ਪੰਨਾ:Alochana Magazine 2nd issue April1957.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਜਵਾਨੀ ਉੱਠਦੀ ਨੂੰ
ਪੈਰ ਨਾ ਮਿੱਧੇ ਕੋਈ

ਧਰਤ ਅੰਬਰ ਸਾੜਨੀ
ਫਿਰ ਅੱਗ ਨਾ ਲੜਕੇ ਕੋਈ
ਫੇਰ ਦੋਧੇ ਦਾਣਿਆਂ 'ਤੇ
ਜ਼ਹਿਰ ਨਾ ਛਿੜਕੇ ਕੋਈ

ਕਤਲਗਾਹਾਂ ਦੀ ਕਹਾਣੀ
ਫਿਰ ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ
ਵਿਚ ਬੁਲਾਇਆ ਜਾਏ ਨਾ।

ਇਹ ਆਦਰਸ਼ ਬੜਾ ਪਰਸ਼ੰਸਾ-ਯੋਗ ਹੈ। ਸਾਹਿੱਤ ਨੇ ਜੀਵਨ ਦੇ ਦਰਪਣ ਹੀ ਨਹੀਂ ਦੀਪਕ ਵੀ ਬਣਨਾ ਹੈ- ਸਮਾਜ-ਉਸਾਰੀ ਵਿੱਚ ਯੋਗ ਹਿਸਾ ਪਾਣਾ ਹੈ। ਉਹੋ ਹੀ ਕਲਾ ਉਸਾਰੂ ਹੈ ਜੋ ਇਸ ਆਦਰਸ਼ ਦੀ ਪ੍ਰਾਪਤੀ ਵਿੱਚ ਸਹਾਈ ਹੁੰਦੀ ਹੈ ।

ਅਸੀਂ ਅੰਮ੍ਰਿਤਾ ਦੇ ਪਿਆਰ-ਅਨੁਭਵ ਦਾ ਜ਼ਿਕਰ ਕਰ ਰਹੇ ਸਾਂ। ਅਸਾਂ ਦੇਖਿਆ ਹੈ ਕਿ ਉਸ ਨੇ ਕਿਸ ਦਲੇਰੀ ਨਾਲ ਲਿੰਗ ਸੰਬੰਧੀ ਆਪ ਪਰਗਟਾਇਆ ਹੈ। ਲੁੁਕੋਣ ਦਾ ਜਤਨ ਨਹੀਂ ਕੀਤਾ| ਹਰੇਕ ਮਨੁਖ ਦੇ ਜੀਵਨ ਵਿਚ ਕਿਸੇ ਨ ਕਿਸੇ ਵਕਤ ਕੋਈ ਘੋਰ ਨਿਰਾਸ਼ਾ ਆਉਂਦੀ ਹੈ। ਅੰਮ੍ਰਿਤਾ ਦੇ ਜੀਵਨ ਵਿੱਚ ਵੀ ਅਜਿਹੀ ਘੜੀ ਆਈ ਪਰਤੀਤ ਹੁੰਦੀ ਹੈ। 'ਪੱਥਰ-ਗੀਟੇ' ਸੰਗ੍ਰਹ ਵਿੱਚ ਕਈ ਅਜਿਹੀਆਂ ਕਵਿਤਾਵਾਂ ਦਾ ਝਾਵਲਾ ਪੈਂਦਾ ਹੈ। ਮਨ ਦੀ ਇਸ ਖੀੱਚੋਟਾਣ ਸਮੇਂ ਬਹੁਤੇ ਬੰਦੇ ਅਧਿਆਤਮਵਾਦ ਦਾ ਆਸਰਾ ਲੈਂਦੇ ਹਨ ਜਾਂ ਫੇਰ ਆਦਰਸ਼ਵਾਦ ਦਾ। ਮੀਰਾ ਦੇ ਜਨਮ ਵਿੱਚ ਅਜਿਹੀ ਘੜੀ ਆਈ। ਉਸ ਨੇ ਅਧਿਆਤਮਵਾਦ ਦਾ ਪਲਾ ਫੜਿਆ। ਉਹ ਪਿਆਰ-ਰਸ ਜਿਹੜਾ ਉਸ ਨੂੰ ਸਰੀਰਕ ਪੱਧਰ ਤੇ ਨਾ ਮਿਲ ਸਕਿਆ, ਉਸ ਨੇ ਆਤਮਿਕ ਪੱਧਰ ਤੇ ਮਾਣਿਆ ਤੇ ਇਸ ਤਰ੍ਹਾਂ ਅਪਣੇੇ ਜੀਵਨ ਦੀ ਸੁੰਞ ਨੂੰ ਪੂਰਿਆ| ਸਾਡੇ ਆਪਣੇ ਸਮੇਂ ਵਿੱਚ ਆਪ ਹਿੰਦੀ ਦੀ ਪ੍ਰਸੀਦ ਕਾਵਿਤ੍ਰੀ ਮਹਾ ਦੇਵੀ ਵਰਮਾ ਦਾ ਇਹੀ ਹਾਲ ਹੈ। ਉਹ ਭੀ ਵੇਦਨਾ-ਪਰਧਾਨ ਕਾਵਿਤ੍ਰੀ ਹੈ। ਆਪਣੀ ਜੀਵਨ-ਸੁੰਞ ਨੂੰ ਉਸ ਨੇ ਅਧਿਆਤਮਿਕ ਰਹੱਸਵਾਦ ਨਾਲ ਪੂਰੀਆ ਹੈ। ਉਹ ਉਸ ਅਰੂਪ ਨਾਲ ਇਕ-ਮਿਕ ਹੋਣਾ ਲੋਚਦੀ ਹੈ ਤੇ 'ਮ੍ਰਿਤਿਊ ਨੂੰ ਜੀਵਨ ਦਾ ਚਰਮ ਵਿਕਾਸ' ਦਸਦੀ ਹੈ। ਪਰ ਅਪਸਾਰ ਦੀ ਅਜਿਹੀ ਕੋਈ ਰੂਚੀ ਅੰਮ੍ਰਿਤਾ ਵਿੱਚ

੩੬]