇ ਸਮਕਾਲੀਆਂ ਤੇ, ਜਿਨ੍ਹਾਂ ਦਾ ਜ਼ਿਕਰ ਅਸੀਂ ਉੱਤੇ ਕਰ ਆਏ ਹਾਂ, ਇਕ ਵਿਸ਼ੇਸ਼ ਵਾਧਾ ਪਰਦਾਨ ਕਰ ਦਿੰਦੀ ਹੈ। ਇਕ ਹੋਰ ਉਦਾਹਰਣ--

ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!

ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ

[੨੧