ਪੰਨਾ:Alochana Magazine 2nd issue April1957.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(T, S. Eliot, yeats) ਪਾਸੋਂ ਲਈ ਹੈ। ਇਸ ਸ਼ੈਲੀ ਦਾ ਵਿਸ਼ੇਸ਼ ਤਰਲਤਾ ਲਛੱਣ ਹੈ। ਕਵੀ ਇਕ ਵਿਚਾਰ ਤੋਂ ਦੂਜੇ ਤੇ ਤੇ ਦੂਜੇ ਤੋਂ ਤਾਂ ਤੀਜੇ ਤੇ ਇਂਵ ਤਿਲਕ ਜਾਂਦਾ ਹੈ ਕਿ ਸਾਧਾਰਣ ਬੁੱਧੀ ਲਈ ਉਹਨਾਂ ਨੂੰ ਜੋੜ ਸਕਣਾ ਸੰਭਵ ਨਹੀਂ ਰਹਿੰਦਾ। ਖਿਆਲ ਤੋਂ ਛੁੱਟ ਇਹ ਤਰਲਤਾ ਸਫ਼ੀਰ ਦੀ ਕਵਿਤਾ ਦੇ ਤਾਲ-ਪਰਬੰਧ ਵਿਚ ਵੀ ਬਹੁਤ ਹੈ। ਖਿਆਲ ਵਾਂਗ ਤਾਲ ਵੀ ਇਕ ਦਮ ਬਦਲ ਜਾਂਦਾ ਹੈ। ਖਿਆਲ ਤੇ ਤਾਲ ਦੀ ਇਹ ਤਰਲਤਾ ਸਫ਼ੀਰੇ ਦਾ Associational wealth ਤੇ ਸੰਕੇਤਾਂ ਦੇ ਚੌੜੇ ਘੇਰੇ ਦੇ ਕਾਰਣੇ ਹੈ। ਇਸ ਘਰੇ ਵਿੱਚ ਫਲਸਫਾ ਧਰਮ, ਇਤਿਹਾਸ, ਮਿਥਿਆਸ, ਵਿਗਿਆਨ ਤੇ ਹੋਰ ਕੀਨਾ ਕੁਝ ਭਰਿਆ ਪਿਆ ਹੈ। ਇਸੇ ਤਰਾਂ ਉਹ ਗੁਰਬਾਣੀ ਦੀ Associational wealth ਤੋਂ ਵੀ ਰੱਜ ਕੇ ਫਾਇਦਾ ਉਠਾਂਦਾ ਹੈ। ਆਪਣੇ ਮਨ ਵਿਚ ਚਲ ਰਹੀਆਂ ਅਚੇਤ ਲਹਿਰਾਂ ਦੇ ਬਲ ਨਾਲ ਉਹ ਬਿਲਕੁਲ ਅਣ-ਸੰਵੰਦਤ ਚੀਜਾਂ ਵਿੱਚ ਵੀ ਸੰਬੰਧ ਢੂੂੰਡ ਲੈਂਦਾ ਹੈ, ਤੇ ਇਸੇ ਤਰਾਂ ਆਪਣੇ ਨਿਜੀ ਤਜਰਥੀਆਂ ਨੂੰ ਵੀ ਖੂਬ ਵਰਤ ਹੈ। ਪਰ ਅੰਮ੍ਰਿਤਾ ਵਿਚ ਇਹ ਗੁਣ ਨਹੀਂ ਹੈ।

ਅੰਮ੍ਰਿਤਾ ਵਿੱਚ ਸਥਾਨਕ ਰੰਗ ਵੀ ਨਹੀਂ ਮਿਲਦਾ। ਮੋਹਨ ਸਿੰਘ ਇਸ ਪੱਖ ਵਿਚ ਵੀ ਅੰਮ੍ਰਿਤਾ ਤੋਂ ਬ}ਹੁਤ ਅਗਰੇ ਹੈ। ਉਸ ਦੀ 'ਕੁੜੀ ਪੋਠੋਹਾਰੀ ਦੀ,' 'ਲਿਧਰੀ ਨੂੰ', 'ਸਤਿਸੰਗ' ਆਦਿ ਕਵਿਤਾਵਾਂ ਤੇ ਪੋਠੋਹਾਰੀ ਵਿਚ ਲਿਖੇ ਕਈ ਗੀਤ ਇਸ ਗਲ ਦੇ ਗਵਾਹ ਹਨ। ਸਫੀਰ ਵਿੱਚ ਵੀ ਛੁਟ ' ਤਾਰਨ ਤਾਰਨ ਦੇ ਖੇਤਾਂ' ਦੇ ਹੋਰ ਕੋਈ ਕਵਿਤਾ ਸਥਾਨਕ ਰੰਗ ਦੀ ਨਹੀਂ ਮਿਲਦੀ।

ਕਲਪਣਾ ਨੂੰ ਕਵਿਤਾ ਦੇ ਖੰਭ ਆਖਿਆ ਗਇਆ ਹੈ,ਜਿਸ ਦੇ ਬਲ ਨਾਲ ਕਵੀ ਅਣਦਿਸਦੇ ਰਾਗਨਾਂ ਤੇ ਉੱਚੇ ਮੰਡਲਾਂ ਵਿੱਚ ਉਡਾਰੀਆ ਲਾਂਦੇ ਹਨ। ਅੰਮ੍ਰਿਤਾ ਦੀ ਕਵਿਤਾ ਇਸ ਪੱਖ ਵਿਚ ਵੀ ਮੋਹਨ ਸਿੰਘ ਨਾਲੋਂ ਊਨੀ ਨੀ ਕਲਪਣਾ ਦੀ ਅਣਹੋਂਦ ਤਾਂ ਨਹੀਂ, ਆਮ ਮਆਰ ਬਹੁਤ ਨੀਵਾਂ ਹੈ'ਤ੍ਰਿਵਣ','ਛਲੀਆਂ,'ਵਫਾ ਦੀ ਲਕੀਰ' 'ਇਕ ਦਿਹਾੜੇ' ਆਦਿ ਕੁਝ ਕਵਿਤਾਵਾਂ ਨੂੰ ਕੇ ਕਾਵਿ-ਉਡਾਰੀਆਂ ਦੇ ਬਹੁਤੇ ਯਤਨ ਕਲਪਣਾ ਦੇ ਖਿਡੋਨੇ ਰਹਿ ਗਏ ਹਨ| 'ਪਰਛਾਵੇਂ','ਸੰਝ ਦੀ ਲਾਲੀ','ਇੱਕ ਪਤਾ ਟਾਹਣੀ ਤੋਂ ਟੁਟਾ','ਚੰਨ','ਦੋ ਹਵਾ ਦੇ ਝੋਕੇ, 'ਰਾਂਝਣ ਵੇ ਤੇਰਾ ਦਾ ਨਾਂ',ਰਾਂਝਣ ਤੇਰੇ ਦਾ ਨਾਂ', ਚੰਦਾ-ਮਾਮਾ', ਉਸ ਬਿਨ-ਉਸ ਸੰਗ' ਇਸ ਗਲ ਦਾ ਸਬੂਤ ਹਨ।

ਕਾਵ੍ਤ੍ਰੀ ਦੀ ਕਲਾ ਦਾ ਅਸਲ ਖੇਤਰ ਭਾਵਾਂ ਦੇ ਪਰਗਤਾ ਵਿਚ ਹੇ। ਉਹ

੪੨]