ਪੰਨਾ:Alochana Magazine 2nd issue April1957.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨) 

ਪੰਜਾਬੀ ਦੁਨੀਆਂ ਵਿੱਚ ਜਿਵੇਂ ਸੋਹਣੀ ਮੇੇਹੀਵਾਲ, ਹੀਰ-ਰਾਂਝਾ, ਸੱਸੀ ਪੰਨੂੰ, ਮਿਰਜ਼ਾ ਸਾਹਿਬਾਂ ਆਦਿ ਦੀਆਂ ਪ੍ਰੇਮ-ਕਹਾਣੀਆਂ ਪ੍ਰਸਿੱਧ ਹਨ, ਉਸੇ ਤਰ੍ਹਾਂ ਢਲ-ਸੱਮੀ ਦੀ ਪ੍ਰੇਮ-ਕਥਾ ਵੀ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਢੋਲਾ ਪੰਜਾਬ ਤੇ ਰਾਜਸਥਾਨ ਦੇ ਲੋਕ ਗੀਤਾਂ ਦਾ ਪ੍ਰਸਿੱਧ ਨਾਇਕ ਹੈ ਤੇ ਸੱਮੀ ਉਸ ਦੀ ਨਾਇਕਾ। ਮੈਂ ਸਮਝਦਾ ਹਾਂ, ਢੋਲ ਤੇ ਸੱਮੀ ਦੋਵੇਂ ਸਭ ਤੋਂ ਪਹਿਲੇ ਪ੍ਰੇਮੀ ਤੇ ਪ੍ਰੇਮਕਾਂ ਹਨ ਜਿਨ੍ਹਾਂ ਸਾਡੇ ਪ੍ਰਦੇਸ਼ ਦੀ ਪੁਨੀਤ ਧਰਤੀ ਵਿਚ ਇਸ਼ਕ ਦਾ ਧੁਰਵਾ ਬੰਨਿਆ ਤੇ ਫਿਰ ਉਸ ਨੂੰ ਸੁਚੱਜੇ ਢੰਗ ਨਾਲ ਨਿਭਾ ਕੇ ਦੱਸਿਆ। ਸਾਹਿੱਤਕ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਢੋਲ ਤੇ ਸੱਮੀ ਦੋਵੇਂ ਈਸਾ ਦੀ ਦਸਵੀਂ ਸਦੀ ਦੇ ਵਿਅਕਤੀ ਸਨ। ਇਨ੍ਹਾਂ ਦਾ ਵਤਨ ਕਿਹੜਾ ਸੀ, ਇਸ ਬਾਰੇ ਵੀ ਕੁਝ ਸੰਦੇਹ ਹੈ। ਪੰਜਾਬੀ ਲੋਕ-ਗੀਤਾਂ ਦੇ ਅਨੁਸਾਰ ਸੱਮੀ ਝੰਗ ਸਿਆਲ ਦੇ ਲਾਗੇ ਜੰਡਿਆਲੇ ਦੇ ਇਕ ਰਈਸ ਦੀ ਧੀ ਤੇ ਢੋਲਾ ਕਿਸੇ ਦੂਰ ਵਰਤੀ ਰਾਜੇ ਜਾਂ ਰਈਸ ਦਾ ਪੁਤਰ ਮੰਜੋਗ ਵਸ ਨਿੱਕੇ ਹੁੰਦਿਆਂ ਹੀ ਢੋਲ-ਸੱਮੀ ਦਾ ਵਿਆਹ ਕਰ ਦਿੱਤਾ ਗਿਆ, ਪਰ ਫੇਰ ਉਹ ਕੁਝ ਸਮੇਂ ਲਈ ਇਕ ਦੂਜੇ ਤੋਂ ਵੱਖ ਰੱਖੇ ਗਏ। ਜਵਾਨ ਹੋਣ ਤੇ ਜਦ ਸੱਮੀ ਨੂੰ ਵਿਆਹ ਦਾ ਚੇਤਾ ਆਇਆ ਤਾਂ ਉਹ ਢੋਲੇ ਨੂੰ ਸੁਨੇਹੁੜੇ ਭੇਜਣ ਲੱਗੀ। ਢੋਲੇ ਨੂੰ ਖ਼ੁਸ਼ ਕਰਨ ਲਈ ਉਸ ਨੇ ਨਾਚ ਸਿੱਖਿਆ, ਜੋ ਢੋਲ-ਸੱਮੀ ਦੇ ਨਾਚ ਦੇ ਨਾਂ ਨਾਲ ਅੱਜ ਤਕ ਮਸ਼ਹੂਰ ਹੈ। ਇਕ ਹੀਰੇ ਹਰਨ ਦੇ ਰਾਹੀਂ ਸੁਨੇਹਾ ਪੁੱਜਣ ਤੇ ਢੋਲਾਂ ਕਰਿਹੋਂ (ਊਠ) ਤੋਂ ਸਵਾਰ ਹੌ ਕੇ ਗਇਆ ਤੇ ਨਾਚ-ਨਚੇਂਦੀ ਸੱਮੀ ਨੂੰ ਜਾ ਮਿਲਿਆ| ਪੰਜਾਬ ਦੀ ਇਹ ਲੋਕ-ਕਥਾ ਇਸ ਮਿਲਾਪ ਵਿਚ ਹੀ ਮੁੱਕ ਜਾਂਦੀ ਹੈ।

