ਪੰਨਾ:Alochana Magazine 2nd issue April1957.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਦੇ ਉੱਚ-ਕੋਟੀ ਦੇ ਗੀਤਕਾਰਾਂ ਵਿਚ ਥਾਂ ਰਖਦੀ ਹੈ। ਬਹੁਤ ਸਾਰੇ ਸਮਾਲੋਚਕ ਉਸ ਨੂੰ ਮੋਹਨ ਸਿੰਘ ਤੋਂ ਉਤਰ ਕੇ ਪੰਜਾਬੀ ਦਾ ਸਭ ਤੋਂ ਵੱਡਾ ਗੀਤਕਾਰ ਮੰਨਦੇ ਹਨ ਤੇ ਇਸ ਵਿੱਚ ਸ਼ੰਕਾ ਵੀ ਨਹੀਂ। ਉਸ ਦੇ ਕਈ ਗੀਤ ਆਪਣੀ ਕੋਮਲਤਾ ਤੇ ਰਾਗਾਤਮਿਕਤਾ ਵਿਚ ਬੇ-ਨਜ਼ੀਰ ਹਨ। ਜ਼ਰਾ ਹੇਠ ਲਿਖੇ ਗੀਤ ਵਿੱਚ ਭਾਵਾਂ ਦੀ ਕੋਮਲਤਾ ਨੂੰ ਦੇਖੋ:-

ਨਿੰਮੀ ਨਿੰਮੀ ਤਾਰਿਆਂ ਦੀ ਲੋਅ
ਚੰਨ ਪਵੇ ਨਾ ਜਾਗ ਬੱਦਲੀਏ!
ਪੋਲੀ ਜਿਹੀ ਖਲੋ,
ਪਲਕ ਨ ਝਮਕੇ ਅੱਖੀਓ!
ਕਿਤੇ ਖੜਕ ਨਾਜਾਵੇ ਹੋ,
ਹੌਲੀ ਹੌਲੀ ਧੜਕ ਕਲੇਜੇ!
ਮਤ ਕੋਈ ਸੁਣਦਾ ਹੋ।
ਪੀਆ ਮਿਲਣ ਨੂੰ ਮੈਂ ਚਲੀ,
ਕਿਤੇ ਕੋਈ ਕੱਢੇ ਨਾ ਕੰਸੋਅ
(ਨਹੀਂ ਤੇ) ਖੰਡ ਜਾਏਗੀ ਵਾ ਨਾਲ,
ਇਹ ਫੁੱਲਾਂ ਦੀ ਖੁਸ਼ਬੋ।

ਇਕ ਪਿਆਰ-ਕੁੱਠੀ ਰੂਹ ਦੀ ਵਿਲਕਣੀ ਦਾ ਸਵਾਦ ਮਾਣਨ ਲਈ ਇਕ ਹੋਰ ਗੀਤ ਵੇਖੋ:-

ਤੁਸੀਂ ਜੁਗ ਜੁਗ ਜੀਵੋ ਤਾਰਿਓ!
ਪਰ ਅਸੀਂ ਹਨੇਰੇ ਘੋਰ,
ਤੁਸੀਂ ਜਮ ਜਮ ਵੱਲੋਂ ਬਦਲੋ!
ਪਰ ਸਾਨੂੰ ਪਿਆਸਾਂ ਹੋਰ

ਤੁਸੀਂ ਹੱਸੋ ਫੁੱਲ ਗੁਲਾਬ ਦੇ!
ਸਾਡੇ ਬੋਲ ਵਿਲਕਦੇ ਜਾਣ,
ਤੁਸੀਂ ਪੌਣਾਂ ਵੱਗੋ ਸੰਦਲੀ!
ਸਾਡੇ ਸਾਹ ਸੁਲਗਦੇ ਜਾਣ!

ਤੁਸੀਂ ਲੱਖ ਚੰਦਾ! ਲੱਖ ਸੂਰਜਾ!
ਸਾਡੇ ਸਖਣੇ ਸਭ ਅਸਮਾਨ,

[੪੩