ਪੰਨਾ:Alochana Magazine 2nd issue April1957.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੈੈ ਤੂੰ ਲਾਵੇ ਤੋਂ ਵੱਧ ਕੁਛ ਨਹੀਂ
ਜਿੰਨਾਂ ਚਾਹੇ ਪਿਘਲ ਲੈ।
ਲਾਵੇ'ਚ ਲਪੇਟ ਲੈ,
ਕਦਮਾਂ ਤੇ ਖੜੀ ਹਾਂ
ਬਾਹਵਾਂ'ਚ ਸਮੇਟ ਲੈ
ਚੁੰਮ ਲੈ
ਚੱਟ ਲੈ,
ਤੇ ਫੇਰ ਰਹਿੰਦ ਖੂੰਹਦਾ
ਉਸ ਦਾ ਵੀ ਕੁਛ ਵੱਟ ਲੈ
ਅੰਨ ਦਾਤਾ!
ਮੇਰੀ ਜ਼ਬਾਨ
ਤੇ ਇਨਕਾਰ?
ਉਹ ਕਿਵੇਂ ਹੋ ਸਕਦੇ।
ਹਾਂ---ਪਿਆਰ----?
ਇਹ ਤੇਰੇ ਮਤਲਬ ਦੀ ਸ਼ੈ ਨਹੀਂ !

ਕਵਿਤ੍ਰੀ ਦੀ ਇਹ ਘਿਰਣਾ ਉਸ ਨੂੰ ਹਰੇਕ ਸਮਾਜਕ ਸੰਸਥਾਂ ਤੋ ਪੜਚੋਲ ਕਰਨ ਲਈ ਮਜਬੂਰ ਕਰਦੀ ਹੈ। ਉਸ ਦੀ ਕਾਟ ਦੇ ਘੇਰੇ ਵਿਚ ਦਾਜ,ਵੇਸਵਾ, ਤਿੰਨੇ ਹੀ ਸੰਸਥਾਵਾਂ ਆਉਂਦੀਆਂ ਹਨ :-

ਮਹਿੰਗੇ ਮਹਿੰਗੇ ਨਕਸ਼ਾਂ ਪਿੱਛੇ
ਕਦੇ ਕਦੇ ਕੋਈ ਕਦਰਦਾਨ ਆ
ਲੰਬੀ ਚੌੜੀ'ਦਾਜ' 'ਵਰੀ' ਦੀ
ਬੋਲੀ ਦੇਂਦੇ ਤਾਰ।

ਜਿਸਮਾਂ ਦਾ ਵਿਉਪਾਰ
ਇਸ ਦੇ ਕਈ ਬਾਜ਼ਾਰ:

ਇਕ ਬਾਜ਼ਾਰ ਤਾਂ ਗਾ ਵਜਾ ਕੇ
ਜ਼ਰਾ ਕੁ ਰੌਲਾ ਰੱਪਾਪਾ ਕੇ
ਇਸ਼ਟ ਦੇਵ ਦੀ ਮੁਠ ਤਾਰ ਕੇ
ਸੌਦੇ 'ਤੇ ਇਕ ਮੁਹਰ ਲੁਆ ਕੇ

੩੨]