ਰਾਜਸਥਾਨੀ ਲੋਕ-ਕਥਾ ਦੇ ਅਨੁਸਾਰ ਢੋਲਾ ਨਰਵੜ (ਰਾਜਸਥਾਨ) ਦਾ ਰਾਜਕੁਮਾਰ ਸੀ ਤੇ ਉਸ ਦੀ ਪ੍ਰੇਮਕਾ ਮਾਰੂ ਜਾਂ ਮਾਰਵਣੀ ਪੂਗਲ (ਮਾਰੂ ਜਾਂ ਮਾਰਵਾੜ) ਦੀ ਰਾਜਕੁਮਾਰੀ। (ਦੇਖੋ, ਢੋਲਾ ਮਾਰੂ ਰਾ ਦੂਹਾ)। ਪੰਜਾਬੀ ਲੋਕ-ਕਥਾ ਦੇ ਸੱਚੇ ਵਿਚ ਢਲ ਕੇ ਮੇਰੀ ਜਾਚੇ ਇਹੋ ਮਾਰੂ ਜਾਂ ਮਾਰਵਣੀ ਮਲਵੈਣ ਬਣੀ ਤੇ ਪਿੱਛੋਂ ਮੁਸਲਮਾਨ ਕਿੱਸਾਕਾਰਾਂ ਜਾਂ ਗੀਤਕਾਰਾਂ ਦੇ ਅਬਰ ਹੇਠ ਸੱਮੀ ਜਾਂ ਸ਼ੱਮਸ ਰਾਣੀ ਦੇ ਨਾਂ ਨਾਲ ਪ੍ਰਸਿੱਧ ਹੋ ਗਈ। ਮੁਸਲਮਾਨ ਕਿੱਸਾਕਾਰ, ਜਿਵੇਂ ਕਿ ਹੀਰ ਰਾਂਝੇ ਦੇ ਪੁਰਾਣੇ ਨਵੇਂ ਕਿੱਸਿਆਂ ਤੋਂ ਜ਼ਾਹਿਰ ਹੁੰਦਾ ਹੈ, ਕਥਾਨਕ-ਪਰਿਵਰਤਨ, ਪਾਤ੍ਰ-ਪਰਿਵਰਤਨ ਤੇ ਘਟਨ-ਕ੍ਰਮ ਦੇ ਪਰਿਵਰਤਨ ਵਿਚ ਕਿਸੇ ਗੱਲੋਂ ਘੱਟ ਨਹੀਂ ਸਨ। ਉਨ੍ਹਾਂ ਨੇ ਰਾਜਸਥਾਨ ਜਾਂ ਪੰਜਾਬ ਦੇ ਲੋਕ-ਗੀਤਾਂ ਦੀ ਇਸ ਪ੍ਰੇਮ-ਕਥਾ ਨੂੰ

੨]