ਪੰਨਾ:Alochana Magazine 2nd issue April1957.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸੀਂ ਜਲ ਥਲ ਭਰਿਓ ਨੀਰ ਨੀਰ!
ਸਾਡੀ ਤਰਿਹਾਈ ਜਾਨ।

ਤੁਸੀਂ ਲਖ ਸੈ ਦਾਤਾਂ ਵਾਲਿਓ!
ਸਾਨੂੰ ਇਕ ਨਸ਼ੇ ਦੀ ਤੋਟ,
ਅਸੀਂ ਪੁਜਾਰੀ ਆਂ ਇੱਕ ਦੇਵ
ਤੁਸੀਂ ਦੇਵਾਂ ਕੋਟਿ ਕੋਟ।

ਸਾਡਾ ਮਨ ਪਰਦੇਸੀ ਮੁੱਢ ਤੋਂ
ਤੁਸੀਂ ਦੇਸਾਂ ਵਾਲੇ ਹੋ!
ਬੇ-ਆਵਾਜ਼ ਇਸ਼ਕ ਕੀ ਆਖੇ
ਉਹਦਾ ਨਿਰਮੋਹੀ ਨਾਲ ਮੋਹ!

ਮਨੋਭਾਵਾਂ ਦੇ ਪਰਗਟਾ ਵਿੱਚ ਕਈ ਵਾਰੀ ਕੁਦਰਤ ਨੂੰ ਸਾਂਝੀਵਾਲ ਬਣਾ ਲਿਆ ਜਾਂਦਾ ਹੈ। ਅਜੇਹਾ ਕਰਨ ਨਾਲ ਕਵਿਤਾ ਦਾ ਪਰਭਾਵ ਬਹੁਤ ਤਿੱਖਾ ਹੋ ਨਿਬੜਦਾ ਹੈ। ਕਾਵਿਤ੍ਰੀ ਨੇ ਆਪਣੇ ਗੀਤਾਂ ਵਿੱਚ ਇਸ ਵਿਉਂਤ ਨੂੰ ਖੂਬ ਵਰਤਿਆ ਹੈ।'ਮਿਲੀ ਵੰਝਣਾਂ','ਭਾਦਰੋਂ ਚੜਿਆ', ਦਾਖਾਂ ਬੂਰੀਆਂ','ਪੰਖੇਰੂਆਂ', 'ਦੇ ਅੱਬਰੂ', 'ਲਹਿਰ ਅਲਬੇਲੀ', 'ਖੁਸ਼ੀਆਂ ਜੀਅੜਾ 'ਇਤਿ ਆਦਿ ਗੀਤ ਪਿਆਰ ਜਜ਼ਬਿਆਂ ਨੂੰ ਕੁਦਰਤ ਦੇ ਪਿਛੋਕੜ ਤੇ ਰੱਖ ਕੇ ਚਿੱਤਰਦੇ ਹਨ। ਇੰਜ ਕੁਦਰਤ ਤੇ ਮਨੁਖੀ ਰੂਹ ਇਕ ਸ‍੍ਵਰਤਾ ਵਿਚ ਹੋਈ ਸਮੁੱਚੇ ਪਰਭਾਵ ਨੂੰ ਬਹੁਤ ਤਿੱਖਾ ਕਰਕੇ ਉਘਾੜਦੀ ਹੈ।

ਅੰਮ੍ਰਿਤਾ ਦੇ ਗੀਤਾਂ ਦਾ ਖੇਤਰ ਬਹੁਤ ਚੌੜਾ ਹੈ। ਸੰਜੋਗ ਦੇ ਸਰੂਰ, ਵਿਯੋਗ ਦੀਆਂ ਕਸਕਾਂ ਤੇ ਪ੍ਰੀਤ ਦੀਆਂ ਵਿਲਕਣੀਆਂ ਤੋਂ ਛੁੱਟ ਕਵਿਤ੍ਰੀ ਨੂੰ ਵਕਤ ਦੀਆਂ ਪਰਚਲਤ ਰਾਜਸੀ ਸਮਾਜੀ ਤੇ ਆਰਥਿਕ ਲਹਿਰਾਂ ਨੂੰ ਵੀ ਆਪਣੇ ਗੀਤਾਂ ਵਿੱਚ ਥਾਂ ਦਿੱਤੀ ਹੈ। ਉਸ ਦੇ ਅਮਨ ਦੇ ਗੀਤ ਸੰਸਾਰ ਅਮਨ ਲਈ ਮਾਵਾਂ ਤੇ ਪ੍ਰੇਮਕਾਵਾਂ ਦੀ ਸ਼ਕਤੀਸ਼ਾਲੀ ਆਵਾਜ਼ ਹਨ ਉਸ ਨੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਵੀ ਉਸ ਦੇ ਵੱਖ ਵੱਖ ਰੂਪਾਂ ਵਿਚ ਪੇਸ਼ ਕੀਤਾ ਹੈ। ਪੰਜਾਬ ਦੇ 'ਤ੍ਰਿਞਣ','ਝੋਲੀ ਦੇ ਗੀਤ' ਤੇ 'ਵਿਸਾਖੀ' ਇਸ ਭਾਵ ਦੇ ਕੁਝ ਆਦੁੱਤੀ ਨਮੂਨੇ ਹਨ ਪੰਜਾਬ ਦੇ ਲੋਕ-ਪ੍ਰਿਯ ਨਾਚਾਂ: ਗਿੱਧਾ, ਸਮੀ, ਝੂਮਰ ਇਤਿਆਦਿ ਤੇ ਜੇ ਕਿਸੇ ਕਵੀ ਨੇ ਚੇਤੰਨ ਤੌਰ ਤੇ ਕਲਮ ਚੁੱਕੀ ਹੈ ਤਾਂ ਉਹ ਅੰਮ੍ਰਿਤਾ ਹੀ ਹੈ। ਇਹਨਾਂ ਵਿੱਚ ਜਿਹਾ ਕਿ ਪੰਜਾਬ ਲੋਕ ਗੀਤਾਂ ਦਾ ਸੁਭਾ ਹੈ, ਪਿਆਰ ਭਾਵਨਾਂ ਦੇ ਨਾਲ ਨਾਲ

੪੪]