ਪੰਨਾ:Alochana Magazine 2nd issue April1957.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਗੀਤ ਲਿਖਦੀ ਹਾਂ,

ਉਮਰ ਭਰ ਦੀ ਆਰਜ਼ੂ ਹੈ
ਉਮਰ ਭਰ ਦੇ ਗ਼ਮ ਦਾ ਰਾਜ਼
ਸੋਚਦੀ ਹਾਂ ਸ਼ਾਇਦ ਕੋਈ
ਬਣ ਜਾਏ ਮੇਰੀ ਆਵਾਜ਼

ਬਣ ਜਾਏ ਆਵਾਜ਼ ਮੇਰੀ
ਅਜ ਜ਼ਮਾਨੇ ਦੀ ਆਵਾਜ਼
ਮੇਰੇ ਗ਼ਮ ਦੇ ਰਾਜ਼ ਅੰਦਰ
ਵੱਸ ਜਾਏ ਦੁਨੀਆਂ ਦਾ ਰਾਜ਼

ਇਸ਼ਕ ਹੈ ਨਾਕਾਮ ਮੇਰਾ
ਰਹਿ ਜਾਏ ਨਾਕਾਮ ਇਹ
ਸੋਚਦੀ ਹਾਂ, ਦੇ ਜਾਏ ਪਰ
ਇਕ ਮੇਰਾ ਪੈਗਾਮ ਇਹ


ਗੀਤ ਮੇਰੇ! ਕਰ ਦੇ ਮੰਨੇ
ਇਸ਼ਕ ਦਾ ਕਰਜ਼ਾ ਅਦਾ
ਤੇਰੀ ਹਰ ਇਕ ਸਤਰ 'ਚੋਂ
ਆਵੇ ਜ਼ਮਾਨੇ ਦੀ ਸਦਾ

ਮੇਰੀ ਮੁਹੱਬਤ ਦੇ ਚਰਾਗ਼!
ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖੂਨ ਦੇ!
ਇਹ ਜ਼ਾਰ-ਸ਼ਾਹੀਆਂ ਬਦਲ ਦੇ

ਫਿਰ ਕਣਕ ਦੇ ਪਾਲਕਾਂ ਨੂੰ
ਲਾਮ ਨਾ ਸੱਦੇ ਕੋਈ

[੩੫