ਪੰਨਾ:Alochana Magazine 2nd issue April1957.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਡਦਿਆਂ ਦੇ ਪੱਲੇ ਅੜ ਅੜ ਜਾਂਦੇ
ਧਰਤੀ ਦੇ ਕੰਡਿਆਂ ਨਾਲ
ਧਰਤੀ ਦੀ ਜੰਮੀ, ਮੈਂ ਧਰਤੀ ਦੀ ਜਾਈ
ਤੇ ਮੇਰੀ ਧਰਤੀ ਦੁੱਖਾਂ ਨਾਲ ਲਾਲ
ਧਰਤ ਅੰਮੜੀ ਨੂੰ ਇੰਜੇ ਛੱਡ ਕੇ
ਉੱਡਾਂ ਮੈਂ ਕਿਹੜੇ ਹਾਲ?
ਗੀਤ ਮੇਰੇ ਇਹ ...........

ਇਹ ਕਾਵਿਤ੍ਰੀ ਦੀ ਮਹਾਨਤਾ ਹੈ ਕਿ ਉਸ ਨੇ ਆਪਣੀ ਪੀੜਾ ਦਾ ਛੰਡਣ ਫੁਲਾਂਵਿਆਂ ਵਿੱਚ ਨਹੀਂ ਲੱਭਾ, ਨਾ ਹੀ ਭਾਵਾਂ ਦੀ ਪਤਜੁਲਤਾ ਵਿੱਚ ਦੇਖਆ ਹੈ, ਸਗੋਂ ਜਨ-ਸਾਧਾਰਣ ਦੀ ਪੀੜਾ ਨਾਲ ਇਕ-ਸੁਰਤਾ ਤੇ ਉਸ ਵਿਰੁਧ ਜੂਝਣ ਵਿਚ। ਮੋਹਨ ਸਿੰਘ ਵੀ ਇਸ ਮੰਜ਼ਲ ਤੇ ਅਪੜਿਆ ਹੈ, ਪਰ ਅੰਮ੍ਰਿਤਾ ਉਸ ਨੂੰ ਪਿੱਛੇ ਛੱਡ ਗਈ ਹੈ ਤੇ ਸਫ਼ੀਰ ਦੇ ਵਿਚਾਰਾਂ ਦੀ ਸੂਈ ਹਾਲੀ ਇਸ ਪਾਸੇ ਸਿੱਧੀ ਹੀ ਨਹੀਂ ਹੋਈ। ਸੁੱਤੇ ਸਿੱਧ ਕਦੀ ਕਦੀ 'ਹਸਤਨਾਪੁਰ ਦਾ ਜ਼ਮਾਨਾ ਨਹੀਂ ਹੁਣ' ਜਾਂ:---

ਆਤਮਾ
ਹਾਂ ਆਤਮਾ ਨੂੰ ਜਗਾਈ ਰਖਣਾ ਬਹੁਤ ਜ਼ਰੂਰੀ ਹੈ
ਪਰ ਉਸ ਦੀ ਸਤਿਆ ਤੋਂ ਕਾਂਤੀ ਨੂੰ ਮਚਾਣਾ ਵੱਧ ਜ਼ਰੂਰੀ ਹੈ!
'ਕਚਿਆਂ ਕੋਠਿਆਂ ਨੂੰ ਪਰਜੂਲਤ ਕਰਨ ਦੀ---?

ਇਤਿ ਆਦਿ ਕ੍ਰਾਂਤੀ-ਕਾਰੀ ਬੋਲ ਨਿਕਲ ਜਾਂਦੇ ਹਨ।

ਇਕ ਸ਼ਬਦ ਇਹਨਾਂ ਦੇ ਸਮੁੱਚੇ ਕਾਵਿ-ਅਨੁਭਵ ਬਾਰੇ। ਅਸਾਂ ਆਖਿਆ ਹੈ ਕਿ ਦੂਜੇ ਮਹਾਨ ਯੁੱਧ, ਬੰਗਾਲ ਦੇ ਕਾਲ, ਤੇ ੧੯੪੭ ਦੇ ਘਲੂਘਾਰੇ ਨੇ ਅੰਮ੍ਰਿਤਾ ਦੀ ਕਵਿਤਾ ਨੂੰ ਬੜਾ ਵਿਸ਼ਾਲ ਖੇਤਰ ਦਿੱਤਾ ਹੈ, ਪਰ ਟਾਕਰੇ ਤੇ ਵਖਿਆਂ ਉਸ ਦੇ ਕਾਵਿ-ਅਨੁਭਵ ਦਾ ਉਹ ਘੇਰਾ ਨਹੀਂ ਦਿਸ ਆਉਂਦਾ ਜੋ ਮੋਹਨ ਸਿੰਘ ਜਾਂ ਸਫ਼ੀਰ ਦਾ ਹੈ। ਮੋਹਨ ਸਿੰਘ ਦੀ ਫਾਰਸੀ, ਅੰਗ੍ਰੇਜ਼ੀ ਤੇ ਦੂਜੇ ਸਾਹਿੱਤਾਂ ਦੀ ਵਾਕਫ਼ੀ, ਉਸ ਦੀ ਵਿਦਵਤਾ ਉਸ ਨੂੰ ਆਪਣੇ ਵਿਸ਼ਿਆਂ ਲਈ ਇਕ ਅਜੇਹਾ ਖੇਤਰ ਦਿੰਦੀ ਹੈ, ਜਿਸ ਦਾ ਅੰਤ ਕਿਤੇ ਨਹੀਂ ਹੈ। ਉਹ ਕਦੀ ਫ਼ਾਰਸੀ ਸੂਫ਼ੀਪਰੰਪਰਾ, ਭਾਰਤੀ ਦਰਸ਼ਨ, ਸਿੱਖ ਇਤਿਹਾਸ, ਅੰਗ੍ਰੇਜ਼ੀ-ਕਾਵਿਧਾਰਾ, ਰਾਸ਼ਟ੍ਰੀ ਤੇ ਅੰਤਰ-ਰਾਸ਼ਟ੍ਰੀ ਘਟਨਾਵਾਂ ਤੋਂ ਪ੍ਰੇਰਨਾ ਲੈਂਦਾ ਹੈ ਤੇ ਕਦੀ ਵਰਤਮਾਨ ਸਮਾਜਕ, ਰਾਜਨੀਤਕ, ਸਾਹਿੱਤਕ ਤੇ ਸਦਾਚਾਰਕ ਲਹਿਰਾਂ ਤੋਂ। ਇਸ ਕਾਰਨ ਉਸ ਦੀ ਕਵਿਤਾ ਵਿੱਚ ਵਿਸ਼ਿਆਂ ਦੀ ਜੋ ਵੰਨਗੀ ਮਿਲਦੀ ਹੈ ਉਹ ਅੰਮ੍ਰਿਤਾ ਦੀ ਕਵਿਤਾ ਵਿੱਚ ਨਹੀਂ ਹੈ। ੧੯੪੭ ਦੀਆਂ ਘਟਨਾਵਾਂ, ਬੰਗਾਲ ਦੇ ਕਾਲ ਤੇ ਕੁੱਝ ਅਮਨ

੩੮]