ਪੰਨਾ:Alochana Magazine 2nd issue April1957.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਲਿਆ ਤੇ ਕਦੀ ਕਦਾਈਂ ਜਦ ਮੈਂ ਇਕੱਲਾ ਹੁੰਦਾ, ਅਰਦਾਸ

ਕਰਨ ਦਾ ਜਤਨ ਵੀ ਕਰਦਾ।"

ਉਸਤਾਦ ਨਿਕਲਜ਼ ਦੇ ਘਰ ਵਿੱਚ ਕੁੱਝ ਧਾਰਮਿਕ ਪੁਸਤਕਾਂ ਪਈਆਂ ਹੋਈਆਂ ਸਨ। ਕੇਰੀ ਨੇ ਉਨ੍ਹਾਂ ਦਾ ਮੁਤਾਲਿਆ ਆਰੰਭ ਦਿੱਤਾ। ਨਿਊ ਟੈਸਟਾਮੈਂਟ ਦੇ ਟੀਕੇ ਵਿੱਚ ਉਸ ਨੂੰ ਕੁੱਝ ਸ਼ਬਦ ਐਮੀ ਲਿਪੀ ਵਿਚ ਛਪੇ ਮਿਲੇ, ਜਿਸ ਨੂੰ ਨਾ ਉਹ ਜਾਣਦਾ ਸੀ, ਨਾ ਉਸ ਦਾ ਉਸਤਾਦ ਤੇ ਨਾ ਜੌੌਨ ਵਾਰ। ਸੋ ਅਗਲੀ ਵਾਰ ਜਦੋਂ ਉਹ ਘਰ ਦਿਆਂ ਨੂੰ ਮਿਲਣ ਮਿਲਾਉਣ ਗਇਆ ਤਾਂ ਉਹ ਸਾਰੇ ਅਣਪਛਾਤੇ ਸ਼ਬਦੇ ਨੂੰ ਵਾਕ ਨਕਲ ਕਰਕੇ ਲੇ ਗਇਆ | ਪਿੰਡ ਵਿਚ ਉਸ ਨੇ ਟੰਗ ਜੌੌਨ ਨਾਂ ਦਾ ਇਕ ਜੁਲਾਹਾ ਭਾਲ ਲਿਆ ਜਿਸ ਨੂੰ ਇਹ ਲਿਪੀ ਤੇ ਬੋਲੀ-ਯੂਨਾਨੀ ਮਾੜੀ ਮੋਟੀ ਆਉਂਦੀ ਸੀ। ਜੋਨ ਨੇ ਕੇਰੀ ਨੂੰ ਯੂਨਾਨੀ ਕੋਸ਼ ਤੇ ਵਿਆਕਰਣ ਦੀ ਇਕ ਇਕ ਜਿਲਦ ਮੰਗਵਾ ਦਿੱਤੀ। ਕੇਰੀ ਜਦੋਂ ਪਿੰਡ ਆਉਂਦਾ, ਸਬਕ ਲੈ ਜਾਂਦਾ ਤੇ ਛੇਤੀ ਹੀ ਉਸ ਨੂੂੰ ਯੂਨਾਨੀ ਉੱਤੇ ਇਤਨੀ ਕੁ ਪ੍ਰਭਤਾ ਪ੍ਰਾਪਤ ਕਰ ਲਈ ਕਿ ਉਸ ਨੂੰ ਜੋੋਨ ਪਾਸੋਂ ਸੰਥਿਆ ਲੈਣ ਦੀ ਲੋੜ ਨਾ ਰਹੀ।

