ਪੰਨਾ:Alochana Magazine 2nd issue April1957.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਿਆ ਸੀ। ਕੀ ਕੋੋਰੀ ਦਾ ਚੁਮਾਰ-ਅੱਡਾ ਘੱਟ ਪਵਿੱਤਰ ਸੀ ?'*

ਜੀ. ਸੀ. ਟਰਨਰ

ਕੇਰੀ ਸਾਹਿਬ ਦੇ ਕੰਮ ਦੀ ਮਹਾਨਤਾ ਦੇ ਸਾਹਮਣੇ ਉਸ ਦੇ ਸਹ-ਧਰਮੀਆਂ ਤੇ ਸਹ-ਦੇਸੀਆਂ ਦੇ ਸਿਰ ਤਾਂ ਭਲਾ ਨਿਉਣੇ ਹੀ ਸਨ, ਸੱਚ ਇਹ ਹੈ ਕਿ ਉਸ ਦੀ ਧਰਮ-ਪਰਚਾਰਨੀ ਲਗਨ, ਭਾਰਤ ਦੀਆਂ ਕਈ ਜਨ-ਭਾਸ਼ਾਵਾਂ ਦੀ ਅਨੇਕ-ਪੱਖੀ ਵਿਰਧੀ ਲਈ ਇਤਨੀ ਹਿਤਕਾਰੀ ਤੇ ਉਤਸਾਹ-ਜਨਕ ਸਾਬਤ ਹੋਈ ਹੈ ਕਿ ਪਰ-ਧਰਮੀ ਤੇ ਪਰ-ਦੇਸੀ ਲੋਕ ਵੀ ਉਸ ਦਾ ਰਿਣ ਨਹੀਂ ਭੁਲਾ ਸਕਦੇ। ਇਹ ਇਕੱਲਾ ਪ੍ਰਤਿਭਾਸ਼ਾਲੀ ਅੰਗਰੇਜ਼ ਕੋਈ ਚੌਂਤੀ ਪੈਂਤੀ ਭਾਰਤੀ ਬੋਲੀਆਂ ਵਿਚ ਬਾਈਬਲ ਦਾ ਪੂਰਾ ਜਾਂ ਅਧੂਰਾ ਅਨੁਵਾਦ ਕਰ ਜਾਂ ਕਰਵਾ ਕੇ ਛਪਵਾਉਣ ਵਿਚ ਸਫਲ ਹੋਇਆ, ਕਈ ਬੋਲੀਆਂ ਦੇ ਪਹਿਲੇ ਵਿਆਕਰਣ ਤੇ ਕਈਆਂ ਦੇ ਕੋਸ਼ ਤਿਆਰ ਕੀਤੇ, ਕਈ ਬੋਲੀਆਂ ਵਿੱਚ ਲਿਖਤੀ ਸਾਹਿੱਤ ਇਸ ਦੀ ਕਿਸੇ ਦੇ ਰਚਨਾ ਨਾਲ ਸ਼ੁਰੂ ਹੋਇਆ, ਕਈਆਂ ਦੀ ਗੱਦ-ਰਚਨਾ ਵਿੱਚ ਕੇਰੀ ਨੇ ਪਹਿਲ ਕੀਤੀ ਤੇ ਗਿਣਤੀ ਦੀਆਂ ਕੁੱਝ ਬੋਲੀਆਂ ਛੱਡ ਕੇ ਬਾਕੀ ਸਭ ਵਿੱਚ ਛਾਪਾ ਪਹਿਲੀ ਵੇਰ ਲਿਆਂਦਾ। ਇਉਂ ਡਾਕਟਰ ਕੇਰੀ ਸਾਡੀਆਂ ਪ੍ਰਾਦੇਸ਼ਿਕ ਭਾਸ਼ਾਵਾਂ ਵਿੱਚ ਨਵੇਂ ਜਾਗੇ ਸਾਹਿਤਿਕ ਸ਼ੌਕ ਦਾ ਪਿਤਾਮਾ ਤੇ ਆਧੁਨਿਕਤਾ ਦੇ ਪਰਵੇਸ਼ ਦਾ ਵੱਡਾ ਸਾਧਨ ਬਣਿਆ, ਇਸ ਲਈ ਕਿਹੜਾ ਭਾਸ਼ਾ-ਹਿਤੈਸ਼ੀ ਹੋਵੇਗਾ ਜਿਸ ਨੂੰ ਕੇੇਰੀ ਦੀ ਸੇਵਾ ਦਾ ਪਤਾ ਲੱਗੇ ਤੇ ਉਸ ਦੇ ਮਨ ਵਿੱਚ ਇਸ ਅਦੁੱਤੀ ਵਿਦਵਾਨ ਦੀ ਅਨੂਪਮ ਭਾਸ਼ਾਈ ਕਾਰਗੁਜ਼ਾਰੀ ਬਾਰੇ ਆਦਰ ਤੇ ਸਨਮਾਨ ਦੇ ਭਾਵ ਪੈਦਾ ਨਾ ਹੋਣ? ਆਪਣੇ ਹੋਰਨਾਂ ਦੇਸ-ਵਾਸੀਆਂ ਵਾਂਗ ਅਸੀਂ ਪੰਜਾਬੀ ਵੀ ਇਸ ਦੇ ਦੇਣਦਾਰ ਹਾਂ ਕਿਉਂਕਿ ਇਸ ਨੇ ਭਾਰਤ ਵਿਚ ਸਭ ਤੋਂ ਪਹਿਲਾਂ ਪੰਜਾਬੀ ਲਈ ਗੁਰਮੁਖੀ ਅੱਖਰਾਂ ਦੇ ਟਾਈਪ ਤਿਆਰ ਕਰਵਾ ਕੇ, ਛਾਪੇ ਦਾ ਸ਼੍ਰੀ ਗਣੇਸ਼ ਕੀਤਾ, ਇਹ ਪਹਿਲਾ ਯੂਰਪੀ ਬਦੇਸ਼ੀ ਸੀ, ਜਿਸ ਨੇ ਸਾਡੀ ਬੋਲੀ ਨੂੰ ਸਿੱਖਣ ਦਾ ਮਾੜਾ ਮੋਟਾ ਜਤਨ ਕੀਤਾ, ਉਸ ਦਾ ਇਕ ਛੋਟਾ ਜਿਹਾ ਵਿਆਕਰਣ ਛਾਪਿਆ ਤੇ ਐਜ਼ੇੇਕੀਲ ਤੱਕ ਬਾਈਬਲ ਦਾ ਅਨੁਵਾਦ ਪ੍ਰਕਾਸ਼ਿਤ ਕੀਤਾ| ਕੇਰੀ ਨੇ ਹੀ ਸਭ ਤੋਂ ਪਹਿਲਾਂ ਮੁਲਤਾਨੀ ਤੇ ਛੋਗਰੀ ਦੀਆਂ ਪੁਸਤਕਾਂ (ਬਾਈਬਲ ਦੇ ਅਨੁਵਾਦ) ਛਾਪੀਆਂ ਉਨ੍ਹਾਂ ਦੀਆਂ ਆਪਣੀਆਂ ਲਿਪੀਆਂ ਵਿੱਚ।


*ਇਨਾਂ ਤੇ ਹੋਰ ਰਾਵਾਂ ਲਈ ਵੇਖੋ :-

William Carey buy s. Pearce Carey, Hodder 4 Stoughton, london, 1924

੫੨]