੧੭੭੯ ਵਿੱਚ ਉਸ ਦਾ ਉਸਤਾਦ ਨਿਕਲਜ਼ ਚਲਾਣਾ ਕਰ ਗਇਆ ਸੋ ਉਸ ਨੂੰ ਨਵਾਂ ਟਿਕਾਣਾ ਲੱਭਣਾ ਪਿਆ, ਜਿਹੜਾ ਹੈਕਲਟਨ ਪਿੰਡ ਦੇ ਇਕ ਜੁਤੀਸਾਜ ਟੌਮਸ ਓਲਡ ਪਾਸ ਮਿਲਿਆ। ਇਸ ਨਵੇਂ ਟਿਕਾਣੇ ਉਤੇ ਉਸ ਨੂੰ ਨਿਊ ਟੈਸਟਾਮੈੈਟ ਦੇ ਟੀਕਾਕਾਰ, ਟੌਮਸ ਸਕੌਟ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ| ਕੇਰੀ ਆ ਇਹ ਕਹਿੰਦਾ ਹੁੰਦਾ ਸੀ ਕਿ ਸਕੌਟ ਨੇ ਮੇਰੇ ਜੀਵਨ ਉੱਤੇ ਡੂੰਘਾ ਅਸਰ ਕੀਤਾ ਹੈ। ਉਸ ਦਾ ਬਾਈਬਲ ਨਾਲ ਅਥਾਹ ਪ੍ਰੇਮ ਵੀ ਇਸੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਈਸਾਈਅਤ ਦਾ ਸੁਨੇਹਾ, ਦੁਨੀਆ ਦੇ ਅਣ-ਈਸਾਈਆਂ ਤੱਕ ਪਹੁੰਚਾਣ ਦੀ ਤੀਬਰ ਲਾਗ ਵੀ ਹੈਕਲਟਨ ਵਿਚ ਹੀ ਲੱਗੀ। ਏਸੇ ਥਾਂ ਉਸ ਦਾ ਵਿਆਹ ਉਸਤਾਦ ਦੀ ਭੈਣ ਭੈਰੋਬੀ ਪਲੈਕੇਂਟ ਨਾਲ ਹੋਇਆ| ਮਸਾਂ ਦੋ ਸਾਲ ਬੜੇ ਆਨੰਦ ਨਾਲ ਲੰਘਏ ਸਨ ਕਿ ਕੇਰੀ ਬੀਮਾਰ ਹੋ ਗਇਆ ਤੇ ਅਠਾਰਾਂ ਮਹੀਨਿਆਂ ਦੀ ਲਗਾਤਾਰ ਬੀਮਾਰੀ ਦੇ ਪਿੱਛੇ, ਜਿਸ ਵਿਚ ਉਸ ਦੇ ਸਿਰ ਦੇ ਸਿਰ ਦੇ ਸਾਰੇ ਵਾਲ ਝੜ ਗਏ, ਉਹ ਕੰਮ ਕਰਨ ਜੋਗਾ ਹੋਇਆ। ਇਕ ਹੋਰ ਮੁਸੀਬਤ ਇਹ ਆ ਪਈ ਕਿ ਇਸ ਦਾ ਸਾਲਾ ਉਸਤਾਦ ਮਰ ਗਇਆ ਤੇ ਆਪਣੇ ਟੱਬਰ ਦਾ ਭਾਰ ਕੇਰੀ ਦੇ ਸਿਰ ਉੱਤੇ ਸੁੱਟ ਗਇਆ। ਉਤੋਂ ਅਮ੍ਰੀਕਾ ਵਿਚ ਇੰਗਲੈਂਡ ਦੀ ਹਾਰ ਨੇ ਆਰਥਕ ਸੰਕਟ ਦੀ ਅਵਸਥਾ ਪੈਦਾ ਕੀਤੀ ਹੋਈ ਸੀ। ਸੇ ਕੇਰੀ ਨੂੰ ਬੜੇ ਔਖੇ ਦਿਨ ਕੱਟਣੇ ਪਏ। ਉਸ ਦੇ ਆਪਣੇ ਹੱਥਾਂ ਦਾ ਤਿਆਰ ਕੀਤਾ ਫੱਟਾ'Second Hand Shoes Bought and

੫੬]